ਅੰਤਰਰਾਸ਼ਟਰੀ ਵਪਾਰ ਧੋਖਾਧੜੀ ਦੇ ਮਾਮਲੇ ''ਚ ਭਾਰਤੀ-ਅਮਰੀਕੀ ਜੌਹਰੀ ਨੂੰ ਠਹਿਰਾਇਆ ਗਿਆ ਦੋਸ਼ੀ
Wednesday, Feb 28, 2024 - 05:05 PM (IST)

ਵਾਸ਼ਿੰਗਟਨ (ਭਾਸ਼ਾ)- ਇਕ ਭਾਰਤੀ-ਅਮਰੀਕੀ ਜੌਹਰੀ 'ਤੇ ਅਮਰੀਕਾ ਵਿਚ ਲੱਖਾਂ ਡਾਲਰ ਦੇ ਗਹਿਣਿਆਂ ਦੀ ਦਰਾਮਦ 'ਤੇ ਕਸਟਮ ਡਿਊਟੀ ਨਾ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਇਕ ਅਮਰੀਕੀ ਸਰਕਾਰੀ ਵਕੀਲ ਨੇ ਇਹ ਜਾਣਕਾਰੀ ਦਿੱਤੀ। ਮੋਨੀਸ਼ਕੁਮਾਰ ਕਿਰਨਕੁਮਾਰ ਦੋਸ਼ੀ ਸ਼ਾਹ (39) ਨੂੰ ਹਫ਼ਤੇ ਦੇ ਅੰਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 26 ਫਰਵਰੀ ਨੂੰ ਨੇਵਾਰਕ ਸੰਘੀ ਅਦਾਲਤ ਵਿੱਚ ਜੱਜ ਆਂਦਰੇ ਐੱਮ. ਐਸਪੀਨੋਸਾ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ।
ਸ਼ਾਹ ਉਰਫ "ਮੋਨੀਸ਼ ਦੋਸ਼ੀ ਸ਼ਾਹ" ਨੂੰ 100,000 ਅਮਰੀਕੀ ਡਾਲਰ ਦੇ ਬਾਂਡ 'ਤੇ ਰਿਹਾਅ ਕੀਤਾ ਗਿਆ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਉਹ ਘਰ ਵਿੱਚ ਨਜ਼ਰਬੰਦ ਰਹੇਗਾ ਅਤੇ ਉਸ ਦੀ ਨਿਗਰਾਨੀ ਕੀਤੀ ਜਾਵੇਗੀ। ਇਕ ਸ਼ਿਕਾਇਤ ਦੇ ਆਧਾਰ 'ਤੇ ਉਸ 'ਤੇ ਧੋਖਾਧੜੀ ਦੀ ਸਾਜ਼ਿਸ਼ ਰਚਣ ਅਤੇ ਬਿਨਾਂ ਲਾਇਸੈਂਸ ਦੇ ਪੈਸੇ ਭੇਜਣ ਦਾ ਕਾਰੋਬਾਰ ਚਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦਸਤਾਵੇਜ਼ਾਂ ਦੇ ਅਨੁਸਾਰ, ਸ਼ਾਹ ਜਨਵਰੀ 2015 ਤੋਂ ਸਤੰਬਰ 2023 ਦਰਮਿਆਨ ਤੁਰਕੀ ਅਤੇ ਭਾਰਤ ਤੋਂ ਅਮਰੀਕਾ ਤੱਕ ਜਹਾਜ਼ ਰਾਹੀਂ ਗਹਿਣਿਆਂ ਨੂੰ ਭੇਜਣ ਵਿੱਚ ਲੱਗਣ ਵਾਲੀ ਕਸਟਮ ਡਿਊਟੀ ਤੋਂ ਬਚਣ ਲਈ ਧੋਖਾਧੜੀ ਕਰ ਰਿਹਾ ਸੀ।
ਇਹ ਵੀ ਪੜ੍ਹੋ: ਰਿਹਾਇਸ਼ੀ ਇਲਾਕੇ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜ ਗਏ ਮਾਂ-ਪਿਓ ਸਣੇ 2 ਪੁੱਤਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।