India-Canada Conflict: ਟਰੂਡੋ ਨੇ ਫਿਰ ਕੀਤੀ ਭਾਰਤ ''ਤੇ ਸਖ਼ਤ ਟਿੱਪਣੀ, ਕਿਹਾ-''ਅਮਰੀਕਾ ਸਮੇਤ 5Eyes ਨੂੰ ਦੇ ਰਹੇ ਪੂਰੀ ਜਾਣਕਾਰੀ''

Tuesday, Oct 15, 2024 - 02:15 PM (IST)

ਨਵੀਂ ਦਿੱਲੀ - ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਪਿਛਲੇ ਸਾਲ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਦੋਸ਼ਾਂ ਨਾਲ ਸਬੰਧਤ ਸਾਰੀ ਜਾਣਕਾਰੀ ਆਪਣੇ ਫਾਈਵ ਆਈਜ਼ ਭਾਈਵਾਲਾਂ, ਖਾਸ ਕਰਕੇ ਅਮਰੀਕਾ ਨਾਲ ਸਾਂਝੀ ਕੀਤੀ ਹੈ।

ਟਰੂਡੋ ਦੀ ਜਲਦਬਾਜ਼ੀ ਵਿੱਚ ਬੁਲਾਈ ਗਈ ਪ੍ਰੈਸ ਕਾਨਫਰੰਸ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਭਾਰਤ ਨੇ ਸੋਮਵਾਰ ਨੂੰ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਦਿੱਤਾ ਅਤੇ ਕੈਨੇਡਾ ਤੋਂ ਆਪਣੇ ਹਾਈ ਕਮਿਸ਼ਨਰ ਅਤੇ ਹੋਰ  ਅਧਿਕਾਰੀਆਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ। ਭਾਰਤ ਨੇ ਓਟਾਵਾ ਦੇ ਦੋਸ਼ਾਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ ਜਿਸ ਨਾਲ ਰਾਜਦੂਤ ਨੂੰ ਸਿੱਖ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਜਾਂਚ ਨਾਲ  ਜੋੜਿਆ ਗਿਆ ਸੀ। ਇਸ ਨਾਲ ਭਾਰਤ ਅਤੇ ਕੈਨੇਡਾ ਦੇ ਪਹਿਲਾਂ ਤੋਂ ਹੀ ਵਿਗੜ ਰਹੇ ਸਬੰਧਾਂ ਨੂੰ ਹੋਰ ਹਵਾ ਮਿਲੀ ਹੈ।

5Eyes ਸੰਸਥਾ ਕੀ ਹੈ?

ਫਾਈਵ ਆਈਜ਼ ਇੱਕ ਖੁਫੀਆ ਗਠਜੋੜ ਹੈ ਜਿਸ ਵਿੱਚ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਬ੍ਰਿਟੇਨ ਅਤੇ ਅਮਰੀਕਾ ਸ਼ਾਮਲ ਹਨ। ਇਹ ਦੇਸ਼ ਬਹੁ-ਪੱਖੀ UKUSA ਸਮਝੌਤੇ ਦੇ ਪੱਖ ਹਨ, ਜੋ ਕਿ ਸਿਗਨਲ ਇੰਟੈਲੀਜੈਂਸ ਵਿੱਚ ਸਾਂਝੇ ਸਹਿਯੋਗ ਲਈ ਇੱਕ ਸੰਧੀ ਹੈ।

ਟਰੂਡੋ ਨੇ ਓਟਾਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਪਿਛਲੀਆਂ ਗਰਮੀਆਂ ਤੋਂ ਹੀ ਅਸੀਂ ਆਪਣੇ ਭਾਈਵਾਲਾਂ, ਖਾਸ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਜਿੱਥੇ ਗੈਰ-ਨਿਆਇਕ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਭਾਰਤ ਦਾ ਵਿਵਹਾਰ ਸਾਹਮਣੇ ਆਇਆ ਸੀ।" ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ ਅਤੇ ਕਾਨੂੰਨ ਦੇ ਸ਼ਾਸਨ ਲਈ ਇਕਜੁੱਟ ਰਹਾਂਗੇ।

ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਦੋ ਕਰੀਬੀ ਸਹਿਯੋਗੀਆਂ ਅਤੇ ਭਾਈਵਾਲਾਂ ਵਿਚਾਲੇ ਕੂਟਨੀਤਕ ਸੰਕਟ 'ਤੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਵਿਦੇਸ਼ ਮੰਤਰਾਲੇ (MEA) ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਦੇ ਖਿਲਾਫ ਕੱਟੜਵਾਦ, ਹਿੰਸਾ ਅਤੇ ਵੱਖਵਾਦ ਲਈ ਟਰੂਡੋ ਸਰਕਾਰ ਦੇ ਸਮਰਥਨ ਦੇ ਜਵਾਬ ਵਿੱਚ ਭਾਰਤ ਅੱਗੇ ਕਦਮ ਚੁੱਕਣ ਦਾ ਅਧਿਕਾਰ ਰੱਖਦਾ ਹੈ। ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਦਾ ਭਾਰਤ ਦੇ ਪ੍ਰਤੀ ਵਿਰੋਧੀ ਸੁਭਾਅ ਲੰਬੇ ਸਮੇਂ ਤੋਂ ਸਪੱਸ਼ਟ ਹੈ।

ਮੰਤਰਾਲੇ ਨੇ ਕਿਹਾ, “ਟਰੂਡੋ ਨੇ ਵੋਟ ਬੈਂਕ ਨੂੰ ਪੈਦਾ ਕਰਨ ਦੇ ਉਦੇਸ਼ ਨਾਲ 2018 ਵਿੱਚ ਭਾਰਤ ਦਾ ਦੌਰਾ ਕੀਤਾ ਸੀ, ਪਰ ਇਹ ਉਨ੍ਹਾਂ ਲਈ ਅਸਹਿਜ ਸਾਬਤ ਹੋਇਆ। ਉਸ ਦੀ ਕੈਬਨਿਟ ਵਿੱਚ ਉਹ ਵਿਅਕਤੀ ਸ਼ਾਮਲ ਹਨ ਜੋ ਭਾਰਤ ਦੇ ਸਬੰਧ ਵਿੱਚ ਕੱਟੜਪੰਥੀ ਅਤੇ ਵੱਖਵਾਦੀ ਏਜੰਡੇ ਨਾਲ ਖੁੱਲ੍ਹੇਆਮ ਜੁੜੇ ਹੋਏ ਹਨ। ਦਸੰਬਰ 2020 ਵਿੱਚ ਭਾਰਤ ਦੀ ਅੰਦਰੂਨੀ ਰਾਜਨੀਤੀ ਵਿੱਚ ਉਸਦੀ ਸਪੱਸ਼ਟ ਦਖਲਅੰਦਾਜ਼ੀ ਦਰਸਾਉਂਦੀ ਹੈ ਕਿ ਉਹ ਇਸ ਸਬੰਧ ਵਿੱਚ ਕਿੱਥੋਂ ਤੱਕ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।

