ਕੈਨੇਡਾ ਦੇ ਓਟਾਵਾ ''ਚ ਕਰਵਾਇਆ ਗਿਆ ਖਾਲਿਸਤਾਨ ਰੈਫਰੈਂਡਮ

Monday, Nov 24, 2025 - 06:11 PM (IST)

ਕੈਨੇਡਾ ਦੇ ਓਟਾਵਾ ''ਚ ਕਰਵਾਇਆ ਗਿਆ ਖਾਲਿਸਤਾਨ ਰੈਫਰੈਂਡਮ

ਓਟਾਵਾ, (ਸਰਬਜੀਤ ਸਿੰਘ ਬਨੂੜ)- ਭਾਰੀ ਬਰਫ਼ਬਾਰੀ ਤੇ ਕੜਾਕੇ ਦੀ ਠੰਢ ਦੇ ਬਾਵਜੂਦ, ਓਟਾਵਾ ਵਿੱਚ ਖਾਲਿਸਤਾਨ ਰੈਫਰੈਂਡਮ ਨੇ ਇਤਿਹਾਸਕ ਹਾਜ਼ਰੀ ਦਰਜ ਕਰਵਾਈ ਹੈ। ਸਿੱਖਸ ਫ਼ਾਰ ਜਸਟਿਸ (SFJ) ਵੱਲੋਂ ਆਯੋਜਿਤ ਇਸ ਵੋਟਿੰਗ ਵਿੱਚ ਓਨਟਾਰਿਓ, ਅਲਬਰਟਾ, ਬ੍ਰਿਟਿਸ਼ ਕੋਲੰਬੀਆ ਅਤੇ ਕਿਊਬੈਕ ਤੋਂ 53,000 ਤੋਂ ਵੱਧ ਕੈਨੇਡੀਅਨ ਸਿੱਖ ਓਟਾਵਾ ਇਕੱਠੇ ਹੋਏ ਅਤੇ ਮੈਕਨੈਬ ਕਮਿਊਨਿਟੀ ਸੈਂਟਰ ਵਿੱਚ ਆਯੋਜਿਤ ਖਾਲਿਸਤਾਨ ਰੈਫਰੈਂਡਮ ਵਿੱਚ ਆਪਣੀਆਂ ਵੋਟਾਂ ਪਾਈਆਂ। ਕੈਨੇਡਾ ਵਿੱਚ ਸਰੀ ਤੋਂ ਬਾਅਦ ਹੁਣ ਤੱਕ ਹੋਏ ਸਾਰੇ ਰੈਫਰੈਂਡਮਾਂ ਵਿੱਚੋਂ ਓਟਾਵਾ ਸਭ ਤੋਂ ਵੱਡੀ ਭਾਗੀਦਾਰੀ ਮੰਨੀ ਜਾ ਰਹੀ ਹੈ।

ਸਵੇਰ ਤੋਂ ਹੀ ਓਟਾਵਾ ਦੇ ਮੁੱਖ ਵੋਟਿੰਗ ਸਥਾਨਾਂ ‘ਤੇ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਬਰਫੀਲੀ ਹਵਾ ਦੇ ਝੋਂਕੇ ਚੱਲ ਰਹੇ ਸਨ ਪਰ ਸੰਗਤ ਦਾ ਉਤਸ਼ਾਹ ਕਿਸੇ ਤਰ੍ਹਾਂ ਵੀ ਘਟਦਾ ਨਹੀਂ ਦਿਖਿਆ। ਕਈ ਬਜ਼ੁਰਗਾਂ, ਪਰਿਵਾਰਾਂ ਅਤੇ ਜਵਾਨਾਂ ਨੇ ਘੰਟਿਆਂ ਉਡੀਕ ਕਰਕੇ ਆਪਣੀ ਵੋਟ ਪਾਈ।

