ਕੈਨੇਡਾ ਕੈਫੇ ਫਾਇਰਿੰਗ ’ਤੇ ਕਪਿਲ ਸ਼ਰਮਾ ਨੇ ਤੋੜੀ ਚੁੱਪੀ; ਕਿਹਾ- ਜੇ ਰੱਬ ਮੇਰੇ ਨਾਲ ਹੈ ਤਾਂ...
Thursday, Nov 27, 2025 - 10:19 AM (IST)
ਮੁੰਬਈ (ਏਜੰਸੀਆਂ)– ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਦੀ ਫਿਲਮ ‘ਕਿਸ ਕਿਸਕੋ ਪਿਆਰ ਕਰੂੰ-2’ ਦਾ ਟਰੇਲਰ ਲਾਂਚ ਹੋ ਗਿਆ। ਟਰੇਲਰ ਲਾਂਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਕਪਿਲ ਨੂੰ ਉਨ੍ਹਾਂ ਦੇ ਕੈਨੇਡਾ ਸਥਿਤ ਕੈਪਸ ਕੈਫੇ ’ਤੇ 3 ਵਾਰ ਹੋਈ ਫਾਇਰਿੰਗ ਬਾਰੇ ਸਵਾਲ ਕੀਤਾ ਗਿਆ। ਇਸ 'ਤੇ ਕਪਿਲ ਨੇ ਕਿਹਾ, ‘‘ਮੈਂ ਕਦੇ ਵੀ ਮੁੰਬਈ ਜਾਂ ਆਪਣੇ ਦੇਸ਼ ਵਿਚ ਅਸੁਰੱਖਿਅਤ ਮਹਿਸੂਸ ਨਹੀਂ ਕਰਦਾ। ਸਾਡੀ ਮੁੰਬਈ ਪੁਲਸ ਵਰਗਾ ਕੋਈ ਨਹੀਂ ਹੈ। ਉੱਥੇ ਜਿੰਨੀ ਵਾਰ ਗੋਲੀ ਚੱਲੀ, ਉਸ ਤੋਂ ਬਾਅਦ ਸਾਡੇ ਕੈਫੇ ਵਿਚ ਹੋਰ ਵੱਡੀ ਓਪਨਿੰਗ ਲੱਗੀ। ਉੱਪਰ ਵਾਲਾ ਨਾਲ ਹੈ ਤਾਂ ਸਭ ਠੀਕ ਹੈ।’’
ਉਨ੍ਹਾਂ ਕਿਹਾ,‘‘ਮੈਨੂੰ ਲੱਗਦਾ ਹੈ ਕਿ ਉੱਥੋਂ ਦੇ ਨਿਯਮਾਂ ਅਤੇ ਪੁਲਸ ਕੋਲ ਸ਼ਾਇਦ ਅਜਿਹੀਆਂ ਘਟਨਾਵਾਂ ’ਤੇ ਕਾਬੂ ਪਾਉਣ ਦੀ ਸ਼ਕਤੀ ਨਹੀਂ ਹੈ ਪਰ ਜਦੋਂ ਸਾਡਾ ਮਾਮਲਾ ਹੋਇਆ ਤਾਂ ਇਹ ਫੈਡਰਲ ਸਰਕਾਰ ਕੋਲ ਗਿਆ ਅਤੇ ਕੈਨੇਡਾ ਦੀ ਸੰਸਦ ਵਿਚ ਇਸ ਉੱਪਰ ਚਰਚਾ ਹੋਈ। ਅਸਲ ’ਚ ਗੋਲੀਬਾਰੀ ਦੀ ਹਰ ਘਟਨਾ ਤੋਂ ਬਾਅਦ ਸਾਡੇ ਕੈਫੇ ’ਚ ਜ਼ਿਆਦਾ ਗਿਣਤੀ ਵਿਚ ਲੋਕ ਆਏ। ਇਸ ਲਈ ਜੇ ਰੱਬ ਮੇਰੇ ਨਾਲ ਹੈ ਤਾਂ ਸਭ ਠੀਕ ਹੈ।’’
ਧਰਮਿੰਦਰ ਦੇ ਦਿਹਾਂਤ ’ਤੇ ਕਪਿਲ ਸ਼ਰਮਾ ਨੇ ਕਿਹਾ–ਲੱਗਾ ਜਿਵੇਂ ਮੈਂ ਦੁਬਾਰਾ ਆਪਣੇ ਪਿਤਾ ਨੂੰ ਗੁਆ ਦਿੱਤਾ
ਕਪਿਲ ਸ਼ਰਮਾ ਨੇ ਕਿਹਾ ਕਿ ਉਹ ਦਿੱਗਜ ਅਭਿਨੇਤਾ ਧਰਮਿੰਦਰ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਸਨ ਅਤੇ ਉਨ੍ਹਾਂ ਦੇ ਦਿਹਾਂਤ ਨਾਲ ਅਜਿਹਾ ਮਹਿਸੂਸ ਹੋਇਆ ਜਿਵੇਂ ਉਨ੍ਹਾਂ ਆਪਣੇ ਪਿਤਾ ਸਮਾਨ ਵਿਅਕਤੀ ਨੂੰ ਗੁੁਆ ਦਿੱਤਾ ਹੋਵੇ। ਧਰਮਿੰਦਰ ਦਾ 89 ਸਾਲ ਦੀ ਉਮਰ ’ਚ ਸੋਮਵਾਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਫਿਲਮ ਉਦਯੋਗ ਨਾਲ ਜੁੜੇ ਕਈ ਲੋਕਾਂ ਨੇ ਉਨ੍ਹਾਂ ਨਾਲ ਆਪਣੇ ਨਿੱਜੀ ਤਜਰਬੇ ਅਤੇ ਅਭਿਨੇਤਾ ਦੀ ਦਰਿਆਦਿਲੀ ਦੇ ਕਿੱਸੇ ਸਾਂਝੇ ਕੀਤੇ।
