ਮੰਦਭਾਗੀ ਖ਼ਬਰ: ਦੁਬਈ 'ਚ ਨਵਾਂਸ਼ਹਿਰ ਦੇ ਵਿਅਕਤੀ ਦੀ ਮੌਤ, 8 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
Thursday, Feb 13, 2025 - 03:35 PM (IST)
ਨਵਾਂਸ਼ਹਿਰ- ਦੁਬਈ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੇ ਨਵਾਂਸ਼ਹਿਰ ਦੇ ਕਸਬਾ ਮੁਕੰਦਪੁਰ ਦੇ ਜਗਤਾਰ ਸਿੰਘ (48) ਪੁੱਤਰ ਬਖ਼ਸ਼ੀ ਰਾਮ ਸਾਬਕਾ ਮੈਂਬਰ ਪੰਚਾਇਤ ਦੀ ਮੌਤ ਹੋ ਗਈ। ਘਟਨਾ ਸਬੰਧੀ ਜਗਤਾਰ ਸਿੰਘ ਦੇ ਪਿਤਾ ਬਖ਼ਸ਼ੀ ਰਾਮ ਅਤੇ ਚਾਚਾ ਓਮ ਪ੍ਰਕਾਸ਼ ਕਾਲਾ ਨੇ ਦੱਸਿਆ ਕਿ ਸਾਡਾ ਲੜਕਾ ਜਗਤਾਰ ਸਿੰਘ ਕਰੀਬ 8 ਸਾਲ ਤੋਂ ਦੁਬਈ ਵਿਖੇ ਰਹਿੰਦਾ ਸੀ ਹੁਣ ਉਸ ਨੂੰ ਪੰਜਾਬ ਤੋਂ ਦੋਬਾਰਾ ਗਏ ਹੋਏ 8 ਮਹੀਨੇ ਹੋ ਗਏ ਸਨ ਅਤੇ ਸਾਨੂੰ ਅੱਜ ਸਵੇਰੇ ਸਾਡੇ ਰਿਸ਼ਤੇਦਾਰਾਂ ਦਾ ਫੋਨ ਆਇਆ ਕਿ ਜਗਤਾਰ ਸਿੰਘ ਜਦੋਂ ਆਪਣੇ ਕੰਮ 'ਤੇ ਸੀ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, ਟਰੱਕ ਨੇ ਦਰੜਿਆ ਭਾਰਤੀ ਫ਼ੌਜ ਦਾ ਸਾਬਕਾ ਆਨਰੇਰੀ ਕੈਪਟਨ
ਉਨ੍ਹਾਂ ਅੱਗੇ ਦੱਸਿਆ ਕਿ ਉਹ ਇਕ ਠੇਕੇਦਾਰ ਕੋਲ ਕੰਮ ਕਰਦਾ ਸੀ। ਉਥੇ ਹੀ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਜਗਤਾਰ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ ਤਾਂ ਜੋ ਪਰਿਵਾਰ ਉਸ ਦੀਆਂ ਅੰਤਿਮ ਰਸਮ ਨਿਭਾ ਸਕੇ। ਜਗਤਾਰ ਆਪਣੇ ਪਿੱਛੇ ਦੋ ਛੋਟੇ ਲੜਕੇ ਅਤੇ ਆਪਣੀ ਵਿਧਵਾ ਪਤਨੀ ਨੂੰ ਰੋਂਦੇ ਕਰਲਾਉਂਦੇ ਛੱਡ ਕੇ ਚਲਾ ਗਿਆ ਹੈ।
ਇਹ ਵੀ ਪੜ੍ਹੋ : ਬਦਲਣ ਲੱਗਾ ਪੰਜਾਬ ਦਾ ਮੌਸਮ, ਅਗਲੇ 5 ਦਿਨਾਂ ਲਈ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e