ਫਰਾਂਸ ਦੇ ਹਸਪਤਾਲਾਂ ''ਚ ਵਧੇ ਮਰੀਜ਼, ਕ੍ਰਿਸਮਸ ਦੀਆਂ ਖ਼ੁਸ਼ੀਆਂ ''ਤੇ ਕੋਵਿਡ-19 ਦਾ ਸਾਇਆ

12/25/2021 8:22:33 PM

ਮਾਰਸੇਲੀ-ਫਰਾਂਸ 'ਚ ਕੋਵਿਡ-19 ਅਤੇ ਓਮੀਕ੍ਰੋਨ ਦੇ ਮਾਮਲੇ ਵਧਣ ਨਾਲ ਹਸਪਤਾਲਾਂ 'ਤੇ ਵੀ ਦਬਾਅ ਵਧਦਾ ਜਾ ਰਿਹਾ ਹੈ ਅਤੇ ਜ਼ਿਆਦਾਤਰ ਅਜਿਹੇ ਮਰੀਜ਼ ਹਨ ਜਿਨ੍ਹਾਂ ਨੇ ਟੀਕਾ ਦੀ ਖੁਰਾਕ ਨਹੀਂ ਲਈ ਹੈ। ਕ੍ਰਿਸਮਸ 'ਤੇ ਹਸਤਪਾਲਾਂ ਨੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਪਰ ਆਪਣੇ ਰਿਸ਼ਤੇਦਾਰਾਂ ਦੀ ਫਿਕਰ 'ਚ ਲੋਕ ਉਦਾਸ ਨਜ਼ਰ ਆਏ। ਮਾਰਸੇਲੀ ਹਸਪਤਾਲ ਦੇ ਇੰਟੈਸਿਵ ਕੇਅਰ ਯੂਨਿਟ (ਆਈ.ਸੀ.ਯੂ.) 'ਚ ਦਾਖਲ ਕੋਵਿਡ-19 ਦੇ ਮਰੀਜ਼ ਡੈਵਿਡ ਡੈਨੀਅਲ ਸੇਬਾਬ (52) ਨੂੰ ਅਫ਼ਸੋਸ ਹੈ ਕਿ ਉਨ੍ਹਾਂ ਨੇ ਟੀਕਾ ਦੀ ਖੁਰਾਕ ਨਹੀਂ ਲਈ ਸੀ। ਉਨ੍ਹਾਂ ਨੇ ਕਿਹਾ ਕਿ ਟੀਕਾ ਖ਼ਤਰਨਾਕ ਨਹੀਂ ਹੈ।

ਇਹ ਵੀ ਪੜ੍ਹੋ : ਰੂਸ 'ਚ ਰਾਜਨੀਤਿਕ ਗ੍ਰਿਫ਼ਤਾਰੀਆਂ 'ਤੇ ਨਜ਼ਰ ਰੱਖਣ ਵਾਲੇ ਮੀਡੀਆ ਸਮੂਹ ਨੂੰ ਕੀਤਾ ਗਿਆ ਬੰਦ

ਇਹ ਜੀਵਨ ਚੁਣਨ ਦੇ ਸਮਾਨ ਹੈ। ਆਈ.ਸੀ.ਯੂ. ਦੇ ਮੁੱਖ ਡਾਕਟਰ ਜੂਲੀਅਨ ਕਾਰਵੇਲੀ ਨੇ ਆਪਣੀ ਟੀਮ ਨਾਲ ਮਰੀਜ਼ਾਂ ਦਾ ਉਤਸ਼ਾਹ ਵਧਾਇਆ ਹੈ ਕਿ ਉਹ ਇਕ ਹੋਰ ਕ੍ਰਿਸਮਸ ਦੇਖ ਸਕਦੇ ਹਨ। ਓਮੀਕ੍ਰੋਨ ਵੇਰੀਐਂਟ ਦੇ ਕਾਰਨ ਵਧਦੇ ਮਾਮਲਿਆਂ ਨਾਲ ਹਸਪਤਾਲਾਂ ਦੇ ਬੈੱਡ ਭਰਦੇ ਜਾ ਰਹੇ ਹਨ ਅਤੇ ਕਰਮਚਾਰੀ ਵੀ ਥੱਕ ਚੁੱਕੇ ਹਨ। ਕਾਰਵੇਲੀ ਨੇ ਕਿਹਾ ਕਿ ਸਾਨੂੰ ਡਰ ਹੈ ਕਿ ਅਗੇ ਸਾਡੇ ਕੋਲ ਭਰਪੂਰ ਥਾਂ ਨਹੀਂ ਹੋਵੇਗੀ। ਫਰਾਂਸ ਦੇ ਵੱਡੇ ਹਸਪਤਾਲਾਂ 'ਚ ਸ਼ੁਮਾਰ ਮਾਰਸੇਲੀ ਦੇ ਲਾ ਤਿਮੋਨੇ ਹਸਪਤਾਲ 'ਚ ਵੀ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ। ਕ੍ਰਿਸਮਸ ਦੀ ਪਹਿਲੀ ਸ਼ਾਮ ਹਸਪਤਾਲ ਦੇ ਕੰਪੈਲਕਸ ਨੂੰ ਸਜਾਇਆ ਗਆ ਅਤੇ ਛੁੱਟੀਆਂ ਦੇ ਬਾਵਜੂਦ ਕੰਮ ਕਰ ਰਹੇ ਕਰਮਚਾਰੀਆਂ ਦਾ ਮਨੋਬਲ ਵਧਾਇਆ ਗਿਆ। ਹਸਪਤਾਲ ਨੇ ਵੀ ਆਈ.ਸੀ.ਯੂ. 'ਚ ਦਾਖ਼ਲ ਮਰੀਜ਼ਾਂ ਦੇ ਰਿਸ਼ਤੇਦਾਰ ਨੂੰ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ।

ਇਹ ਵੀ ਪੜ੍ਹੋ : ਸੂਡਾਨ 'ਚ ਤਖ਼ਤਾਪਲਟ ਵਿਰੋਧੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਕੀਤੀ ਗਈ ਸਖ਼ਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Karan Kumar

Content Editor

Related News