ਅਮਰੀਕਾ ''ਚ ਭਾਰਤੀ ਰਾਜਦੂਤ ਨੇ ਪ੍ਰਵਾਸੀ ਭਾਰਤੀ ਇਨਾਮ ਜੇਤੂਆਂ ਨੂੰ ਕੀਤਾ ਸਨਮਾਨਿਤ

10/22/2021 11:21:22 PM

ਵਾਸ਼ਿੰਗਟਨ - ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਣਜੀਤ ਸਿੰਘ ਸੰਧੂ ਨੇ ਇਸ ਸਾਲ ਦੇ ਪ੍ਰਵਾਸੀ ਭਾਰਤੀ ਇਨਾਮ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਭਾਰਤੀ-ਅਮਰੀਕੀ ਪ੍ਰਵਾਸੀਆਂ ਨੂੰ ਦੋ ਵੱਡੇ ਲੋਕਤੰਤਰਾਂ ਵਿੱਚ ਮਜ਼ਬੂਤ ਹੁੰਦੇ ਸਬੰਧਾਂ ਦਾ ਇੱਕ ਪ੍ਰਮੁੱਖ ਥੰਮ ਦੱਸਿਆ ਹੈ। ਪ੍ਰਵਾਸੀ ਭਾਰਤੀ ਸਨਮਾਨ ਇਨਾਮ ਪ੍ਰਵਾਸੀ ਭਾਰਤੀਆਂ ਨੂੰ ਦਿੱਤਾ ਜਾਣ ਵਾਲਾ ਸਰਵਉੱਚ ਸਨਮਾਨ ਹੈ। ਰਾਜਦੂਤ ਸੰਧੂ ਨੇ ਵੀਰਵਾਰ ਰਾਤ ਆਯੋਜਿਤ ਸਨਮਾਨ ਸਮਾਗਮ ਵਿੱਚ ਕਿਹਾ, “ਅੱਜ (ਇੱਥੇ) ਇੰਡੀਆ ਹਾਊਸ ਵਿੱਚ ਪ੍ਰਵਾਸੀ ਭਾਰਤੀ ਇਨਾਮ ਦੇ ਜੇਤੂਆਂ ਦਾ ਸਨਮਾਨ ਕੀਤਾ। ਵੱਖ-ਵੱਖ ਖੇਤਰਾਂ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਭਾਰਤੀ-ਅਮਰੀਕੀ ਪ੍ਰਵਾਸੀ ਭਾਰਤ-ਸੰਯੁਕਤ ਰਾਜ ਅਮਰੀਕਾ ਦੇ ਸਬੰਧਾਂ ਵਿੱਚ ਮਜ਼ਬੂਤੀ ਦਾ ਇੱਕ ਪ੍ਰਮੁੱਖ ਥੰਮ ਹੈ! ਸੰਧੂ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਅਮਰੀਕਾ ਦੇ ਲੋਕਾਂ ਵਿਚਾਲੇ “ਜੀਵੰਤ ਪੁਲ”ਹਨ। ਇਸ ਸਾਲ ਦੇ ਪ੍ਰਵਾਸੀ ਭਾਰਤੀ ਇਨਾਮ ਜੇਤੂਆਂ ਵਿੱਚ ਮੁਕੇਸ਼ ਪਾਪੀ (ਪੇਸ਼ਾ), ਅਰਵਿੰਦ ਫੁਕਨ (ਵਾਤਾਵਰਣਕ ਤਕਨਾਲੋਜੀ), ਨੀਲੂ ਗੁਪਤਾ (ਭਾਰਤੀ ਸਭਿਆਚਾਰ ਦਾ ਪ੍ਰਚਾਰ), ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ, ਨਿਊਯਾਰਕ, ਨਿਊ ਜਰਸੀ ਅਤੇ ਕਨੈਕਟੀਕਟ, (ਸਮੁਦਾਇਕ ਸੇਵਾ) ਅਤੇ ਸੁਧਾਕਰ ਜੋਨਲਗੱਡਾ (ਮੈਡੀਕਲ)  ਸ਼ਾਮਲ ਹਨ। ਇਹ ਇਨਾਮ ਪਾਰੰਪਰਕ ਰੂਪ ਨਾਲ ਭਾਰਤ ਵਿੱਚ ਇੱਕ ਸਮਾਗਮ ਵਿੱਚ ਰਾਸ਼ਟਰਪਤੀ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ। ਇਸ ਸਾਲ ਦਾ ਪ੍ਰਵਾਸੀ ਭਾਰਤੀ ਦਿਨ ਕੋਵਿਡ-19 ਦੇ ਕਹਿਰ ਕਾਰਨ ਜਨਵਰੀ ਵਿੱਚ ਡਿਜੀਟਲ ਰਾਹੀਂ ਆਯੋਜਿਤ ਕੀਤਾ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News