ਅਮਰੀਕਾ 'ਚ ਭਾਰਤੀ ਨੌਜਵਾਨ 'ਤੇ ਹਮਲਾ, ਨਕਾਬਪੋਸ਼ ਲੁਟੇਰਿਆਂ ਨੇ ਕਾਰ ਖੋਹਣ ਦੀ ਕੀਤੀ ਕੋਸ਼ਿਸ਼

Wednesday, Mar 20, 2024 - 04:33 PM (IST)

ਅਮਰੀਕਾ 'ਚ ਭਾਰਤੀ ਨੌਜਵਾਨ 'ਤੇ ਹਮਲਾ, ਨਕਾਬਪੋਸ਼ ਲੁਟੇਰਿਆਂ ਨੇ ਕਾਰ ਖੋਹਣ ਦੀ ਕੀਤੀ ਕੋਸ਼ਿਸ਼

ਨਿਊਜਰਸੀ (ਰਾਜ ਗੋਗਨਾ)- ਅਮਰੀਕਾ 'ਚ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲਾ ਨਿਊ ਜਰਸੀ ਤੋਂ ਸਾਹਮਣੇ ਆਇਆ ਹੈ, ਜਿੱਥੇ ਪਟੇਲ ਬ੍ਰਦਰਜ਼ ਗਰੋਸਰੀ ਸਟੋਰ ਦੀ ਪਾਰਕਿੰਗ ਵਿੱਚ ਲੁਟੇਰਿਆਂ ਨੇ ਇੱਕ ਗੁਜਰਾਤੀ ਨੌਜਵਾਨ ਕੋਲੋਂ SUV  ਕਾਰ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਨੌਜਵਾਨ ਪਟੇਲ ਬ੍ਰਦਰਜ਼ ਸਟੋਰ ਦੇ ਮਾਲਕ ਕੌਸ਼ਿਕ ਪਟੇਲ ਦਾ ਪੁੱਤਰ ਸੀ। ਇਸ ਘਟਨਾ ਵਿੱਚ ਨੌਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। 

ਇਹ ਵੀ ਪੜ੍ਹੋ: ਗਲੋਬਲ ਵਾਰਮਿੰਗ ਦੀ ‘ਲਕਸ਼ਮਣ ਰੇਖਾ’ ਨੇੜੇ ਖਿਸਕੀ ਧਰਤੀ, ਸੰਯੁਕਤ ਰਾਸ਼ਟਰ ਨੇ ਜਾਰੀ ਕੀਤਾ ਰੈੱਡ ਅਲਰਟ

ਇਹ ਘਟਨਾ ਨਿਊ ਜਰਸੀ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਪਟੇਲ ਬ੍ਰਦਰਜ਼ ਦੇ ਗਰੌਸਰੀ ਸਟੋਰ ਦੀ ਪਾਰਕਿੰਗ ਵਿੱਚ ਵਾਪਰੀ, ਜਿੱਥੇ ਤਿੰਨ ਵਿਅਕਤੀਆਂ ਨੇ ਭਾਰਤੀ ਨੌਜਵਾਨ ਉੱਤੇ ਹਮਲਾ ਕਰਕੇ ਉਸ ਕੋਲੋਂ SUV ਕਾਰ ਖੋਹਣ ਦੀ ਕੋਸ਼ਿਸ਼ ਕੀਤੀ। ਨਿਗਰਾਨੀ ਵੀਡੀਓ ਵਿੱਚ 3 ਨਕਾਬਪੋਸ਼ ਵਿਅਕਤੀ ਕਾਰ ਚਾਲਕ ਨੂੰ ਘਸੀਟ ਕੇ ਹੇਠਾਂ ਸੁੱਟਦੇ ਰਿਕਾਰਡ ਹੋਏ ਹਨ ਪਰ ਨੌਜਵਾਨ ਨੇ ਬਿਨਾਂ ਘਬਰਾਏ ਇਨ੍ਹਾਂ ਲੁਟੇਰਿਆਂ ਦਾ ਸਾਹਮਣਾ ਕੀਤਾ, ਜਿਸ ਮਗਰੋਂ ਉਹ ਉੱਥੋਂ ਭੱਜ ਗਏ। 

ਇਹ ਵੀ ਪੜ੍ਹੋ: ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ 'ਤੇ ਹੋਵੇਗੀ ਜੇਲ੍ਹ