ਸਿੱਖਸ ਫ਼ਾਰ ਜਸਟਿਸ ਮੁਤਾਬਕ ਖਾਲਿਸਤਾਨ ਰੈਫਰੈਂਡਮ ਦਾ ਇਹ ਰਾਊਂਡ ਕੈਨੇਡਾ ਵਿੱਚ ਸਿੱਖ ਅੰਦੋਲਨ ਲਈ “ਰਾਜਨੀਤਿਕ ਤੌਰ ‘ਤੇ ਮਹੱਤਵਪੂਰਨ ਸੰਕੇਤ” ਲੈ ਕੇ ਆਇਆ ਹੈ।

PunjabKesari

ਸੰਸਦ ਦੇ ਸਾਹਮਣੇ ਹਜ਼ਾਰਾਂ ਦਾ ਇਕੱਠ - ਸਪਸ਼ਟ ਤੇ ਤਿੱਖਾ ਸੰਦੇਸ਼

ਵੋਟਿੰਗ ਪੂਰੀ ਹੋਣ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਕੈਨੇਡਾ ਦੀ ਸੰਸਦ ਦੇ ਬਾਹਰ ਇਕੱਠੇ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਮਰਹੂਮ ਹਰਦੀਪ ਸਿੰਘ ਨਿੱਝਰ ਦੇ ਨਾਲ ਖੜ੍ਹੇ ਹਾਂ। ਅਸੀਂ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਖ਼ਿਲਾਫ਼ ਖੜ੍ਹੇ ਹਾਂ ਤੇ ਸਿੱਖ ਕੌਮ ਆਪਣਾ ਖਾਲਸਾ ਰਾਜ ਮੁੜ ਸਥਾਪਿਤ ਕਰੇਗੀ। ਇਕੱਠ ਦੌਰਾਨ ਨਿੱਝਰ ਸਿੰਘ ਦੀਆਂ ਤਸਵੀਰਾਂ, ਬੈਨਰ ਅਤੇ ਨਾਅਰੇ ਇਹ ਸੁਨੇਹਾ ਦੇ ਰਹੇ ਸਨ ਕਿ ਸਿੱਖਾਂ ਲਈ ਨਿੱਝਰ ਦਾ ਕਤਲ ਇੱਕ ਕਾਨੂੰਨੀ ਮਾਮਲਾ ਨਹੀਂ ਇੱਕ ਅੰਤਰਰਾਸ਼ਟਰੀ ਰਾਜਨੀਤਿਕ ਹਮਲਾ ਹੈ।

ਇਸ ਇਕੱਠ ਵਿੱਚ ਸੰਗਤ ਦੇ ਕਈ ਬੁਲਾਰਿਆਂ ਨੇ ਕਿਹਾ ਕਿ ਕੈਨੇਡਾ ਦੇ ਨਾਗਰਿਕਾਂ ਨੂੰ ਵਿਦੇਸ਼ੀ ਏਜੰਟਾਂ ਵੱਲੋਂ ਮਾਰਿਆ ਜਾਣਾ ਸਿਰਫ਼ ਇਕ ਕ੍ਰਿਮਿਨਲ ਐਕਟ ਨਹੀਂ, ਬਲਕਿ ਕੈਨੇਡੀਅਨ ਸਰਭੌਮਤਾ ਲਈ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਜੇ ਇੱਕ ਕੈਨੇਡੀਅਨ ਨਾਗਰਿਕ ਨੂੰ ਆਪਣੇ ਹੀ ਦੇਸ਼ ਵਿੱਚ ਸੁਰੱਖਿਆ ਨਹੀਂ, ਤਾਂ ਇਹ ਸਾਰੀਆਂ ਅਜ਼ਾਦੀਆਂ ‘ਤੇ ਸਵਾਲ ਹੈ। ਸਿੱਖ ਕੌਮ ਇਸ ਅਨਿਆਂ ਨੂੰ ਕਦੇ ਵੀ ਮਨਜ਼ੂਰ ਨਹੀਂ ਕਰੇਗੀ।

