ਦੁਬਈ ''ਚ ਨੌਕਰੀ ਦੇ ਨਾਂ ''ਤੇ ਭਾਰਤੀ ਪਰਿਵਾਰ ਨਾਲ ਲੱਖਾਂ ਰੁਪਏ ਦੀ ਠੱਗੀ

08/05/2019 2:42:15 PM

ਦੁਬਈ— ਦੁਬਈ 'ਚ ਰਹਿਣ ਵਾਲੇ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਤੇ ਉਨ੍ਹਾਂ ਦੇ ਤਿੰਨ ਹੋਰ ਜਾਣਕਾਰਾਂ ਨਾਲ ਦੁਬਈ ਦੀ ਹੀ ਇਕ ਨਿਯੁਕਤੀ ਫਰਮ ਵਲੋਂ ਲੱਖਾ ਦਾ ਧੋਖਾ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਫਰਮ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ 'ਚ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

ਇਸ਼ਰਤ ਫਾਤਿਮਾ, ਜੋ ਕਿ ਇਸ ਫਰਮ 'ਚ ਬਤੌਰ ਐੱਚ.ਆਰ. ਪ੍ਰੋਫੈਸ਼ਨਲ ਕੰਮ ਕਰ ਰਹੀ ਸੀ, ਨੇ ਖਲੀਜ਼ ਟਾਈਮਸ ਨੂੰ ਦੱਸਿਆ ਕਿ ਉਸ ਨੇ ਕੰਪਨੀ 'ਤੇ ਯਕੀਨ ਕਰਕੇ ਆਪਣੇ ਭਰਾ ਤੇ ਇਕ ਹੋਰ ਰਿਸ਼ਤੇਦਾਰ ਅਤੇ ਉਨ੍ਹਾਂ ਦੇ ਤਿੰਨ ਹੋਰ ਦੋਸਤਾਂ ਵਲੋਂ 1-1 ਲੱਖ ਰੁਪਏ ਉਨ੍ਹਾਂ ਦੀ ਨੌਕਰੀ ਬਦਲੇ ਕੰਪਨੀ 'ਚ ਜਮ੍ਹਾ ਕਰਵਾਏ, ਜਿਥੇ ਉਹ ਕੰਮ ਕਰਦੀ ਸੀ। ਉਸ ਨੇ ਅੱਗੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਧੋਖਾ ਦੇਣ ਲਈ ਜਾਲ ਵਿਛਾਇਆ ਗਿਆ ਹੈ। ਕੰਪਨੀ 'ਚ ਮੈਨੂੰ ਕੰਮ ਕਰਦਿਆਂ ਨੂੰ ਅਜੇ ਇਕ ਮਹੀਨਾ ਹੀ ਹੋਇਆ ਸੀ ਤੇ ਉਨ੍ਹਾਂ ਨੇ ਮੈਨੂੰ ਸਮੇਂ 'ਤੇ ਮੇਰੀ ਤਨਖਾਹ ਦੇ ਦਿੱਤੀ ਗਈ। ਧੋਖਾਧੜੀ ਤੋਂ ਬਾਅਦ ਮੇਰੇ ਪਰਿਵਾਰਕ ਮੈਂਬਰ ਤੇ ਹੋਰ, ਜਿਨ੍ਹਾਂ ਨਾਲ ਧੋਖਾ ਹੋਇਆ ਹੈ, ਮੇਰੇ ਤੋਂ ਪੈਸਿਆਂ ਦੀ ਮੰਗ ਕਰ ਰਹੇ ਹਨ। ਪਰ ਮੈਂ ਉਨ੍ਹਾਂ ਨੂੰ 5,00,000 ਰੁਪਏ ਕਿਥੋਂ ਦਿਆਂ ਜਦੋਂ ਮੇਰੇ ਖੁਦ ਨਾਲ ਧੋਖਾ ਹੋਇਆ ਹੈ। ਔਰਤ ਨੇ ਦੱਸਿਆ ਕਿ ਉਹ ਖੁਦ ਅਪ੍ਰੈਲ 2018 'ਚ ਦੁਬਈ ਆਈ ਸੀ ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੀ ਰਹਿ ਰਹੀ ਹੈ।

