ਅਮਰੀਕਾ ਨੇ ਇੰਝ ਮਾਰਿਆ ਖ਼ਾਮੇਨੇਈ ! ਭਿਆਨਕ ਹਮਲਿਆਂ ਦੀ ਵੀਡੀਓ ਕੀਤੀ ਜਾਰੀ
Sunday, Mar 01, 2026 - 01:27 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ-ਇਜ਼ਰਾਈਲ ਤੇ ਇਰਾਨ ਵਿਚਾਲੇ ਤਣਾਅ ਇਸ ਸਮੇਂ ਸਿਖਰ 'ਤੇ ਹੈ। ਇਸ ਦੌਰਾਨ ਇਰਾਨ ਨੇ ਵੀ ਜਵਾਬੀ ਹਮਲਿਆਂ ਦੀ ਤਿਆਰੀ ਖਿੱਚ ਲਈ ਹੈ ਤੇ ਅਮਰੀਕਾ ਦੇ ਸਾਥੀ ਦੇਸ਼ਾਂ ਖ਼ਿਲਾਫ਼ ਡਰੋਨ ਤੇ ਮਿਜ਼ਾਈਲ ਹਮਲੇ ਕੀਤੇ ਹਨ। ਇਸ ਤਣਾਅ ਦੌਰਾਨ ਅਮਰੀਕੀ ਫੌਜ ਨੇ ਇਰਾਨੀ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਹਮਲਿਆਂ ਦੇ ਅਧਿਕਾਰਤ ਵੀਡੀਓ ਫੁਟੇਜ ਜਾਰੀ ਕੀਤੀ ਹੈ, ਜਿਨ੍ਹਾਂ ਨੇ ਇਰਾਨ ਦੇ ਫੌਜੀ ਅਤੇ ਸਿਆਸੀ ਢਾਂਚੇ ਨੂੰ ਜੜ੍ਹੋਂ ਹਿਲਾ ਦਿੱਤਾ ਹੈ। ਰਿਪੋਰਟਾਂ ਅਨੁਸਾਰ, ਅਮਰੀਕਾ ਨੇ ਇਸ ਨੂੰ "ਡਾਇਰੈਕਟਿਡ ਡਿਸੀਸਿਵ ਐਕਸ਼ਨ" ਕਰਾਰ ਦਿੱਤਾ ਹੈ।
ਜਾਰੀ ਕੀਤੇ ਗਏ ਵੀਡੀਓਜ਼ ਵਿੱਚ ਅਮਰੀਕੀ F-35 ਅਤੇ F-22 ਫਾਈਟਰ ਜੈੱਟਾਂ ਨੂੰ ਤਹਿਰਾਨ ਸਥਿਤ ਖ਼ਾਮੇਨੇਈ ਦੇ ਰਿਹਾਇਸ਼ੀ ਕੰਪਾਊਂਡ 'ਤੇ ਸਟੀਕ ਨਿਸ਼ਾਨਾ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ 'ਬੰਕਰ ਬਸਟਰ' ਬੰਬਾਂ ਨੇ ਜ਼ਮੀਨ ਦੇ ਅੰਦਰ ਬਣੇ ਸੁਰੱਖਿਅਤ ਟਿਕਾਣਿਆਂ ਨੂੰ ਪਲਾਂ ਵਿੱਚ ਤਬਾਹ ਕਰ ਦਿੱਤਾ। ਇੱਕ ਹੋਰ ਵੀਡੀਓ ਵਿੱਚ ਇਰਾਨ ਦੀ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਮੁੱਖ ਦਫ਼ਤਰ ਅਤੇ ਉਨ੍ਹਾਂ ਦੇ ਡਰੋਨ ਕੰਟਰੋਲ ਸੈਂਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੈਂਟਾਗਨ ਅਨੁਸਾਰ, ਇਨ੍ਹਾਂ ਹਮਲਿਆਂ ਵਿੱਚ ਇਰਾਨ ਦੀ ਜਵਾਬੀ ਹਮਲਾ ਕਰਨ ਦੀ ਸਮਰੱਥਾ ਲਗਭਗ ਖ਼ਤਮ ਹੋ ਗਈ ਹੈ।
First 24 hours of Operation Epic Fury:
“The President ordered bold action, and our brave Soldiers, Sailors, Airmen, Marines, Guardians, and Coast Guardsmen are answering the call,” - Adm. Brad Cooper, CENTCOM Commander pic.twitter.com/McrC7xeM0A
— U.S. Central Command (@CENTCOM) March 1, 2026
ਰਿਪੋਰਟਾਂ ਅਨੁਸਾਰ ਵੀਡੀਓਜ਼ ਵਿੱਚ ਨਤਾਂਜ਼ ਅਤੇ ਇਸਫਾਹਨ ਸਥਿਤ ਇਰਾਨ ਦੇ ਪ੍ਰਮੁੱਖ ਪ੍ਰਮਾਣੂ ਕੇਂਦਰਾਂ ਦੇ ਨੇੜੇ ਹੋਏ ਵੱਡੇ ਧਮਾਕਿਆਂ ਦੇ ਦ੍ਰਿਸ਼ ਵੀ ਸ਼ਾਮਲ ਹਨ। ਯੂ.ਐੱਸ. ਸੈਂਟ੍ਰਲ ਕਮਾਂਡ ਨੇ ਕਿਹਾ ਕਿ ਇਹ ਹਮਲੇ ਅਮਰੀਕੀ ਹਿੱਤਾਂ ਦੀ ਰਾਖੀ ਅਤੇ ਇਰਾਨ ਦੇ ਅੱਤਵਾਦੀ ਨੈੱਟਵਰਕ ਨੂੰ ਤੋੜਨ ਲਈ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਖ਼ਤਰਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ।
ਇਨ੍ਹਾਂ ਵੀਡੀਓਜ਼ ਦੇ ਸਾਹਮਣੇ ਆਉਣ ਮਗਰੋਂ ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਰੂਸ ਅਤੇ ਚੀਨ ਨੇ ਅਮਰੀਕਾ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸ ਨੂੰ ਖੁੱਲ੍ਹੀ ਜੰਗ ਕਰਾਰ ਦਿੱਤਾ ਹੈ। ਦੂਜੇ ਪਾਸੇ, ਇਜ਼ਰਾਈਲ ਨੇ ਕਿਹਾ ਹੈ ਕਿ ਉਹ ਅਮਰੀਕਾ ਦੇ ਨਾਲ ਮਿਲ ਕੇ ਨਵੇਂ ਮੱਧ ਪੂਰਬ ਦੀ ਸਿਰਜਣਾ ਕਰ ਰਿਹਾ ਹੈ।
