6 ਸਾਲਾਂ ਦੀ ਮਿਹਨਤ ਲਿਆਈ ਰੰਗ, ਭਾਰਤੀ ਪਰਿਵਾਰ ਨੂੰ ਮਿਲੀ ਆਸਟਰੇਲੀਆ ਦੀ ਨਾਗਰਿਕਤਾ

06/15/2017 2:37:53 PM

ਐਡੀਲੇਡ— ਆਸਟਰੇਲੀਆ ਦੇ ਐਡੀਲਡ 'ਚ ਪਿਛਲੇ 6 ਸਾਲਾਂ ਤੋਂ ਰਹਿ ਰਹੇ ਭਾਰਤੀ ਪਰਿਵਾਰ ਉਸ ਸਮੇਂ ਵੱਡੀ ਮੁਸ਼ਕਲ ਖੜ੍ਹੀ ਹੋ ਗਈ ਸੀ, ਜਦੋਂ ਆਸਟਰੇਲੀਆਈ ਇਮੀਗ੍ਰੇਸ਼ਨ ਵਿਭਾਗ ਨੇ ਭਾਰਤੀ ਮੂਲ ਦੇ ਜੌਰਜ ਪਰਿਵਾਰ ਨੂੰ ਆਸਟਰੇਲੀਆ ਦੀ ਨਾਗਰਿਕਤਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਪਿੱਛੇ ਦਾ ਕਾਰਨ ਸੀ ਉਨ੍ਹਾਂ ਦੀ 3 ਸਾਲਾ ਬੱਚੀ ਮਾਰੀਆ ਜੋ ਕਿ ਮਾਨਸਿਕ ਰੋਗੀ ਹੈ, ਜਿਸ ਕਾਰਨ ਉਨ੍ਹਾਂ ਨੂੰ ਨਾਗਰਿਕਤਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਪਰਿਵਾਰ ਉਨ੍ਹਾਂ  ਨੂੰ 28 ਦਿਨਾਂ ਤੱਕ ਦੇਸ਼ ਛੱਡਣ ਦਾ ਹੁਕਮ ਜਾਰੀ ਕੀਤਾ ਗਿਆ ਸੀ। 
ਪਰ ਹੁਣ ਇਸ ਭਾਰਤੀ ਪਰਿਵਾਰ ਨੂੰ ਰਾਹਤ ਦਿੱਤੀ ਗਈ ਹੈ। ਆਸਟਰੇਲੀਆਈ ਇਮੀਗ੍ਰੇਸ਼ਨ ਵਿਭਾਗ ਨੇ ਭਾਰਤੀ ਮੂਲ ਦੇ ਪਰਿਵਾਰ ਨੂੰ ਹੁਣ ਰੈਜ਼ੀਡੈਂਟ ਵੀਜ਼ਾ ਦੇ ਦਿੱਤਾ ਹੈ, ਜਿਸ ਕਾਰਨ ਉਹ ਹੁਣ ਆਸਟਰੇਲੀਆ 'ਚ ਸਥਾਈ ਤੌਰ 'ਤੇ ਰਹਿ ਸਕਦੇ ਹਨ। ਭਾਰਤੀ ਮੂਲ ਦੇ ਮਨੂੰ ਜੌਰਜ ਅਤੇ ਸੇਨ ਜੌਰਜ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਬੁੱਧਵਾਰ ਨੂੰ ਵੀਜ਼ਾ ਦੇ ਦਿੱਤਾ। ਇਸ ਲਈ ਜੌਰਜ ਪਰਿਵਾਰ ਨੇ ਆਪਣੇ ਦੋਸਤਾਂ ਦਾ ਧੰਨਵਾਦ ਕੀਤਾ ਹੈ, ਕਿਉਂਕਿ ਬਹੁਤ ਸਾਰੇ ਲੋਕ ਉਨ੍ਹਾਂ ਦੇ ਹੱਕ 'ਚ ਖੜ੍ਹੇ ਸਨ। 
ਦੱਸਣਯੋਗ ਹੈ ਕਿ ਮਨੂੰ ਅਤੇ ਸੇਨਾ 2011 'ਚ ਸੂਟਡੈਂਟ ਵੀਜ਼ੇ 'ਤੇ ਆਸਟਰੇਲੀਆ ਆਏ ਸਨ। ਉਨ੍ਹਾਂ ਨੇ ਪੜ੍ਹਾਈ ਮੁਕੰਮਲ ਕਰਨ ਮਗਰੋਂ ਆਸਟਰੇਲੀਅਨ ਨਾਗਰਿਕਤਾ ਲੈਣ ਲਈ ਇਮੀਗ੍ਰੇਸ਼ਨ ਵਿਭਾਗ ਦੀਆਂ ਨਿਰਧਾਰਿਤ ਸ਼ਰਤਾਂ ਤਹਿਤ ਅਪਲਾਈ ਕੀਤਾ ਸੀ। ਉਨ੍ਹਾਂ ਦੇ ਪਰਿਵਾਰ 'ਚ 11 ਮਹੀਨਿਆਂ ਦਾ ਬੇਟਾ ਅਤੇ 3 ਸਾਲ ਦੀ ਬੇਟੀ ਮਾਰੀਆ ਹੈ। ਉਹ ਪਿਛਲੇ 6 ਸਾਲਾਂ ਤੋਂ ਇੱਥੇ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਆਸਟਰੇਲੀਆ ਦੀ ਨਾਗਰਿਕਤਾ ਲਈ ਅਪਲਾਈ ਕੀਤਾ ਸੀ ਪਰ ਬੇਟੀ ਮਾਰੀਆ ਦੀ ਬੀਮਾਰੀ ਕਾਰਨ ਉਨ੍ਹਾਂ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਨਾਗਰਿਕਤਾ ਦੇਣ ਤੋਂ ਰੱਦ ਕਰ ਦਿੱਤਾ ਸੀ।


Related News