ਭਾਰਤ ਨੇ ਲਚਕੀਲੇਪਨ ਅਤੇ ਸਬਰ ਨਾਲ ਕੋਵਿਡ ਸੰਕਟ ਦਾ ਕੀਤਾ ਸਾਹਮਣਾ: ਨਿਰਮਲਾ ਸੀਤਾਰਮਨ

Friday, Oct 15, 2021 - 02:55 PM (IST)

ਭਾਰਤ ਨੇ ਲਚਕੀਲੇਪਨ ਅਤੇ ਸਬਰ ਨਾਲ ਕੋਵਿਡ ਸੰਕਟ ਦਾ ਕੀਤਾ ਸਾਹਮਣਾ: ਨਿਰਮਲਾ ਸੀਤਾਰਮਨ

ਵਾਸ਼ਿੰਗਟਨ (ਭਾਸ਼ਾ) : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਨੇ ਕੋਵਿਡ-19 ਸੰਕਟ ਦਾ ਸਾਹਮਣਾ ਲਚਕੀਲੇਪਨ ਅਤੇ ਸਬਰ ਨਾਲ ਕੀਤਾ ਅਤੇ ਇਸ ਦੇ ਖ਼ਿਲਾਫ਼ ਗਲੋਬਲ ਲੜਾਈ ਵਿਚ ਇਕ ਮੁੱਖ ਭੂਮਿਕਾ ਨਿਭਾਈ ਹੈ। ਸੀਤਾਰਮਨ ਨੇ ਵਿਸ਼ਵ ਬੈਂਕ ਦੀ ਵਿਕਾਸ ਕਮੇਟੀ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੋਦੀ ਸਰਕਾਰ ਨੇ ਆਰਥਿਕ ਰਾਹਤ ਦੇ ਉਪਾਅ ਕਰਨ ਦੇ ਇਲਾਵਾ ਸੰਕਟ ਨੂੰ ਇਕ ਮੌਕੇ ਵਿਚ ਬਦਲਣ ਲਈ ਮਹੱਤਵਪੂਰਨ ਸੰਰਚਨਾਤਮਕ ਸੁਧਾਰ ਵੀ ਕੀਤੇ ਹਨ। ਉਨ੍ਹਾਂ ਕਿਹਾ, ‘ਸਰਕਾਰ ਦੇ ਉਪਾਵਾਂ ਨੇ ਭਾਰਤ ਦੇ ਸਥਾਈ ਆਰਥਿਕ ਵਿਕਾਸ ਲਈ ਇਕ ਮਜ਼ਬੂਤ ਨੀਂਹ ਰੱਖੀ ਹੈ।’

ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਵਿਸ਼ਵ ਆਰਥਿਕ ਨਜ਼ਰੀਏ ਮੁਤਾਬਕ ਭਾਰਤ ਦੇ 2021 ਵਿਚ ਸਭ ਤੋਂ ਤੇਜੀ ਨਾਲ ਵੱਧਣ ਵਾਲੀ ਮੁੱਖ ਅਰਥ ਵਿਵਸਥਾ ਹੋਣ ਦਾ ਅਨੁਮਾਨ ਹੈ ਅਤੇ ਇਸ ਦਾ ਵਾਧਾ ਦਰ 2021 ਵਿਚ 9.5 ਫ਼ੀਸਦੀ ਅਤੇ 2022 ਵਿਚ 8.5 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਰਿਕਾਰਡ ਐੱਫ.ਡੀ.ਆਈ. ਪ੍ਰਵਾਹ ਗਲੋਬਲ ਨਿਵੇਸ਼ਕਾਂ ਵਿਚਾਲੇ ਪਸੰਦੀਦਾ ਨਿਵੇਸ਼ ਸਥਾਨ ਵਜੋਂ ਇਸ ਦੀ ਸਥਿਤੀ ਦਾ ਸਬੂਤ ਹੈ। ਜ਼ਿਕਰਯੋਗ ਹੈ ਕਿ ਮਹਾਮਾਰੀ ਦੇ ਬਾਵਜੂਦ ਭਾਰਤ ਨੇ ਵਿੱਤੀ ਸਾਲ 2020-21 ਵਿਚ 82.0 ਅਰਬ ਅਮਰੀਕੀ ਡਾਲਰ ਦਾ ਐੱਫ.ਡੀ.ਆਈ. ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਹਾਮਾਰੀ ਦੌਰਾਨ ਜੀਵਨ ਅਤੇ ਰੋਜ਼ੀ-ਰੋਟੀ ਦੋਵਾਂ ਨੂੰ ਬਚਾਉਣ ਦੇ ਦੋਹਰੇ ਟੀਚੇ ’ਤੇ ਧਿਆਨ ਕੇਂਦਰਿਤ ਕੀਤਾ।


author

cherry

Content Editor

Related News