ਰੈਫਰੈਂਡਮ ਹਾਜ਼ਰੀ ਅਤੇ ਸੰਸਦ ਬਾਹਰ ਇਕੱਠ ਨੇ ਇਹ ਸਪਸ਼ਟ ਕਰ ਦਿੱਤਾ ਕਿ ਖਾਲਸਾ ਰਾਜ ਹੁਣ ਸਿਰਫ਼ ਇਤਿਹਾਸਕ ਧਾਰਣਾ ਨਹੀਂ ਰਹੀ। ਸਿੱਖ ਡਾਇਸਪੋਰਾ ਇਸਨੂੰ ਇੱਕ ਲਾਜ਼ਮੀ ਰਾਜਨੀਤਿਕ ਭਵਿੱਖ ਵਜੋਂ ਵੇਖ ਰਿਹਾ ਹੈ। 

ਕੈਨੇਡੀਅਨ ਸਰਕਾਰ ‘ਤੇ ਵਧਦਾ ਦਬਾਅ

ਖਾਲਿਸਤਾਨ ਰੈਫਰੈਡਮ ਮੁਹਿੰਮ ਨਾਲ ਕੈਨੇਡੀਅਨ ਸਰਕਾਰ ਇੱਕ ਮੁਸ਼ਕਲ ਕੂਟਨੀਤਿਕ ਮੋੜ ‘ਤੇ ਖੜ੍ਹੀ ਹੈ। ਭਾਰਤ ਨਾਲ ਵਪਾਰਕ ਅਤੇ ਰਾਜਨੀਤਿਕ ਸੰਬੰਧ ਇੱਕ ਪਾਸੇ ਤੇ ਸਿੱਖ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਅਤੇ ਨਿਆਂ ਦੀ ਮੰਗ ਦੂਜੇ ਪਾਸੇ ਖੜ੍ਹ ਗਈ ਹੈ। ਕੈਨੇਡਾ ਵਿੱਚ ਨਿੱਤ ਦਿਨ ਚਲਦੀਆ ਗੋਲੀਆਂ ਤੇ ਫਿਰੌਤੀਆ ਦੀ ਮੰਗ ਪਿੱਛੇ ਭਾਰਤੀ ਗੈਗਸਟਾਰਾਂ ਦੇ ਨਾਮ ਪਰਚਲਤ ਹਨ ਤੇ ਕਨੇਡਾ ਸਰਕਾਰ ਵੱਲੋ ਲੈਰਿਸ ਬਿਸ਼ਨੋਈ ਗੈਂਗ ਨੂੰ ਇਕ ਅੱਤਵਾਦੀ ਸੰਗਠਨ ਐਲਾਨਿਆ ਜਾ ਚੁੱਕਾ ਹੈ । 
ਵਿਸ਼ਲੇਸ਼ਕਾਂ ਮੁਤਾਬਕ, 53,000 ਵੋਟਾਂ ਅਤੇ ਸੰਸਦ ਬਾਹਰ ਦੇ ਵੱਡੇ ਇਕੱਠ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਹ ਮਾਮਲਾ ਹੋਰ ਗੰਭੀਰਤਾ ਨਾਲ ਲੈਣ ਲਈ ਮਜਬੂਰ ਕੀਤਾ ਹੈ।

ਓਟਾਵਾ ਵਿੱਚ ਹੋਈ ਰੈਫਰੈਡਮ ਵੋਟਿੰਗ ਨੇ ਇਹ ਸਾਬਿਤ ਕਰ ਦਿੱਤਾ ਕਿ ਸਿੱਖ ਅੰਦੋਲਨ ਹੁਣ ਦੁਨੀਆ ਦੀਆਂ ਸਰਕਾਰਾਂ ਲਈ ਅਣਗੌਲਾ ਕਰਨ ਵਾਲਾ ਮਸਲਾ ਨਹੀਂ ਰਹਿ ਗਿਆ।


author

Rakesh

Content Editor

Related News