ਅਫਗਾਨਿਸਤਾਨ ''ਚ ਸ਼ਾਂਤੀ ਨਿਰਮਾਣ ਦੀਆਂ ਕੋਸ਼ਿਸ਼ਾਂ ''ਚ ਯੋਗਦਾਨ ਦੇ ਰਿਹਾ ਹੈ ਭਾਰਤ
Saturday, Jul 31, 2021 - 05:27 PM (IST)
ਸੰਯੁਕਤ ਰਾਸ਼ਟਰ- ਇਕ ਲੋਕਤੰਤਰ ਦੇ ਰੂਪ 'ਚ ਭਾਰਤ ਸੰਸਥਾ ਨਿਰਮਾਣ ਨੂੰ ਤਰਜੀਹ ਦੇਣ ਦੀ ਜ਼ਰੂਰਤ ਪ੍ਰਤੀ ਸੁਚੇਤ ਹੈ ਅਤੇ ਖ਼ਾਸ ਕਰ ਕੇ ਸੰਸਥਾਗਤ ਸਮਰੱਥਾ ਅਤੇ ਕਾਨੂੰਨ ਦੇ ਸ਼ਾਸਨ ਨੂੰ ਮਜ਼ਬੂਤ ਕਰਨ ਵਾਲੇ ਸ਼ਾਸਨ ਬੁਨਿਆਦੀ ਢਾਂਚਿਆਂ ਨੂੰ ਲੈ ਕੇ ਜਾਗਰੂਕ ਹੈ। ਇਹ ਗੱਲ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) 'ਚ ਇਕ ਸੀਨੀਅਰ ਡਿਪਲੋਮੈਟ ਨੇ ਕਹੀ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ 'ਚ ਕੌਂਸਲ ਜਨਰਲ ਪ੍ਰਤੀਕ ਮਾਥੁਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਹਮੇਸ਼ਾ ਸ਼ਾਂਤੀ ਰੱਖਿਆ ਦੇ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਲਈ ਜਾਣਿਆਂ ਜਾਂਦਾ ਹੈ। ਮਾਥੁਰ ਨੇ ਕਿਹਾ,''ਅਸੀਂ ਇਸ ਗੱਲ 'ਤੇ ਰਾਜੀ ਹਾਂ ਕਿ ਜੇਕਰ ਸ਼ਾਂਤੀ ਰੱਖਿਆ ਨੂੰ ਮਜ਼ਬੂਤ ਸਮਰਥਨ ਦਿੱਤਾ ਜਾਂਦਾ ਹੈ ਤਾਂ ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ਹੋਰ ਮਜ਼ਬੂਤ ਹੋਣਗੀਆਂ।
ਸ਼ਾਂਤੀ ਰੱਖਿਆ ਅਤੇ ਸ਼ਾਂਤੀ ਬਣਾਏ ਰੱਖਣ 'ਤੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਚਰਚਾ 'ਚ ਮਾਥੁਰ ਨੇ ਕਿਹਾ ਕਿ ਇਕ ਲੋਕਤੰਤਰ ਦੇ ਤੌਰ 'ਤੇ ਅਸੀਂ ਸੰਸਥਾ ਨਿਰਮਾਣ ਦੀ ਪਹਿਲ ਦੀ ਜ਼ਰੂਰਤ ਨੂੰ ਲੈ ਕੇ ਸੁਚੇਤ ਹਾਂ, ਖ਼ਾਸ ਤੌਰ 'ਤੇ ਸੰਸਥਾਗਤ ਸਮਰੱਥਾ ਅਤੇ ਕਾਨੂੰਨ ਦੇ ਸ਼ਾਸਨ ਨੂੰ ਮਜ਼ਬੂਤ ਕਰਨ ਵਾਲੇ ਸ਼ਾਸਨ ਬੁਨਿਆਦੀ ਢਾਂਚਿਆਂ ਦੇ ਪ੍ਰਤੀ। ਇਸ ਦੇ ਨਤੀਜੇ ਵਜੋਂ ਅਜਿਹੇ ਨਿਰਮਾਣ ਬਾਲਕ ਦੀ ਜ਼ਰੂਰਤ ਹੈ, ਜਿਸ 'ਤੇ ਸ਼ਾਂਤੀ ਟਿਕੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਵਿਕਾਸਸ਼ੀਲ ਦੇਸ਼ਾਂ ਖਾਸ ਤੌਰ 'ਤੇ ਅਫਰੀਕਾ ਅਤੇ ਏਸ਼ੀਆ ਨਾਲ ਵਿਆਪਕ ਹਿੱਸੇਦਾਰੀ ਰਾਹੀਂ ਸ਼ਾਂਤੀ ਰੱਖਿਆ ਦੇ ਸੰਦਰਭ 'ਚ ਹਮੇਸ਼ਾ ਰਚਨਾਤਮਕ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ,''ਉਦਾਹਰਣ ਲਈ ਅਫਗਾਨਿਸਤਾਨ 'ਚ ਭਾਰਤ ਸ਼ਾਂਤੀ ਨਿਰਮਾਣ ਦੀਆਂ ਕੋਸ਼ਿਸ਼ਾਂ 'ਚ ਵੀ ਯੋਗਦਾਨ ਦੇ ਰਿਹਾ ਹੈ।''