ਗਿਆਨੀ ਹਰਪ੍ਰੀਤ ਸਿੰਘ ਨੂੰ ਫ਼ਾਰਗ ਕਰਨ ਦੇ ਮਾਮਲੇ ''ਚ ਸਾਹਮਣੇ ਆਈ ਪੰਜ ਪਿਆਰਿਆਂ ਦੀ ਚਿੱਠੀ (ਵੀਡੀਓ)
Sunday, Feb 23, 2025 - 03:21 PM (IST)

ਬਠਿੰਡਾ : ਗਿਆਨੀ ਹਰਪ੍ਰੀਤ ਸਿੰਘ ਨੂੰ ਜੱਥੇਦਾਰੀ ਤੋਂ ਫ਼ਾਰਗ ਕਰਨ ਦੇ ਮਾਮਲੇ ਨੂੰ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਦੀ ਚਿੱਠੀ ਸਾਹਮਣੇ ਆਈ ਹੈ। ਪੰਜ ਪਿਆਰਿਆਂ ਦਾ ਹੱਥ ਲਿਖ਼ਤ 5 ਫਰਵਰੀ, 2025 ਦਾ ਪੱਤਰ ਸਾਹਮਣੇ ਆਇਆ ਹੈ। ਪੰਜ ਪਿਆਰਿਆਂ ਨੇ ਚਿੱਠੀ 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵਲੋਂ ਤਖ਼ਤ ਤੋਂ ਨਿੱਜੀ ਵਿਚਾਰ ਪੇਸ਼ ਕਰਨਾ ਉੱਚਿਤ ਨਹੀਂ ਸੀ। ਪੰਜ ਪਿਆਰਿਆਂ ਵਲੋਂ ਇਹ ਚਿੱਠੀ ਐੱਸ. ਜੀ. ਪੀ. ਸੀ. ਵਲੋਂ ਬਣਾਈ ਗਈ ਕਮੇਟੀ ਨੂੰ ਸੌਂਪੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਚਿੱਠੀ 'ਚ ਲਿਖਿਆ ਗਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੰਘ ਸਾਹਿਬਾਨਾਂ ਨੂੰ ਆਪਣੀ ਰਿਹਾਇਸ਼ 'ਤੇ ਬੁਲਾਇਆ ਗਿਆ ਸੀ ਅਤੇ ਜਦੋਂ ਸਿੰਘ ਸਾਹਿਬਾਨਾਂ ਨੇ ਕਾਰਨ ਪੁੱਛਿਆ ਤਾਂ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਗਿਆ। ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਏ ਅਤੇ ਕੀਰਤਨ ਰੁਕਵਾ ਕੇ ਗੁਪਤ ਸ਼ਬਦਾਂ 'ਚ ਅਰਦਾਸ ਕੀਤੀ ਅਤੇ ਆਪਣੇ ਨਿੱਜੀ ਵਿਚਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਕੀਤੇ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ! ਅਚਾਨਕ ਲਿਫ਼ਟ 'ਚ ਫਸ ਗਏ ਲੋਕ, ਪੈ ਗਈਆਂ ਚੀਕਾਂ ਤੇ ਫਿਰ...
ਇੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਰੌਲੇ ਬਾਰੇ ਆਪਣੀ ਸਪੱਸ਼ਟੀਕਰਨ ਦਿੱਤਾ। ਇਸ ਤੋਂ ਬਾਅਦ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਆ ਗਏ ਅਤੇ ਕੀਰਤਨ ਦੀ ਆਰੰਭਤਾ ਹੋ ਗਈ। ਸਿੰਘ ਸਾਹਿਬਾਨਾਂ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੇ ਨਿੱਜੀ ਵਿਚਾਰ ਰੱਖੇ ਗਏ, ਜੋ ਕਿ ਬਿਲਕੁਲ ਉੱਚਿਤ ਨਹੀਂ ਸੀ। ਦੱਸਣਯੋਗ ਹੈ ਕਿ 19 ਦਸੰਬਰ ਨੂੰ ਅੰਤਰਿੰਗ ਕਮੇਟੀ ਵਲੋਂ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਤੋਂ ਬਾਅਦ ਪਹਿਲਾਂ 15 ਦਿਨਾਂ ਲਈ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਫ਼ਾਰਗ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਇਕ ਮਹੀਨੇ ਲਈ ਵਧਾ ਦਿੱਤਾ ਗਿਆ। ਫਿਰ ਬੀਤੇ ਦਿਨੀਂ ਉਨ੍ਹਾਂ ਨੂੰ ਸੇਵਾਵਾਂ ਤੋਂ ਪੱਕੇ ਤੌਰ 'ਤੇ ਫ਼ਾਰਗ ਕਰ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8