ਨੌਜਵਾਨ ''ਤੇ 2 ਮਾਮਲੇ ਦਰਜ, 30 ਲੱਖ ਲਾ ਕੇ ਚਲਾ ਗਿਆ ਅਮਰੀਕਾ, ਹੁਣ ਹੋ ਗਿਆ ਡਿਪੋਰਟ
Monday, Feb 17, 2025 - 12:07 AM (IST)

ਲੁਧਿਆਣਾ (ਸ਼ਿਵਮ)- ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਆਏ ਨੌਜਵਾਨਾਂ ਵਿਚੋਂ ਇਕ ਨੌਜਵਾਨ ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਸਸਰਾਲੀ ਕਾਲੋਨੀ ਦਾ ਰਹਿਣ ਵਾਲਾ ਸੀ, ਜੋ ਅਕਤੂਬਰ ਮਹੀਨੇ ਦੇ ਅੰਤ ਵਿਚ ਅਮਰੀਕਾ ਦੀ ਡੰਕੀ ਲਗਾਉਣ ਦੇ ਲਈ ਭਾਰਤ ਤੋਂ ਗਿਆ ਸੀ। ਉਹ 25 ਜਨਵਰੀ ਨੂੰ ਅਮਰੀਕਾ ਪੁੱਜਾ ਹੀ ਸੀ ਕਿ ਉਸ ਨੂੰ ਅਮਰੀਕਾ ਸਰਕਾਰ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਮਰੀਕਾ ਵਿਚ ਗਲਤ ਤਰੀਕੇ ਨਾਲ ਦਾਖਲ ਹੋਏ ਲੋਕਾਂ ਨੂੰ ਡਿਪੋਰਟ ਕਰਨ ਦੇ ਐਲਾਨ ਤੋਂ ਬਾਅਦ ਉਸ ਨੌਜਵਾਨ ਨੂੰ ਬਾਕੀ ਭਾਰਤੀਆਂ ਸਣੇ ਅੰਮ੍ਰਿਤਸਰ ਦੇ ਏਅਰਪੋਰਟ ’ਤੇ ਡਿਪੋਰਟ ਕਰ ਦਿੱਤਾ ਗਿਆ। ਉਕਤ ਨੌਜਵਾਨ ਦੀ ਪਛਾਣ ਗੁਰਵਿੰਦਰ ਸਿੰਘ (27) ਪੁੱਤਰ ਧਾਰੀ ਸਿੰਘ ਨਿਵਾਸੀ ਪਿੰਡ ਸਸਰਾਲੀ ਕਾਲੋਨੀ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਅਕਤੂਬਰ ਮਹੀਨੇ ਦੇ ਅੰਤ 'ਚ ਅਮਰੀਕਾ ਜਾਣ ਲਈ ਆਪਣੇ ਘਰੋਂ ਰਵਾਨਾ ਹੋਇਆ ਸੀ। ਜਿਸ ਦੇ ਬਾਅਦ ਏਜੰਟ ਵਲੋਂ ਉਸ ਨੂੰ ਡੰਕੀ ਲਗਾਉਂਦੇ ਹੋਏ 25 ਜਨਵਰੀ ਨੂੰ ਅਮਰੀਕਾ ਦੇ ਬਾਰਡਰ ’ਤੇ ਪਹੁੰਚਾਇਆ ਗਿਆ। ਇਥੇ ਪੁਲਸ ਵਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਾਅਦ ਵਿਚ ਉਸਨੂੰ ਅਮਰੀਕਾ ਦੀ ਟਰੰਪ ਸਰਕਾਰ ਵਲੋਂ ਅੰਮ੍ਰਿਤਸਰ ਵਿਚ ਡਿਪੋਰਟ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਤੋਂ ਡਿਪੋਰਟ ਹੋਏ ਗੁਰਵਿੰਦਰ ਸਿੰਘ ’ਤੇ ਲੁਧਿਆਣਾ 'ਚ ਇਕ ਮਾਮਲਾ ਦਰਜ ਹੈ ਅਤੇ ਦੂਜਾ ਮਾਮਲਾ ਫਰੀਦਕੋਟ ਵਿਚ ਦਰਜ ਹੈ, ਜਿਸ 'ਚ ਗੁਰਵਿੰਦਰ ਸਿੰਘ ਜ਼ਮਾਨਤ ਕਰਵਾ ਕੇ ਬਾਹਰ ਆਇਆ ਸੀ ਅਤੇ ਉਸ ਦੇ ਬਾਅਦ ਉਸ ਨੇ ਅਮਰੀਕਾ ਜਾਣ ਦੀ ਏਜੰਟ ਦੇ ਨਾਲ ਗੱਲ ਕੀਤੀ।