ਘਟਨਾ ਮਗਰੋਂ ਪੀੜਤ ਨੌਜਵਾਨ ਤੁਰੰਤ ਸਟੋਰ ਵੱਲ ਭੱਜਿਆ ਅਤੇ ਪੁਲਸ ਨੂੰ ਬੁਲਾਇਆ। ਸਟੋਰ ਦੇ ਮਾਲਕ ਨੇ ਬੀਤੇ ਦਿਨ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ। ਪਟੇਲ ਬ੍ਰਦਰਜ਼ ਸਟੋਰ ਦੇ ਮਾਲਕ ਕੌਸ਼ਿਕ ਪਟੇਲ ਨੇ ਕਿਹਾ ਕਿ ਮੈਂ ਵੀਡੀਓ ਦੇਖ ਕੇ ਡਰ ਗਿਆ। ਇਸ ਘਟਨਾ ਮਗਰੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਮੇਰਾ ਬੇਟਾ ਸੁਰੱਖਿਅਤ ਹੈ। ਕੌਸ਼ਿਕ ਪਟੇਲ ਦੇ ਬੇਟੇ ਨਾਲ ਪਹਿਲਾਂ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈ। ਨਿਊਜਰਸੀ ਐਡੀਸਨ ਦੇ ਮੇਅਰ ਨੇ ਕਿਹਾ ਕਿ ਸ਼ੱਕੀ ਲੁਟੇਰਿਆਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਭਾਰਤੀ ਮੂਲ ਦੇ ਮੇਅਰ ਸੈਮ ਜੋਸ਼ੀ ਨੇ ਕਿਹਾ ਕਿ ਅਸੀਂ ਪੁਲਸ ਫੋਰਸ ਦੀ ਮੌਜੂਦਗੀ 3 ਗੁਣਾ ਕਰ ਦਿੱਤੀ ਹੈ। ਇਸ ਇਲਾਕੇ 'ਚ ਚੋਰੀ ਅਤੇ ਲੁੱਟ-ਖੋਹ ਵਰਗੀਆਂ ਘਟਨਾਵਾਂ ਇੰਨੀਆਂ ਵੱਧ ਗਈਆਂ ਹਨ ਕਿ ਲੋਕ ਪੁਲਸ ਦੀ ਵਿਵਸਥਾ 'ਤੇ ਸਵਾਲ ਉਠਾ ਰਹੇ ਹਨ। 

ਇਹ ਵੀ ਪੜ੍ਹੋ: ਭਾਰਤੀਆਂ 'ਚ ਕੈਨੇਡਾ 'ਚ ਪੱਕੇ ਹੋਣ ਦਾ ਘਟਿਆ ਕ੍ਰੇਜ਼, ਜਾਣੋ ਕੀ ਰਹੀ ਵਜ੍ਹਾ

ਨਿਊ ਜਰਸੀ ਦੇ ਟਾਊਨਸ਼ਿਪ ਐਡੀਸਨ ਦੇ ਮੇਅਰ ਜੋਸ਼ੀ ਨੇ ਕਿਹਾ ਕਿ ਮੈਂ ਹਾਲ ਹੀ ਵਿੱਚ ਅਟਾਰਨੀ ਜਨਰਲ ਨੂੰ ਮਿਲਿਆ ਸੀ। ਉਨ੍ਹਾਂ ਕਿਹਾ ਕਿ ਬਾਲ ਅਪਰਾਧੀ ਜਾਂ ਅਪਰਾਧੀਆਂ ਨੂੰ ਤੁਰੰਤ ਜ਼ਮਾਨਤ ਮਿਲ ਜਾਂਦੀ ਹੈ। ਇਸ ਲਈ ਉਹ ਅਪਰਾਧ ਕਰਦੇ ਫੜੇ ਜਾਣ ਤੋਂ ਬਾਅਦ ਦੋ-ਤਿੰਨ ਦਿਨਾਂ ਵਿੱਚ ਸੜਕਾਂ 'ਤੇ ਆ ਜਾਂਦੇ ਹਨ। ਇਹ ਬੰਦ ਹੋਣਾ ਚਾਹੀਦਾ ਹੈ। ਅਮਰੀਕਾ ਵਿੱਚ 13-14 ਸਾਲ ਦੇ ਨੌਜਵਾਨਾਂ ਵੱਲੋਂ ਹਾਈ-ਟੈਕ ਕਾਰ ਚੋਰੀ ਕਰਨ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ। ਭਾਵੇਂ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ ਪਰ ਅਪਰਾਧ ਰੋਕਣ ਵਿੱਚ ਕੋਈ ਸਫ਼ਲਤਾ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ: ਜੇ ਤੁਸੀਂ ਵੀ ਭਾਰ ਘਟਾਉਣ ਲਈ ਕਰਦੇ ਹੋ ਭੋਜਨ ’ਚ ਕਟੌਤੀ ਤਾਂ ਪੜ੍ਹੋ ਇਹ ਖ਼ਬਰ, ਅਧਿਐਨ ’ਚ ਹੋਇਆ ਇਹ ਖ਼ੁਲਾਸਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News