ਅਮਰੀਕਾ 'ਚ ਪੜ੍ਹਦੀ ਭਾਰਤੀ ਮੂਲ ਦੀ ਵਿਦਿਆਰਥਣ ਲਾਪਤਾ, ਭਾਲ ਜਾਰੀ

Monday, Mar 10, 2025 - 03:24 PM (IST)

ਅਮਰੀਕਾ 'ਚ ਪੜ੍ਹਦੀ ਭਾਰਤੀ ਮੂਲ ਦੀ ਵਿਦਿਆਰਥਣ ਲਾਪਤਾ, ਭਾਲ ਜਾਰੀ

ਸੈਨ ਜੁਆਨ (ਪੋਰਟੋ ਰੀਕੋ) (ਏਪੀ)- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੈਰੇਬੀਅਨ ਟਾਪੂ ਦੇਸ਼ ਡੋਮਿਨਿਕਨ ਰੀਪਬਲਿਕ ਵਿੱਚ ਛੁੱਟੀਆਂ ਮਨਾਉਣ ਗਈ ਭਾਰਤੀ ਮੂਲ ਦੀ ਇੱਕ ਵਿਦਿਆਰਥਣ ਲਾਪਤਾ ਹੋ ਗਈ ਹੈ। 20 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਸੁਦੀਕਸ਼ਾ ਕੋਨੰਕੀ ਆਪਣੇ ਦੋਸਤਾਂ ਨਾਲ ਡੋਮਿਨਿਕਨ ਰੀਪਬਲਿਕ ਵਿੱਚ ਛੁੱਟੀਆਂ ਮਨਾਉਣ ਗਈ ਹੋਈ ਸੀ। ਬੀਚ 'ਤੇ ਸੈਰ ਕਰਦੇ ਸਮੇਂ ਅਚਾਨਕ ਲਾਪਤਾ ਹੋ ਗਈ। ਉਸਨੂੰ ਆਖਰੀ ਵਾਰ ਚਾਰ ਦਿਨ ਪਹਿਲਾਂ ਦੇਖਿਆ ਗਿਆ ਸੀ। ਸਿਵਲ ਡਿਫੈਂਸ ਅਧਿਕਾਰੀਆਂ ਅਨੁਸਾਰ ਸੁਧੀਕਸ਼ਾ ਕੋਣੰਕੀ ਨੂੰ ਆਖਰੀ ਵਾਰ 6 ਮਾਰਚ ਦੀ ਸਵੇਰ ਨੂੰ ਰਿਜ਼ੋਰਟ ਨੇੜੇ ਇੱਕ ਬੀਚ 'ਤੇ ਦੇਖਿਆ ਗਿਆ ਸੀ ਜਿੱਥੇ ਉਹ ਆਪਣੇ ਕਈ ਦੋਸਤਾਂ ਨਾਲ ਰਹਿ ਰਹੀ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਵਿਗੜਦੀ ਸਿਹਤ ਦੇ ਬਾਵਜੂਦ ਸੁਨੀਤਾ ਵਿਲੀਅਮਜ਼ ਨੇ ਸਪੇਸ 'ਚ ਬਣਾ 'ਤੇ 2 ਰਿਕਾਰਡ

PunjabKesari

ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਡੋਮਿਨਿਕਨ ਰੀਪਬਲਿਕ ਵਿੱਚ ਭਾਰਤੀ ਦੂਤਘਰ ਨੇ ਕਿਹਾ ਕਿ ਉਹ ਕੋਨੰਕੀ ਦੇ ਮਾਪਿਆਂ ਦੇ ਸੰਪਰਕ ਵਿੱਚ ਹੈ। ਲਾਪਤਾ ਵਿਦਿਆਰਥਣ ਨੂੰ ਲੱਭਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਲਾਉਡੌਨ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਪਿਟਸਬਰਗ ਯੂਨੀਵਰਸਿਟੀ ਦੀ ਵਿਦਿਆਰਥਣ ਕੋਨੈਂਕੀ, ਵੀਰਵਾਰ ਨੂੰ ਜਦੋਂ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਆਈ, ਤਾਂ ਉਹ ਪੁੰਟਾ ਕਾਨਾ ਦੇ ਰਿਜ਼ੋਰਟ ਸ਼ਹਿਰ ਵਿੱਚ ਸੀ। ਜਿਸ ਸਮੇਂ ਉਹ ਲਾਪਤਾ ਹੋਈ, ਉਸ ਸਮੇਂ ਉਸਨੇ ਭੂਰੇ ਰੰਗ ਦੀ ਬਿਕਨੀ, ਵੱਡੇ ਗੋਲ ਕੰਨਾਂ ਵਾਲੇ ਝੁਮਕੇ ਅਤੇ ਸੱਜੇ ਪੈਰ ਵਿੱਚ ਡਿਜ਼ਾਈਨਰ ਐਨਕਲੇਟ ਪਹਿਨੇ ਹੋਏ ਸਨ। ਏ.ਬੀ.ਸੀ ਨਿਊਜ਼ ਦੀ ਰਿਪੋਰਟ ਅਨੁਸਾਰ ਪਿਟਸਬਰਗ ਯੂਨੀਵਰਸਿਟੀ ਦੀ ਵਿਦਿਆਰਥਣ ਕੋਨੰਕੀ ਦੇ ਸਮੁੰਦਰ ਵਿੱਚ ਡੁੱਬਣ ਦਾ ਖਦਸ਼ਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਮਾਰਕ ਕਾਰਨੀ ਕੈਨੇਡਾ ਦੀ ਅਗਵਾਈ ਲਈ ਤਿਆਰ, ਕੀ ਭਾਰਤ ਨਾਲ ਮਿਲਾਉਣਗੇ ਹੱਥ 

ਯੂਨੀਵਰਸਿਟੀ ਤੋਂ ਪਹਿਲਾਂ ਕੋਨੰਕੀ ਨੇ 2022 ਵਿੱਚ ਥਾਮਸ ਜੇਫਰਸਨ ਹਾਈ ਸਕੂਲ ਫਾਰ ਸਾਇੰਸ ਐਂਡ ਟੈਕਨਾਲੋਜੀ ਤੋਂ ਗ੍ਰੈਜੂਏਸ਼ਨ ਕੀਤੀ, ਜੈਵਿਕ ਵਿਗਿਆਨ ਵਿੱਚ ਡਿਪਲੋਮਾ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਥਾਮਸ ਜੇਫਰਸਨ ਹਾਈ ਸਕੂਲ ਨੂੰ 2021 ਅਤੇ 2022 ਦੋਵਾਂ ਵਿੱਚ ਯੂ.ਐਸ ਨਿਊਜ਼ ਐਂਡ ਵਰਲਡ ਰਿਪੋਰਟ ਦੁਆਰਾ ਅਮਰੀਕਾ ਵਿੱਚ ਨੰਬਰ 1 ਹਾਈ ਸਕੂਲ ਦਾ ਦਰਜਾ ਦਿੱਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News