ਅਮਰੀਕਾ ’ਚ ਬਰਫ਼ੀਲੇ ਤੂਫ਼ਾਨ ਕਾਰਨ 11,000 ਫਲਾਈਟਾਂ ਰੱਦ ; 5 ਲੱਖ ਘਰਾਂ ਦੀ ਬੱਤੀ ਗੁਲ

Thursday, Feb 26, 2026 - 03:01 AM (IST)

ਅਮਰੀਕਾ ’ਚ ਬਰਫ਼ੀਲੇ ਤੂਫ਼ਾਨ ਕਾਰਨ 11,000 ਫਲਾਈਟਾਂ ਰੱਦ ; 5 ਲੱਖ ਘਰਾਂ ਦੀ ਬੱਤੀ ਗੁਲ

ਵਾਸ਼ਿੰਗਟਨ - ਅਮਰੀਕਾ ਵਿਚ ਭਿਆਨਕ ਤੇਜ਼ ਹਵਾਵਾਂ ਅਤੇ ਭਾਰੀ ਬਰਫ਼ਬਾਰੀ ਕਾਰਨ ਏਅਰਪੋਰਟਾਂ ’ਤੇ ਰਨਵੇਅ ਬੰਦ ਕਰਨੇ ਪਏ ਅਤੇ ਕਈ ਥਾਵਾਂ ਉੱਤੇ ਉਡਾਣਾਂ ’ਤੇ ਰੋਕ ਲਾਉਣੀ ਪਈ ਹੈ। ਇੱਥੇ ਐਤਵਾਰ ਤੋਂ ਮੰਗਲਵਾਰ ਦੇ ਵਿਚਕਾਰ 11,055 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।

ਸਿਰਫ਼ ਸੋਮਵਾਰ ਨੂੰ ਹੀ ਕਰੀਬ 5,600 ਤੋਂ 5,700 ਉਡਾਣਾਂ ਕੈਂਸਲ ਹੋਈਆਂ। ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਰੋਡ ਆਈਲੈਂਡ ਅਤੇ ਮੈਸਾਚੂਸੈਟਸ ਦੇ ਕੁਝ ਹਿੱਸਿਆਂ ਵਿਚ ਲੱਗਭਗ 37 ਇੰਚ ਤੱਕ ਬਰਫ਼ ਪਈ। ਬਰਫ਼ਬਾਰੀ ਕਾਰਨ ਉੱਤਰ-ਪੂਰਬੀ ਸੂਬਿਆਂ ਵਿਚ ਸੋਮਵਾਰ ਸ਼ਾਮ ਤੱਕ 5 ਲੱਖ 19 ਹਜ਼ਾਰ 232 ਘਰ ਅਤੇ ਦਫ਼ਤਰ ਬਿਨਾਂ ਬਿਜਲੀ ਦੇ ਸਨ। ਭਾਰੀ ਬਰਫ਼ਬਾਰੀ ਕਾਰਨ ‘ਦਿ ਬੋਸਟਨ ਗਲੋਬ’ ਆਪਣੇ 153 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਅਖ਼ਬਾਰ ਨਹੀਂ ਛਾਪ ਸਕਿਆ ਕਿਉਂਕਿ ਕਰਮਚਾਰੀ ਪ੍ਰਿੰਟਿੰਗ ਪ੍ਰੈੱਸ ਤੱਕ ਨਹੀਂ ਪਹੁੰਚ ਸਕੇ।


author

Inder Prajapati

Content Editor

Related News