ਨਸ਼ੀਲੇ ਪਦਾਰਥ ਤਸਕਰੀ ਕਰਨ ਵਾਲੇ ਭਾਰਤੀ ਮੂਲ ਦੇ ਗਿਰੋਹ ਨੂੰ 34 ਸਾਲ ਦੀ ਕੈਦ

Saturday, Jul 27, 2019 - 11:59 PM (IST)

ਲੰਡਨ - ਬ੍ਰਿਟੇਨ ਦੀ ਇਕ ਅਦਾਲਤ ਨੇ ਲੱਖਾਂ ਪਾਊਂਡ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੀ ਲਾਂਡਰਿੰਗ ਦੇ ਜ਼ੁਰਮ 'ਚ ਭਾਰਤੀ ਮੂਲ ਦੇ ਗੈਂਗਸਟਰ ਅਤੇ ਉਸ ਦੇ ਭਾਰਤੀ ਕਰੀਬੀ ਨੂੰ ਕੁਲ 34 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਗੈਂਗਸਟਰ ਬਲਜਿੰਦਰ ਕੰਗ (31) ਅਤੇ ਉਸ ਦੇ ਸਾਥੀ ਸੁਖਜਿੰਦਰ ਪੂਨੀ (34) 8 ਮੈਂਬਰੀ ਗਿਰੋਹ ਦੇ ਆਗੂ ਸਨ। ਸਾਰੇ ਅੱਠਾਂ ਮੈਂਬਰਾਂ ਨੂੰ 6 ਮਹੀਨੇ 'ਚ 50 ਕਿਲੋਗ੍ਰਾਮ ਕੇਟਾਮਾਈਨ ਸਮੇਤ ਨਸ਼ੀਲੇ ਪਦਾਰਥ ਦੀ ਤਸਕਰੀ ਅਤੇ ਮਨੀ ਲਾਂਡਰਿੰਗ (15 ਲੱਖ ਪਾਊਂਡ) ਕਰਨ ਦੇ ਜ਼ੁਰਮ 'ਚ ਸਜ਼ਾ ਸੁਣਾਈ ਗਈ।

ਬ੍ਰਿਟੇਨ ਦੇ ਕ੍ਰਾਊਨ ਜੱਜ ਨੇ ਅਦਾਲਤ 'ਚ ਕਿਹਾ ਕਿ ਕੰਗ ਸ਼ਾਨੋ-ਸ਼ੌਕਤ ਦੀ ਜ਼ਿੰਦਗੀ ਜਿਉਂਦਾ ਸੀ ਅਤੇ ਉਹ ਗੁੱਕੀ, ਰਾਲਫ ਲੌਰੇਟ ਅਤੇ ਹੈਰੋਡਸ ਬ੍ਰਾਂਡਾਂ 'ਤੇ ਪੈਸੇ ਖਰਚ ਕਰਦਾ ਸੀ। ਉਹ ਡਿਜ਼ਾਈਨਰ ਘੜੀਆਂ ਪਾਉਂਦਾ ਸੀ, ਮਹਿੰਗੀਆਂ ਕਾਰਾਂ 'ਚ ਘੁੰਮਦਾ ਸੀ। ਉਹ ਨਿਯਮਤ ਰੂਪ ਤੋਂ ਸੰਯੁਕਤ ਅਰਬ ਅਮੀਰਾਤ ਜਾਂਦਾ ਸੀ। ਇਸ ਸਾਲ ਦੀ ਸ਼ੁਰੂਆਤ 'ਚ ਜਦੋਂ ਉਹ ਦੁਬਈ ਜਾਣ ਲਈ ਬ੍ਰਿਟੇਨ ਦੇ ਕਿਸੇ ਹਵਾਈ ਅੱਡੇ 'ਤੇ ਜਾ ਰਿਹਾ ਸੀ ਉਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਨੇ ਆਪਣਾ ਗੁਨਾਹ ਕਬੂਲਿਆ ਜਿਸ ਤੋਂ ਬਾਅਦ ਉਸ ਨੂੰ 18 ਸਾਲ ਦੀ ਸਜ਼ਾ ਹੋਈ। ਉਸ ਦਾ ਸਾਥੀ ਪੂਨੀ ਉਸ ਨੂੰ ਇਸ ਕੰਮ 'ਚ ਮਦਦ ਕਰਦਾ ਸੀ। ਉਸ ਨੂੰ 16 ਸਾਲ ਦੀ ਸਜ਼ਾ ਸੁਣਾਈ ਗਈ। ਇਨਾਂ ਦੋਹਾਂ ਅਤੇ ਉਸ ਦੇ ਬਾਕੀ 6 ਸਾਥੀਆਂ ਨੂੰ ਕਿੰਗਸਟਨ ਕ੍ਰਾਊਨ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ।


Khushdeep Jassi

Content Editor

Related News