Punjab: ਕਿਸਾਨ ਦੇ Account ''ਚ ਸੀ ਕਰੋੜਾਂ ਰੁਪਏ, ਇਕ ਗਲਤੀ ਨਾਲ ਹੋ ਗਿਆ ਖ਼ਾਲੀ
Friday, Feb 21, 2025 - 12:16 PM (IST)

ਮਾਛੀਵਾੜਾ ਸਾਹਿਬ (ਟੱਕਰ): ਕਿਸਾਨ ਨੂੰ ਸੋਸ਼ਲ ਮੀਡੀਆ ਰਾਹੀਂ ਮਾਇਆ ਜਾਲ ’ਚ ਫਸਾ ਕੇ ਫੌਰੈਕਸ ਟਰੇਡਿੰਗ ਰਾਹੀਂ ਕਰੋੜਾਂ ਰੁਪਏ ਕਮਾਉਣ ਦਾ ਲਾਲਚ ਦੇ ਕੇ ਪੌਣੇ ਚਾਰ ਕਰੋੜ ਰੁਪਏ ਦੀ ਠੱਗੀ ਮਾਰ ਲਈ ਗਈ। ਸਾਈਬਰ ਕਰਾਈਮ ਖੰਨਾ ਨੇ ਅਣਪਛਾਤੀ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਅਗਲੇ ਹਫ਼ਤੇ ਤਕ...
ਕਿਸਾਨ ਸੰਦੀਪ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਨੂੰ ਇਕ ਅਣਪਛਾਤੀ ਕੁੜੀ ਨੇ ਟੈਲੀਗ੍ਰਾਮ ਐਪ ਰਾਹੀਂ ਮੈਸਜ ਭੇਜਿਆ ਤੇ ਫੌਰੇਕਸ ਟਰੇਡਿੰਗ ’ਚ ਨਿਵੇਸ਼ ਕਰਨ ਲਈ ਕਿਹਾ। ਉਸ ਨੂੰ ਤਿੰਨ ਗੁਣਾ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ ਗਿਆ। ਐਡਮਿਰਲ ਮਾਰਕੀਟਸ ਗਲੋਬਲ ਲਿਮਟਿਡ ’ਚ ਉਸ ਦਾ ਟਰੇਡਿੰਗ ਅਕਾਊਂਟ ਖੋਲ੍ਹ ਦਿੱਤਾ। ਇਸ ਅਕਾਊਂਟ ਰਾਹੀਂ ਉਸ ਦਾ ਲੈਣ-ਦੇਣ ਸ਼ੁਰੂ ਕਰ ਦਿੱਤਾ ਗਿਆ। ਕਿਸਾਨ ਅਨੁਸਾਰ ਫੌਰੈਕਸ ਟ੍ਰੇਡਿੰਗ ਦੇ ਨਾਂ ’ਤੇ ਖੋਲ੍ਹੇ ਗਏ ਖਾਤੇ ’ਚ 18 ਦਸੰਬਰ 2024 ਤੱਕ ਵੱਖ-ਵੱਖ ਤਰੀਕਾਂ ਰਾਹੀਂ ਉਸ ਦੇ 1 ਕਰੋੜ 4 ਲੱਖ 44 ਹਜ਼ਾਰ 999 ਰੁਪਏ ਟਰਾਂਸਫਰ ਕਰਵਾ ਦਿੱਤੇ। ਉਸ ਨੂੰ ਵੱਡਾ ਮੁਨਾਫ਼ਾ ਦਿਖਾਇਆ ਗਿਆ ਤੇ ਟਰੇਡਿੰਗ ਅਕਾਊਂਟ ’ਚ 3 ਕਰੋੜ 66 ਲੱਖ 16 ਹਜ਼ਾਰ 595 ਰੁਪਏ ਦਿਖਾਈ ਦੇਣ ਲੱਗ ਪਏ। ਇਸ ਟਰੇਡਿੰਗ ’ਚ ਵੱਡਾ ਮੁਨਾਫ਼ਾ ਹੋਣ ਕਾਰਨ ਉਸ ਨੂੰ ਇਹ ਵਪਾਰ ਸਹੀ ਲੱਗਿਆ ਤੇ ਉਹ ਇਸ ’ਚ ਨਿਵੇਸ਼ ਕਰਦਾ ਰਿਹਾ।
ਪੈਸੇ ਕਢਵਾਉਣ ਲਈ 24 ਲੱਖ ਰੁਪਏ ਨਿਵੇਸ਼ ਕਰਨ ਲਈ ਕਿਹਾ
