ਬਰਤਾਨੀਆ ਵਿਚ ਮੋਦੀ ਖਿਲਾਫ ਭਾਰਤੀ ਘੱਟ ਗਿਣਤੀ ਭਾਈਚਾਰਿਆਂ ਵਲੋਂ ਹੋਵੇਗਾ ਜ਼ਬਰਦਸਤ ਮੁਜ਼ਾਹਰਾ

04/16/2018 2:48:04 PM

ਲੰਡਨ (ਰਾਜਵੀਰ ਸਮਰਾ)- ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂਕੇ ਫੇਰੀ ਦੌਰਾਨ ਘੱਟ ਗਿਣਤੀ ਭਾਈਚਾਰਿਆਂ ਵਲੋਂ ਸੰਸਦ ਬਾਹਰ ਮੋਰਚਾ ਸੰਭਾਲ ਲਿਆ ਹੈ, ਜਿਸ ਦੀ ਅਗਵਾਈ ਸਿੱਖ ਫਾਰ ਜਸਟਿਸ, ਸਿੱਖ ਜਥੇਬੰਦੀਆਂ ਯੂਕੇ ਸਮੇਤ ਈਸਾਈਆਂ, ਕਸ਼ਮੀਰੀਆਂ ਵੱਲੋਂ ਸੰਸਦ ਬਾਹਰ ਬੱਸਾਂ ਉੱਪਰ ਚੜ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਬਰਤਾਨੀਆ ਵਿੱਚ ਕਾਮਨਵੈਲਥ 50 ਦੇਸ਼ਾਂ ਦੀ ਯੂਕੇ ਵਿੱਚ ਹੋ ਰਹੀ ਇਕੱਤਰਤਾ ਵਿੱਚ ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋ ਰਹੇ ਹਨ, ਜਿਸ ਦੇ ਵਿਰੋਧ ਵਿੱਚ ਘੱਟ ਗਿਣਤੀ ਭਾਈਚਾਰਿਆਂ ਵਲੋਂ ਇਕਜੁੱਟ ਹੋ ਕੇ 18 ਅਪ੍ਰੈਲ ਨੂੰ ਜ਼ਬਰਦਸਤ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
PunjabKesari
ਪਾਕਿਸਤਾਨੀ ਮੂਲ ਦੇ ਲਾਡ ਨਾਜ਼ੀਰ ਅਹਿਮਦ, ਸਿੱਖ ਫਾਰ ਜਸਟਿਸ ਦੇ ਅਟਾਰਨੀ ਜਨਰਲ ਗੁਰਪਤਵੰਤ ਸਿੰਘ ਪੰਨੂ ਵਲੋਂ ਸਿੱਖਾਂ, ਕਸ਼ਮੀਰੀਆਂ ਨਾਲ ਮਿਲਕੇ ਮੋਦੀ ਕੋਲੋਂ ਕਸ਼ਮੀਰ, ਪੰਜਾਬ ਸਮੇਤ ਦੂਜੇ ਸੂਬਿਆਂ ਵਿੱਚ ਹੋ ਰਹੇ ਭਾਰਤੀ ਫੌਜਾਂ ਦੇ ਜ਼ੁਲਮਾਂ ਨੂੰ ਉਜਾਗਰ ਕਰਦੇ ਸਵਾਲ ਕੀਤੇ ਜਾ ਰਹੇ ਹਨ ਅਤੇ ਲਗਾਤਾਰ ਬੱਸਾਂ ਉੱਪਰ ਚੜ ਕੇ ਭਾਰਤ ਅੰਦਰ ਜ਼ੁਲਮਾਂ ਦੀਆਂ ਤਸਵੀਰਾਂ ਲੱਗੀਆਂ ਬੱਸਾਂ ਪੂਰੇ ਲੰਡਨ ਵਿਚ ਘੁੰਮਾ ਕੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਲੰਡਨ ਵੇਖਣ ਆਏ ਸੈਲਾਨੀਆਂ ਨੂੰ ਭਾਰਤੀ ਫੌਜਾਂ ਦੀਆਂ ਮੂੰਹ ਬੋਲਦੀਆਂ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
PunjabKesari
ਦੱਸਣਯੋਗ ਹੈ ਕਿ ਭਾਰਤੀ ਹਾਕਮ ਮੋਦੀ ਵਿਰੁੱਧ ਮੁਜ਼ਾਹਰਾ ਬੁੱਧਵਾਰ 18 ਅਪ੍ਰੈਲ ਨੂੰ ਸੰਸਦ ਬਾਹਰ ਕੀਤਾ ਜਾਵੇਗਾ। ਬੀਤੇ ਦਿਨੀਂ ਪੰਜਾਬ ਪੁਲਸ ਵੱਲੋਂ ਯੂਕੇ ਨਾਗਰਿਕ ਜੱਗੀ ਜੌਹਲ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਣ ਤੇ ਅਣਮਨੁੱਖੀ ਤਸ਼ੱਦਦ ਕਰਨ ਸੰਬੰਧੀ ਸਿੱਖ ਸੰਸਦ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਗਿੱਲ ਵੱਲੋਂ ਵੀ ਮੁੜ ਅਵਾਜ਼ ਉਠਾਈ ਜਾਵੇਗੀ।


Related News