ਔਰਤ ਨੇ ਅੱਗੇ ਦੱਸਿਆ ਕਿ ਉਸ ਨੇ ਆਨਲਾਈਨ ਨੌਕਰੀ ਲਈ ਅਪਲਾਈ ਕੀਤਾ ਸੀ ਤੇ ਉਸ ਨੂੰ ਗ੍ਰੇਟ ਚੈਨਲ ਐੱਚ.ਆਰ. ਕੌਂਸਲਟੈਂਸੀ ਨਾਂ ਦੀ ਇਕ ਕੰਪਨੀ ਤੋਂ ਫੋਨ ਆਇਆ। ਇੰਟਰਵਿਊ ਤੋਂ ਬਾਅਦ ਉਸ ਨੂੰ ਇੰਸੈਂਟਿਵ ਦੇ ਨਾਲ 2,500 ਦਿਰਹਮ 'ਤੇ ਨੌਕਰੀ ਮਿਲ ਗਈ। ਫਾਤਿਮਾ ਨੇ ਕਿਹਾ ਕਿ ਉਸ ਦਾ ਬੁਰਾ ਸਮਾਂ ਉਦੋਂ ਸ਼ੁਰੂ ਹੋਇਆ ਜਦੋਂ ਕੰਪਨੀ ਨੇ ਉਸ ਦੇ ਇੰਪਲਾਇਮੈਂਟ ਵੀਜ਼ਾ 'ਤੇ ਸਟੈਂਪ ਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਦੀ ਤਨਖਾਹ ਵੀ ਰੋਕ ਦਿੱਤੀ।

ਫਾਤਿਮਾ ਨੇ ਕਿਹਾ ਕਿ ਮੈਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਇਸ ਵਾਅਦੇ ਨਾਲ ਕਿ ਮੈਨੂੰ ਜਲਦੀ ਹੀ ਇੰਪਲਾਇਮੈਂਟ ਵੀਜ਼ਾ ਮਿਲ ਜਾਵੇਗਾ। ਪਰ ਇਸ ਤੋਂ ਇਕ ਮਹੀਨਾ ਬਾਅਦ ਕੰਪਨੀ ਨੇ ਮੈਨੂੰ ਵਿਜ਼ਟਰ ਵੀਜ਼ੇ 'ਤੇ ਉਥੇ ਆਉਣ ਲਈ ਕਿਹਾ। ਜਦੋਂ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਇਸ ਦੀ ਸੋਫਟ ਕਾਪੀ ਭੇਜਣ ਤੋਂ ਇਨਕਾਰ ਕਰ ਦਿੱਤਾ। ਮੇਰੇ ਕੋਲ ਹੋਰ ਕੋਈ ਬਦਲ ਨਹੀਂ ਸੀ ਕਿਉਂਕਿ ਮੈਂ ਪਹਿਲਾਂ ਤੋਂ ਹੀ 3500 ਦਿਰਹਮ ਖਰਚ ਚੁੱਕੀ ਸੀ। ਮੁਸ਼ਕਿਲਾਂ ਦਾ ਦੌਰ ਇਥੇ ਹੀ ਖਤਮ ਨਹੀਂ ਹੋਇਆ। ਜਦੋਂ ਫਾਤਿਮਾ ਦੁਬਾਰਾ ਦੁਬਈ ਪਹੁੰਚੀ ਤਾਂ ਉਸ ਨੂੰ ਉਸ ਦੀ ਤਨਖਾਹ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ।

ਫਾਤਿਮਾ ਵਲੋਂ ਭਾਰਤੀ ਅੰਬੈਸੀ 'ਚ ਦਿੱਤੀ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਤਾਮਿਲ ਨਾਡੂ ਦੇ ਪੰਜ ਨੌਜਵਾਨਾਂ ਨੇ ਕੰਪਨੀ ਦੇ ਖਾਤੇ 'ਚ ਪੰਜ ਲੱਖ ਰੁਪਏ ਜਮ੍ਹਾ ਕਰਵਾਏ ਹਨ। ਭਾਰਤੀ ਦੂਤਘਰ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਫਾਤਿਮਾ, ਜੋ ਕਿ ਆਪਣੇ ਵਿਜ਼ਟਰ ਵੀਜ਼ੇ ਦੀ ਸਮਾਂ ਮਿਆਦ ਤੋਂ ਜ਼ਿਆਦਾ ਸਮੇਂ ਤੱਕ ਦੁਬਈ 'ਚ ਰਹੀ ਹੈ, ਨੇ ਖੁਦ ਨੂੰ ਪੁਲਸ ਹਵਾਲੇ ਕਰ ਦਿੱਤਾ ਹੈ ਤੇ ਹੁਣ ਭਾਰਤ ਭੇਜੇ ਜਾਣ ਦਾ ਇੰਤਜ਼ਾਰ ਕਰ ਰਹੀ ਹੈ।


Baljit Singh

Content Editor

Related News