ਕਿਸਾਨ ਅਨੁਸਾਰ ਜਦੋਂ ਉਸ ਨੇ ਆਪਣੇ ਟਰੇਡਿੰਗ ਅਕਾਊਂਟ ’ਚੋਂ ਰਕਮ ਕਢਵਾਉਣੀ ਚਾਹੀ ਤਾਂ ਉਹ ਸਫ਼ਲ ਨਹੀਂ ਹੋ ਸਕਿਆ ਤੇ ਉਸ ਨੂੰ ਕਿਹਾ ਗਿਆ ਕਿ 24 ਲੱਖ ਰੁਪਏ ਟੈਕਸ ਦੇ ਰੂਪ ’ਚ ਅਦਾ ਕਰਨੇ ਪੈਣਗੇ। ਜਦੋਂ ਉਸ ਨੇ 24 ਲੱਖ ਰੁਪਏ ਟੈਕਸ ਜਮ੍ਹਾਂ ਕਰਵਾ ਦਿੱਤਾ ਤਾਂ ਉਸ ਨੂੰ ਕਿਹਾ ਗਿਆ ਕਿ 1 ਕਰੋੜ ਤੋਂ ਜ਼ਿਆਦਾ ਪੈਸੇ ਹੋਣ ਕਾਰਨ ਉਨ੍ਹਾਂ ਦਾ ਖਾਤਾ ਫਰੀਜ਼ ਹੋ ਗਿਆ ਹੈ, ਇਸ ਲਈ 80 ਲੱਖ ਰੁਪਏ ਹੋਰ ਜਮ੍ਹਾਂ ਕਰਵਾਉਣੇ ਪੈਣਗੇ। ਉਸ ਨੇ ਆਪਣੀ ਪਹਿਲੀ ਰਕਮ ਬਚਾਉਣ ਲਈ ਇਨ੍ਹਾਂ ਠੱਗਾਂ ਦੇ ਝਾਂਸੇ ’ਚ ਆ ਕੇ 80 ਲੱਖ ਵੀ ਜਮ੍ਹਾਂ ਕਰਵਾ ਦਿੱਤੇ। ਉਸ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ 10 ਫਰਵਰੀ 2025 ਤੱਕ ਉਸ ਨੇ 3 ਕਰੋੜ 72 ਲੱਖ 84 ਹਜ਼ਾਰ 999 ਰੁਪਏ ਵੱਖ-ਵੱਖ ਖਾਤਿਆਂ ’ਚ ਟਰਾਂਸਫਰ ਕਰਵਾ ਚੁੱਕਾ ਹੈ। ਠੱਗੀ ਦਾ ਅਹਿਸਾਸ ਹੋਣ ’ਤੇ ਉਸ ਨੇ ਪੁਲਸ ਕੋਲ ਆ ਕੇ ਬਿਆਨ ਦਰਜ ਕਰਵਾਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਜੁੜੀ ਨਵੀਂ ਅਪਡੇਟ, ਜਾਣੋ ਹੁਣ ਕਦੋਂ ਹੋਵੇਗੀ ਬਰਸਾਤ
ਇਸ ਸਬੰਧੀ ਸਾਈਬਰ ਕਰਾਈਮ ਖੰਨਾ ਦੇ ਇੰਚਾਰਜ ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਕਿਸਾਨ ਸੰਦੀਪ ਦੀ ਸ਼ਿਕਾਇਤ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਪਛਾਣ ਤੇ ਕਾਬੂ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕ ਸ਼ੋਸ਼ਲ ਮੀਡੀਆ ਰਾਹੀਂ ਹੁੰਦੀਆਂ ਸਾਈਬਰ ਠੱਗੀਆਂ ਤੋਂ ਬਚਣ ਤੇ ਉਨ੍ਹਾਂ ਦੇ ਝਾਂਸੇ ਚ ਨਾ ਆਉਣ। ਜੇ ਕਿਸੇ ਨਾਲ ਸਾਈਬਰ ਠੱਗੀ ਹੁੰਦੀ ਹੈ ਤਾਂ ਤੁਰੰਤ 1930 ’ਤੇ ਜਾਣਕਾਰੀ ਦਿਓ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8