ਆਸਟ੍ਰੇਲੀਆਈ ਸੂਬੇ ਤਸਮਾਨੀਆ 'ਚ ਮਨਾਏ ਗਏ ਆਜ਼ਾਦੀ ਦਿਹਾੜੇ ਤੇ ਜਸ਼ਨ

Tuesday, Aug 20, 2024 - 03:31 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ )- ਆਸਟ੍ਰੇਲੀਆ ਦੇ ਖੂਬਸੂਰਤ ਸੂਬੇ ਤਸਮਾਨੀਆ ਵਿੱਚ ਸਥਿਤ ਭਾਰਤੀ ਦੂਤਘਰ ਵਿੱਚ ਭਾਰਤ ਦੀ ਆਜ਼ਾਦੀ ਦੇ 78ਵੀਂ ਵਰੇਗੰਢ ਤੇ ਜਸ਼ਨ ਮਨਾਏ ਗਏ। ਇਸ ਮੌਕੇ ਡਾਕਟਰ ਨਵਪ੍ਰੀਤ ਕੌਰ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਸਮਾਗਮ ਵਿੱਚ ਤਸਮਾਨੀਆ ਦੇ ਮਾਣਯੋਗ ਬਾਰਬਰਾ ਬੇਕਰ ਏ.ਸੀ. ਗਵਰਨਰ , ਪ੍ਰੋ. ਡੌਨ ਕਲੈਮਰਸ ਏ.ਓ., ਐਰਿਕ ਐਬੇਟਜ਼-ਵਪਾਰ, ਉਦਯੋਗ ਅਤੇ ਸਰੋਤ ਮੰਤਰੀ ਅਤੇ ਟਰਾਂਸਪੋਰਟ ਮੰਤਰੀ, ਕਰਨਲ ਨੀਲ ਗਰੀਅਰਸਨ-ਸੀਨੀਅਰ ਆਸਟ੍ਰੇਲੀਅਨ ਡਿਫੈਂਸ ਫੋਰਸ ਅਫਸਰ, ਵਿੰਗ ਕਮਾਂਡਰ ਨਿਕੋਲਸ ਫੇਅਰਵੇਦਰ, ਜੈਕਬ ਅਲਸਫੋਰਡ-ਏਅਰ ਫੋਰਸ ਤਸਮਾਨੀਆ, ਰੂਥ ਬੇਅਰਡ- ਡਾਇਰੈਕਟਰ ਸ਼ਾਮਲ ਹੋਏ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ 'ਚ ਰਹਿਣ ਵਾਲੇ ਭਾਰਤੀਆਂ ਨੇ PM ਮੋਦੀ ਨੂੰ ਲਿਖੀ ਚਿੱਠੀ, ਜੰਗ ਨੂੰ ਸੁਲਝਾਉਣ ਲਈ ਮੰਗੀ ਮਦਦ

PunjabKesari

ਇਸ ਤੋਂ ਇਲਾਵਾ ਆਸਟ੍ਰੇਲੀਆਈ ਸਰਕਾਰ ਦੇ ਵਿਦੇਸ਼ ਵਿਭਾਗ ਅਤੇ ਟਰੇਡ ਤਸਮਾਨੀਆ, ਬ੍ਰੈਂਡਨ ਬਲੋਮਲੇ, ਕਲੇਰੈਂਸ ਸਿਟੀ ਕੌਂਸਲ ਦੇ ਮੇਅਰ, ਐਲਡਰਮੈਨ ਸਟੂਅਰਟ ਸਲੇਡ, ਸੂ ਹਿਕੀ-ਮੇਅਰ ਗਲੇਨੋਰਚੀ ਸਿਟੀ ਕੌਂਸਲ, ਐਲਡਰਮੈਨ ਲੂਸੀ ਬਲੂਮਫੀਲਡ-ਸਿਟੀ ਆਫ ਹੋਬਾਰਟ, ਕੌਂਸਲਰ ਕੋਰ ਦੇ ਮੈਂਬਰ, ਯੂਟੀਏਐਸ ਦੇ ਪ੍ਰਤੀਨਿਧ, ਭਾਰਤੀ ਐਸੋਸੀਏਸ਼ਨਾਂ, ਭਾਰਤੀ ਭਾਈਚਾਰੇ ਦੇ ਆਗੂਆਂ ਨੇ ਹਾਜਰੀ ਭਰੀ । ਇਸ ਮੌਕੇ ਡਾਕਟਰ ਨਵਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਨਿੱਘੀ ਜੀ ਆਇਆ ਕਹਿੰਦੇ ਹੋਏ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਡਾਕਟਰ ਨਵਪ੍ਰੀਤ ਕੌਰ ਬਟਾਲਾ ਦੇ ਪਿੰਡ ਕਲਾਨੌਰ ਨਾਲ ਸੰਬੰਧਿਤ ਹਨ ਅਤੇ  ਜਨਵਰੀ 2024 ਤੋਂ ਤਸਮਾਨੀਆ ਵਿੱਚ ਨਿਯੁਕਤ ਭਾਰਤ ਦੀ ਪਹਿਲੀ ਆਨਰੇਰੀ ਕੌਂਸਲੇਟ ਬਣ ਕੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News