ਇਹ ਵੀ ਪੜ੍ਹੋ- '40 ਲੱਖ ਲਾ ਕੇ ਪੁੱਤ ਨੂੰ ਭੇਜਿਆ ਸੀ ਅਮਰੀਕਾ, ਕਿਵੇਂ ਲਾਹਾਂਗੇ ਕਰਜ਼ਾ....', ਕੈਮਰੇ ਅੱਗੇ ਫੁੱਟ-ਫੁੱਟ ਰੋਇਆ ਪਿਓ
ਉਪਰੋਕਤ ਮਾਮਲੇ ਸਬੰਧੀ ਜਦੋਂ ਥਾਣਾ ਮੇਹਰਬਾਨ ਦੀ ਇੰਚਾਰਜ ਗੁਰਪ੍ਰੀਤ ਸਿੰਘ ਹਾਂਡਾ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਦੱਸਿਆ ਕਿ ਅੱਜ ਹੀ ਗੁਰਵਿੰਦਰ ਸਿੰਘ ਅਮਰੀਕਾ ਤੋਂ ਡਿਪੋਰਟ ਹੋ ਕੇ ਆਪਣੇ ਘਰ ਪੁੱਜਾ ਹੈ। ਉਨਾਂ ਦੱਸਿਆ ਕਿ ਗੁਰਵਿੰਦਰ ਸਿੰਘ ’ਤੇ ਦੋ ਮਾਮਲੇ ਦਰਜ ਹਨ। ਜਿਨ੍ਹਾਂ 'ਚੋਂ ਇਕ ਮਾਮਲਾ ਲੁਧਿਆਣਾ ਦੇ ਥਾਣਾ ਜਮਾਲਪੁਰ ਵਿਚ ਅਤੇ ਦੂਜਾ ਮਾਮਲਾ ਫਰੀਦਕੋਟ ਵਿਚ ਦਰਜ ਹੈ।
ਉਨਾਂ ਨੇ ਦੱਸਿਆ ਕਿ ਹੁਣ ਤੱਕ ਪੁਲਸ ਦੇ ਕੋਲ ਗੁਰਵਿੰਦਰ ਸਿੰਘ ਦੀ ਕੋਈ ਭਗੌੜਾ ਹੋਣ ਦੀ ਰਿਪੋਰਟ ਨਹੀਂ ਪੁੱਜੀ ਹੈ। ਫਿਲਹਾਲ ਪੁਲਸ ਉਪਰੋਕਤ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਗੁਰਵਿੰਦਰ ਸਿੰਘ ਦੀ ਅਦਾਲਤ ਵਲੋਂ ਭਗੌੜਾ ਐਲਾਨ ਕੀਤਾ ਗਿਆ ਹੈ ਜਾਂ ਨਹੀਂ।
ਦੱਸਿਆ ਜਾ ਰਿਹਾ ਹੈ ਗੁਰਵਿੰਦਰ ਸਿੰਘ ਦਾ ਪਿਤਾ ਆਰਮੀ ਤੋਂ ਰਿਟਾਇਰ ਹੋ ਕੇ ਪੰਜਾਬ ਪੁਲਸ ਵਿਚ ਨੌਕਰੀ ਕਰ ਰਿਹਾ ਹੈ, ਜੋ ਇਸ ਸਮੇਂ ਥਾਣਾ ਜੋਧੇਵਾਲ ਵਿਚ ਤਾਇਨਾਤ ਹੈ। ਉਨਾਂ ਦੱਸਿਆ ਕਿ ਪੁਲਸ ਸਾਰੇ ਮਾਮਲਿਆਂ ’ਤੇ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਜੇਕਰ ਕਿਸੇ ਹਾਲਤ ਵਿਚ ਗੁਰਵਿੰਦਰ ਸਿੰਘ ’ਤੇ ਕੋਈ ਅਦਾਲਤ ਵਿਚ ਦੋਬਾਰਾ ਕੇਸ ਚੱਲ ਰਿਹਾ ਹੋਵੇਗਾ ਤਾਂ ਉਸ ਸਬੰਧੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਚਾਈਂ-ਚਾਈਂ ਵਿਆਹ ਕਰਾਉਣ ਗਿਆ ਸੀ ਮੁੰਡਾ, ਉੱਤੋਂ ਆ ਗਈ ਮਸ਼ੂਕ, ਸਹੇਲੀਆਂ ਨਾਲ ਮਿਲ ਰੱਜ ਕੇ ਕੱਢਿਆ ਜਲੂਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e