ਸਿਡਨੀ ''ਚ ਛਾਪੇਮਾਰੀ ਦੌਰਾਨ ਫੜੇ ਗਏ ਤਿੰਨ ਨਸ਼ਾ ਤਸਕਰ, ਜਾਂਚ ਜਾਰੀ

12/01/2017 12:12:51 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸਿਡਨੀ ਵਿਚ ਸ਼ੁੱਕਰਵਾਰ ਸਵੇਰੇ ਕੀਤੀ ਗਈ ਛਾਪੇਮਾਰੀ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਡੇ ਸਟ੍ਰੀਟ ਪੁਲਸ ਸਟੇਸ਼ਨ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਦੋ ਮਹੀਨੇ ਦੇ ਆਪਰੇਸ਼ਨ ਮਗਰੋਂ ਡਾਇਲ-ਏ-ਡੀਲਰ ਕੋਕੀਨ ਸੇਵਾ ਵਾਲੇ ਸਮੂਹ ਨੂੰ ਬੇਨਕਾਬ ਕੀਤਾ ਅਤੇ ਇਸ ਵਿਚ 120 ਵਿਅਕਤੀਆਂ 'ਤੇ ਦੋਸ਼ ਲਗਾਏ ਗਏ।

PunjabKesari

ਸਤੰਬਰ ਵਿਚ ਸਿਡਨੀ ਵਿਚ ਕਥਿਤ ਅਪਰਾਧਿਕ ਸਮੂਹਾਂ 'ਤੇ ਛਾਪੇ ਮਾਰੇ ਗਏ। ਇਸ ਦੌਰਾਨ 36 ਗ੍ਰਿਫਤਾਰੀਆਂ ਕੀਤੀਆਂ ਗਈਆਂ ਅਤੇ ਨਕਦੀ, ਕਾਰਾਂ ਅਤੇ ਕੋਕੀਨ ਜ਼ਬਤ ਕੀਤੀ ਗਈ। ਤਾਜ਼ਾ ਛਾਪੇਮਾਰੀ ਵਿਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ।


Related News