ਅਮਰੀਕੀ ਟਿਕਟਾਕ ਸਟਾਰ ਨੇ ਪਤਨੀ ਤੇ ਪ੍ਰੇਮੀ ਦਾ ਬੇਰਹਿਮੀ ਨਾਲ ਕੀਤਾ ਸੀ ਕਤਲ, ਅਦਾਲਤ ਨੇ ਸੁਣਾਇਆ ਇਹ ਫ਼ੈਸਲਾ

Tuesday, Oct 26, 2021 - 03:45 PM (IST)

ਅਮਰੀਕੀ ਟਿਕਟਾਕ ਸਟਾਰ ਨੇ ਪਤਨੀ ਤੇ ਪ੍ਰੇਮੀ ਦਾ ਬੇਰਹਿਮੀ ਨਾਲ ਕੀਤਾ ਸੀ ਕਤਲ, ਅਦਾਲਤ ਨੇ ਸੁਣਾਇਆ ਇਹ ਫ਼ੈਸਲਾ

ਇੰਟਰਨੈਸ਼ਨਲ ਡੈਸਕ : ਅਮਰੀਕਾ ’ਚ ਸੋਮਵਾਰ ਨੂੰ ਇਕ ਟਿਕਟਾਕ ਸਟਾਰ ਨੂੰ ਆਪਣੀ ਪਤਨੀ ਤੇ ਇਕ ਵਿਅਕਤੀ ਦਾ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਲਈ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਕਤਲ ਕਰਨ ਵਾਲੇ ਅਬੁਲਬਾਨ ਨਾਂ ਦੇ ਵਿਅਕਤੀ ਦੇ ਟਿਕਟਾਕ ’ਤੇ 10 ਲੱਖ ਫਾਲੋਅਰਜ਼ ਹਨ। ਟਿਕਟਾਕ ਸਟਾਰ ਦੀ ਪਤਨੀ ਤੇ ਵਿਅਕਤੀ ਸਾਨ ਡਿਏਗੋ ’ਚ ਘੁੰਮ ਰਹੇ ਸਨ। ਵਕੀਲਾਂ ਨੇ ਕਿਹਾ ਕਿ ਅਲੀ ਅਬੁਲਬਾਨ ਨੇ ਆਪਣੀ 5 ਸਾਲ ਦੀ ਧੀ ਦੇ ਟੈਬਲੇਟ ਡਿਵਾਈਸ ’ਤੇ ਗੁਪਤ ਤੌਰ ’ਤੇ ਇਕ ਸੁਣਨ ਵਾਲਾ ਡਿਵਾਈਸ ਲਾਇਆ। ਇਸ ਦੇ ਜ਼ਰੀਏ ਉਸ ਨੇ ਆਪਣੀ ਪਤਨੀ ਤੇ ਹੋਰ ਵਿਅਕਤੀ ਨੂੰ ਗੱਲ ਕਰਦਿਆਂ ਸੁਣਿਆ।

ਇਹ ਵੀ ਪੜ੍ਹੋ : T-20 ਵਿਸ਼ਵ ਕੱਪ: ਜਿੱਤ ਦੇ ਨਸ਼ੇ ’ਚ ਚੂਰ ਇਮਰਾਨ ਖਾਨ ਨੇ ਭਾਰਤ ਨੂੰ ਲੈ ਕੇ ਆਖੀ ਇਹ ਗੱਲ

ਵਕੀਲਾਂ ਨੇ ਕਿਹਾ ਕਿ ਆਪਣੀ ਪਤਨੀ ਤੇ ਹੋਰ ਵਿਅਕਤੀ ਨੂੰ ਗੱਲ ਕਰਦਿਆਂ ਸੁਣ ਅਬੁਲਬਾਨ ਗੁੱਸੇ ’ਚ ਆ ਗਿਆ। ਇਸ ਤੋਂ ਬਾਅਦ ਉਹ ਉਸ ਦੇ ਅਪਾਰਟਮੈਂਟ ’ਚ ਗਿਆ ਤੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਡਿਪਟੀ ਡਿਸਟ੍ਰਿਕਟ ਅਟਾਰਨੀ ਤਾਰੇਨ ਬ੍ਰਾਸਟ ਨੇ ਕਿਹਾ ਕਿ ਗੋਲੀਬਾਰੀ ਤੋਂ ਬਾਅਦ ਅਬੁਲਬਾਨ ਹਥਿਆਰਾਂ ਨਾਲ ਲੈਸ ਹੋ ਕੇ ਆਪਣੀ ਧੀ ਦੇ ਸਕੂਲ ਪਹੁੰਚਿਆ ਤੇ ਉਸ ਨੂੰ ਉਥੋਂ ਲੈ ਗਿਆ। ਇਕ ਅਖਬਾਰ ਦੀ ਰਿਪੋਰਟ ਅਨੁਸਾਰ ਅਬੁਲਬਾਨ ਨੂੰ ਲੈ ਕੇ ਇਨ੍ਹਾਂ ਜਾਣਕਾਰੀਆਂ ਨੂੰ ਸਾਨ ਡਿਏਗੋ ਕਾਊਂਟੀ ਸੁਪੀਰੀਅਰ ਕੋਰਟ ਦੇ ਸਾਹਮਣੇ ਦਿੱਤਾ ਗਿਆ। ਅਬੁਲਬਾਨ ਨੂੰ ਕਤਲ ਦੇ ਦੋ ਮਾਮਲਿਆਂ ਦੇ ਨਾਲ-ਨਾਲ ਕਤਲਾਂ ਦੇ ਵਿਸ਼ੇਸ਼ ਹਾਲਾਤ ਦੇ ਆਰੋਪਾਂ ਲਈ ਦੋਸ਼ੀ ਨਹੀਂ ਮੰਨਿਆ ਗਿਆ। 


author

Manoj

Content Editor

Related News