ਦੁਬਈ ''ਚ ਭਾਰਤੀ ਨੇ ਜਿੱਤੀ 7 ਕਰੋੜ ਰੁਪਏ ਦੀ ਲਾਟਰੀ, ਕਰਨਾ ਚਾਹੁੰਦੈ ਹੜ੍ਹ ਪੀੜਤਾਂ ਦੀ ਮਦਦ

Thursday, May 30, 2019 - 12:23 AM (IST)

ਨਵੀਂ ਦਿੱਲੀ—ਜ਼ਰਾ ਸੋਚੋ, ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਵੇਗਾ, ਜਦੋਂ ਤੁਸੀਂ ਨੀਂਦ ਤੋਂ ਜਾਗੋ ਅਤੇ ਤੁਹਾਨੂੰ ਫੋਨ ਆਵੇ ਕਿ ਤੁਸੀਂ ਕਰੋੜਪਤੀ ਬਣ ਗਏ ਹੋ। ਅਜਿਹਾ ਹੀ ਕੁਝ ਹੋਇਆ ਦੁਬਈ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਕੁਮਾਰ ਨਾਲ ਜਿਨ੍ਹਾਂ ਨੇ ਦੁਬਈ 'ਚ 7 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। 

ਕੇਰਲ ਦੇ ਕੁਮਾਰ ਆਪਣੀ ਪਤਨੀ ਨਾਲ ਕਈ ਸਾਲਾਂ ਤੋਂ ਦੁਬਈ 'ਚ ਰਹਿ ਰਹੇ ਹਨ। ਕੁਮਾਰ ਨੇ ਦੁਬਈ ਡਿਊਟੀ ਫ੍ਰੀ ਲਾਟਰੀ ਖਰੀਦੀ ਸੀ। ਕੁਮਾਰ ਦੁਬਈ ਦੇ ਇਕ ਪ੍ਰਾਈਵੇਟ ਫਰਮ 'ਚ ਫਾਈਨਾਂਸ ਮੈਨੇਜਰ ਦੀ ਨੌਕਰੀ ਕਰ ਰਹੇ ਹਨ। ਉਨ੍ਹਾਂ ਨੂੰ ਦੁਬਈ ਡਿਊਟੀ ਫ੍ਰੀ ਅਥਾਰਿਟੀ ਤੋਂ ਫੋਨ ਆਇਆ, ਜਿਸ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਜੈਕਪਾਟ ਜਿੱਤਿਆ ਹੈ । ਪਰ ਕੁਮਾਰ ਨੂੰ ਪਹਿਲਾਂ ਤਾਂ ਉਨ੍ਹਾਂ ਦੀਆਂ ਗੱਲਾਂ 'ਤੇ ਭਰੋਸਾ ਨਹੀਂ ਹੋਇਆ। ਕੁਮਾਰ ਨੂੰ ਯਾਦ ਸੀ ਕਿ ਉਸ ਨੇ ਕੂਪਨ ਖਰੀਦਿਆ ਸੀ ਪਰ ਉਹ ਜਿੱਤ ਜਾਣਗੇ ਇਸ ਗੱਲ ਦਾ ਉਸ ਨੇ ਕਦੇ ਅੰਦਾਜ਼ਾ ਵੀ ਨਹੀਂ ਲਗਾਇਆ ਸੀ।

ਕੁਮਾਰ ਨੂੰ ਜਦ ਪਤਾ ਚੱਲਿਆ ਕਿ ਉਸ ਨੇ 1 ਮਿਲੀਅਨ ਡਾਲਰ ਦਾ ਇਨਾਮ ਜਿੱਤਿਆ ਹੈ ਤਾਂ ਉਸ ਨੂੰ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਰਮਜਾਨ ਦੇ ਪਵਿੱਤਰ ਮਹੀਨੇ 'ਚ 7 ਕਰੋੜ ਰੁਪਏ ਦਾ ਲਾਟਰੀ ਜਿੱਤ ਕੇ ਉਹ ਬੇਹੱਦ ਖੁਸ਼ ਹਨ। ਉਹ ਆਪਣੇ ਇਨਾਮ ਦੀ ਰਾਸ਼ੀ ਨੂੰ ਕੇਰਲ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਖਰਚ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦ ਕਿਸੇ ਮਲਯਾਲੀ ਜਾਂ ਭਾਰਤੀ ਨੇ ਦੁਬਈ ਡਿਊਟੀ ਫ੍ਰੀ ਦੀ ਲਾਟਰੀ ਜਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਡੀ.ਡੀ.ਐੱਫ. 1999 ਤੋਂ ਹੀ ਲੋਕਾਂ ਨੂੰ ਲੱਕੀ ਡਰਾਅ ਰਾਹੀਂ ਕਰੋੜਪਤੀ ਬਣਾਉਂਦਾ ਰਿਹਾ ਹੈ।


Karan Kumar

Content Editor

Related News