ਪ੍ਰੈੱਸ ਕਾਨਫਰੰਸ ਦੌਰਾਨ ਟਰੂਡੋ ਨੇ ਕਿਹਾ ਕਿ ਹਾਲਾਤ ਬਿਲਕੁਲ ਵੀ ਠੀਕ ਨਹੀਂ ਹਨ। ਟਰੂਡੋ ਨੇ ਕਿਹਾ, "ਅਸੀਂ ਨਾ ਸਿਰਫ਼ ਇਹ ਚਾਹੁੰਦੇ ਹਾਂ ਕਿ ਕੈਨੇਡੀਅਨਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ, ਆਪਣੇ ਭਾਈਚਾਰੇ ਵਿੱਚ ਹਿੰਸਾ ਦਾ ਸਾਹਮਣਾ ਨਾ ਕਰਨਾ ਪਵੇ, ਪਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਭਾਰਤ ਨਾਲ ਸਬੰਧਾਂ ਵਿੱਚ ਤਣਾਅ ਨਾ ਹੋਵੇ।" ਉਨ੍ਹਾਂ ਨੇ ਕਿਹਾ "ਇਸ ਲਈ ਅਸੀਂ ਪਿਛਲੇ ਹਫ਼ਤੇ ਆਪਣੀਆਂ ਸੁਰੱਖਿਆ ਏਜੰਸੀਆਂ, ਡਿਪਲੋਮੈਟਾਂ ਅਤੇ ਪੁਲਿਸ ਏਜੰਸੀਆਂ ਰਾਹੀਂ ਭਾਰਤ ਨਾਲ ਸੰਪਰਕ ਕੀਤਾ ਤਾਂ ਜੋ ਇਨ੍ਹਾਂ ਡੂੰਘੇ ਮਤਭੇਦਾਂ ਨੂੰ ਸੁਲਝਾਉਣ ਦਾ ਤਰੀਕਾ ਲੱਭਿਆ ਜਾ ਸਕੇ। ਇਸ ਦੇ ਨਾਲ ਹੀ ਭਾਰਤ ਅਤੇ ਕੈਨੇਡਾ ਦਰਮਿਆਨ ਚੰਗੇ ਸਬੰਧ ਖਤਮ ਨਾ ਹੋਣ।

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ, ਭਾਰਤ ਨੇ "ਸਾਡੇ ਨਾਲ ਕੰਮ ਕਰਨ ਦੀ ਚੋਣ ਨਹੀਂ ਕੀਤੀ।" ਉਸਨੇ ਇਸ (ਟਰੂਡੋ) ਸਰਕਾਰ ਵਿਰੁੱਧ ਨਿੱਜੀ ਹਮਲੇ ਕਰਨ, ਇਨਕਾਰ ਕਰਨ ਅਤੇ ਪਿੱਛੇ ਧੱਕਣ ਦਾ ਫੈਸਲਾ ਕੀਤਾ ਅਤੇ ਸਾਡੀਆਂ ਏਜੰਸੀਆਂ ਅਤੇ ਸੰਸਥਾਵਾਂ ਦੀ ਇਮਾਨਦਾਰੀ 'ਤੇ ਸਵਾਲ ਉਠਾਏ। “ਇਸ ਲਈ ਸਾਨੂੰ ਕੈਨੇਡੀਅਨਾਂ ਦੀ ਸੁਰੱਖਿਆ ਦੀ ਰੱਖਿਆ ਲਈ ਜਵਾਬ ਦੇਣਾ ਪਿਆ ਹੈ।”

ਟਰੂਡੋ ਨੇ ਦੋਸ਼ ਲਾਇਆ, "ਮੇਰਾ ਮੰਨਣਾ ਹੈ ਕਿ ਭਾਰਤ ਨੇ ਆਪਣੇ ਡਿਪਲੋਮੈਟਾਂ ਅਤੇ ਸੰਗਠਿਤ ਅਪਰਾਧਾਂ ਦੀ ਵਰਤੋਂ ਕੈਨੇਡੀਅਨਾਂ 'ਤੇ ਹਮਲਾ ਕਰਨ ਲਈ ਕੀਤੀ ਹੈ, ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਅਸੁਰੱਖਿਅਤ ਮਹਿਸੂਸ ਕਰਵਾਉਣ ਅਤੇ ਇਸ ਤੋਂ ਵੀ ਵਧ ਕੇ ਨੂੰ ਹਿੰਸਾ ਅਤੇ ਇੱਥੋਂ ਤੱਕ ਕਿ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਰਾਹ ਚੁਣ ਕੇ ਇੱਕ ਵੱਡੀ ਗਲਤੀ ਕੀਤੀ ਹੈ।"  ਇਹ ਅਸਵੀਕਾਰਨਯੋਗ ਹੈ।'' ਟਰੂਡੋ ਨੇ ਕਿਹਾ ਕਿ ਉਹ ਪਿਛਲੇ ਹਫ਼ਤੇ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਸਨ।


Harinder Kaur

Content Editor

Related News