ਸੜਕ ਨਿਰਮਾਣ ਲਈ ਭਾਰਤ ਨੇ ਨੇਪਾਲ ਨੂੰ ਦਿੱਤੀ 800 ਕਰੋੜ ਦੀ ਮਦਦ
Friday, Apr 02, 2021 - 01:32 PM (IST)
ਕਾਠਮੰਡੂ (ਇੰਟ.)– ਨੇਪਾਲ ਦੇ ਤੇਰਾਈ ਸੂਬੇ ’ਚ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਭਾਰਤ ਨੇ ਇਕ ਸਮਝੌਤੇ ਤਹਿਤ ਨੇਪਾਲ ਨੂੰ 800 ਕਰੋੜ ਰੁਪਏ ਦੀ ਮਦਦ ਦਿੱਤੀ ਹੈ। ਭਾਰਤੀ ਦੂਤਘਰ ਅਨੁਸਾਰ ਨੇਪਾਲ ’ਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕਵਾਤਰਾ ਤੇ ਨੇਪਾਲ ’ਚ ਬੁਨਿਆਦੀ ਢਾਂਚਾ ਤੇ ਆਵਾਜਾਈ ਮੰਤਰੀ ਬਸੰਤ ਕੁਮਾਰ ਨੇਮਬਾਂਗ ਨੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਬਣੀਆਂ ਸੜਕਾਂ ਨੂੰ ਸਾਂਝੇ ਤੌਰ ’ਤੇ ਨੇਪਾਲ ਦੇ ਲੋਕਾਂ ਨੂੰ ਸਮਰਪਿਤ ਕੀਤਾ।
ਭਾਰਤ ਸਰਕਾਰ ਨੇ ਨੇਪਾਲ ’ਚ 800 ਕਰੋੜ ਰੁਪਏ ਦੀ ਫੰਡਿੰਗ ਤਹਿਤ 10 ਸੜਕਾਂ ਦਾ ਨਿਰਮਾਣ ਕੀਤਾ। ਇਸ ਨਾਲ ਨੇਪਾਲ ਦੇ 7 ਸਰਹੱਦੀ ਜ਼ਿਲਿਆਂ ਦੇ 149 ਪਿੰਡਾਂ, 18 ਨਗਰ ਪਾਲਿਕਾਵਾਂ ਅਤੇ 1 ਉੱਪ-ਮਹਾਨਗਰ ਸ਼ਹਿਰ ’ਚ ਯਾਤਰਾ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਸ਼ਿਕਾਗੋ ’ਚ 10 ਭਾਰਤੀ-ਅਮਰੀਕੀ ਸਥਾਨਕ ਚੋਣਾਂ ’ਚ ਨਿੱਤਰੇ, ਵਿਰੋਧੀਆਂ ਨੂੰ ਦੇ ਸਕਦੇ ਨੇ ਵੱਡੀ ਟੱਕਰ
ਇਸ ਪ੍ਰਾਜੈਕਟ ਨੂੰ ‘ਭਾਰਤ ਸਰਕਾਰ ਦੇ ਵਿੱਤ ਪੋਸ਼ਨ ਅਤੇ ਨੇਪਾਲ ਦੇ ਨੀਤੀਆਂ ਲਾਗੂ ਕਰਨ ਵਾਲੇ ਸਰਕਾਰੀ ਮਹਿਕਮੇ’ ਤਹਿਤ ਲਾਗੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ਤਹਿਤ ਬਣੀਆਂ ਸੜਕਾਂ ਵਿਚ ਡ੍ਰੇਨੇਜ, ਰੋਡ ਮਾਰਕਿੰਗ ਅਤੇ ਰਿਹਾਇਸ਼ੀ ਇਲਾਕੇ ਵਿਚ ਫੁੱਟਪਾਥ ਦੇ ਨਾਲ ਰੇਲਿੰਗ ਵੀ ਲਗਾਈ ਗਈ ਹੈ। ਇਸ ਪ੍ਰਾਜੇਕਟ ਜ਼ਰੀਏ 111 ਕਿਲੋਮੀਟਰ ਲੰਬਾ ਡ੍ਰੇਨੇਜ ਸਿਸਟਮ ਤਿਆਰ ਕੀਤਾ ਗਿਆ ਹੈ ਅਤੇ 650 ਤੋਂ ਜ਼ਿਆਦਾ ਪੁੱਲਾਂ ਦਾ ਨਿਰਮਾਣ ਕੀਤਾ ਗਿਆ ਹੈ।
ਤੇਰਾਈ ਸੜਕਾਂ ਦੇ ਪ੍ਰਾਜੈਕਟ ਨੇ ਨੇਪਾਲ ਦੇ ਤੇਰਾਈ ਖੇਤਰ ਵਿਚ ਸੜਕ ਦੇ ਬੁਨਿਆਦੀ ਢਾਂਚੇ ਨੂੰ ਮਜਬੁਤ ਕਰਨ ਵਿਚ ਮਦਦ ਕੀਤੀ ਹੈ ਅਤੇ ਦੋਵਾਂ ਦੇਸ਼ਾਂ ਦੇ ਸਰਹੱਦੀ ਖੇਤਰਾਂ ਵਿਚ ਲੋਕਾਂ ਦੇ ਆਪਸੀ ਸਬੰਧਾ ਨੂੰ ਬੜ੍ਹਾਵਾ ਦਿੱਤਾ ਹੈ। ਇਹ ਪੁਰੀ ਹੁਲਕੀ ਸੜਕਾਂ ਨੇਪਾਲ ਵਿਚ ਭਾਰਤ ਵੱਲੋਂ ਵਿਕਸਿਤ ਹੋਰ ਪ੍ਰਮੁੱਖ ਸਰਹੱਦੀ ਬੁਨਿਆਦੀ ਢਾਂਚੇ ਜਿਵੇ ਬਿਰਗੰਜ ਅਤੇ ਵਿਰਾਟਨਗਰ ਵਿਚ ਏਕੀਕ੍ਰਿਤ ਚੈਕ ਪੋਸਟ ਅਤੇ ਸਰਹੱਦ ਪਾਰ ਰੇਲਵੇ ਲਾਈਨਾਂ ਨੂੰ ਵੀ ਬੜ੍ਹਾਵਾ ਦਿੰਦੀ ਹੈ। ਭਾਰਤ ਅਤੇ ਨੇਪਾਲ ਦੇ ਦੋ-ਪੱਖੀ ਸਬੰਧਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਵਿਕਾਸ ਸਹਿਯੋਗ ਵਿਚ ਇਕ ਹੋਰ ਮੀਲ ਦਾ ਪੱਥਰ ਦੇਖਿਆ ਹੈ।
ਇਹ ਵੀ ਪੜ੍ਹੋ: ਹਰਭਜਨ ਸਿੰਘ ਦਾ ਆਲੋਚਕਾਂ ਨੂੰ ਕਰਾਰਾ ਜਵਾਬ, ਕਿਹਾ- ਮੈਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।