10 ਸਾਲਾ ਭਾਰਤੀ ਬੱਚੇ ਨੇ ਬਣਾਇਆ ਗੇਮਿੰਗ ਐਪ, ਪਿਤਾ ਦੇ ਚੈਲੰਜ ਨੂੰ ਲਿਆ ਸਿਰ-ਮੱਥੇ

06/10/2019 3:36:35 PM

ਵਾਸ਼ਿੰਗਟਨ— ਆਯੁਸ਼ ਕੁਮਾਰ ਨਾਂ ਦੇ 10 ਸਾਲਾ ਭਾਰਤੀ ਬੱਚੇ ਨੇ ਅਮਰੀਕਾ 'ਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੇ 10 ਦਿਨਾਂ 'ਚ ਐਪਲ ਲਈ ਗੇਮਿੰਗ ਐਪ ਬਣਾਇਆ ਤੇ ਉਹ ਕੰਪਨੀ ਦਾ ਸਭ ਤੋਂ ਛੋਟਾ ਡਿਵੈਲਪਰ ਬਣਿਆ ਹੈ। ਯਕੀਨਨ ਤੁਸੀਂ ਵੀ ਇਹ ਗੱਲ ਸੁਣ ਕੇ ਹੈਰਾਨ ਹੋ ਗਏ ਹੋਵੋਗੇ। ਆਯੁਸ਼ ਨੂੰ ਹਫਤੇ 'ਚ ਸਿਰਫ 30 ਮਿੰਟ ਲਈ ਡਿਜੀਟਲ ਡਿਵਾਇਸ ਵਰਤਣ ਦਾ ਮੌਕਾ ਮਿਲਦਾ ਹੈ ਪਰ ਇੰਨੇ ਘੱਟ ਸਮੇਂ 'ਚ ਉਹ ਆਪਣੀ ਪਸੰਦੀਦਾ ਹੌਬੀ-ਕੋਡਿੰਗ ਕਰਦਾ ਹੈ। ਪਿਤਾ ਦੇ ਇਕ ਚੈਲੰਜ 'ਤੇ ਉਸ ਨੇ ਐਪਲ ਲਈ ਐਪ ਡਿਵੈਲਪ ਕਰ ਲਿਆ, ਜਿਸ ਨੂੰ 3 ਜੂਨ ਨੂੰ ਐਪਲ ਦੀ 'ਵਰਲਡ ਵਾਈਡ ਡਿਵੈਲਪਰਜ਼ ਕਾਨਫਰੰਸ' 'ਚ ਪੇਸ਼ ਕੀਤਾ ਗਿਆ। ਹੁਣ ਐਪ ਨੂੰ ਐਪਲ ਸਟੋਰ 'ਤੇ ਅਪਲੋਡ ਕੀਤਾ ਜਾਵੇਗਾ। ਉਸ ਦਾ ਰੀਵਿਊ ਚੱਲ ਰਿਹਾ ਹੈ। 

ਅਸਲ 'ਚ ਐਪਲ ਨੇ ਆਯੁਸ਼ ਅਤੇ ਉਸ ਦੇ ਪਿਤਾ ਅਮਿਤ ਕੁਮਾਰ ਦਾ ਇੰਟਰਵਿਊ ਕੀਤਾ। ਇਸ ਦੌਰਾਨ ਪਿਤਾ ਨੇ ਦੱਸਿਆ ਕਿ ਆਯੁਸ਼ ਨੂੰ ਮੋਬਾਇਲ ਕੰਪਿਊਟਰ ਲਈ 30 ਮਿੰਟ ਦਾ ਸਮਾਂ ਮਿਲਦਾ ਹੈ। ਇੰਨੇ 'ਚ ਹੀ ਉਹ ਕੋਡਿੰਗ ਨਾਲ ਗੇਮਿੰਗ ਵੀ ਕਰ ਲੈਂਦਾ ਹੈ। ਇਸ ਮਗਰੋਂ ਆਯੁਸ਼ ਨੇ ਐਪਲ ਕਾਨਫਰੰਸ 'ਚ ਜਾਣ ਦੀ ਚੁਣੌਤੀ ਲਈ। ਪਿਤਾ ਨੇ ਦੱਸਿਆ,''ਮੈਂ ਆਯੁਸ਼ ਨੂੰ ਕਿਹਾ ਕਿ ਉਹ ਕੰਪੀਟੀਸ਼ਨ ਜਿੱਤ ਨਹੀਂ ਸਕੇਗਾ ਪਰ ਉਸ ਨੇ ਇਸ ਨੂੰ ਇਕ ਚੈਲੰਜ ਦੀ ਤਰ੍ਹਾਂ ਲਿਆ। ਉਸ ਨੇ 10 ਦਿਨ 'ਚ ਫਿਜ਼ਿਕਸ 'ਤੇ ਆਧਾਰਿਤ ਐਪ ਬਣਾਇਆ ਅਤੇ ਕਾਨਫਰੰਸ ਅਟੈਂਡ ਕਰ ਚੈਲੰਜ ਪੂਰਾ ਕੀਤਾ।'' 
ਤੁਹਾਨੂੰ ਦੱਸ ਦਈਏ ਕਿ ਐਪਲ ਦਾ ਸਕਾਲਰਸ਼ਿਪ ਪ੍ਰੋਗਰਾਮ ਛੋਟੇ ਬੱਚਿਆਂ ਨੂੰ ਡਿਵੈਲਪਰਜ਼ ਕਾਨਫਰੰਸ 'ਚ ਹਿੱਸਾ ਲੈਣ ਦਾ ਮੌਕਾ ਦਿੰਦਾ ਹੈ।


Related News