ਪਿਛਲੇ 10 ਸਾਲਾਂ ''ਚ 26 ਹਜ਼ਾਰ ਲੋਕਾਂ ਲਈ ਕਾਲ ਬਣਿਆ ਭੂਮੱਧ ਸਾਗਰ

03/01/2023 11:20:52 AM

ਰੋਮ (ਦਲਵੀਰ ਕੈਂਥ) - ਏਸ਼ੀਅਨ ਤੇ ਅਫਰੀਕਨ ਲੋਕ ਭੁੱਖਮਰੀ ਤੋਂ ਖਹਿੜਾ ਛੁਡਾਉਣ ਲਈ ਹਰ ਰੋਜ਼ ਜਾਇਜ਼ ਅਤੇ ਨਜਾਇਜ਼ ਢੰਗ ਨਾਲ ਯੂਰਪ ਵਿੱਚ ਦਾਖ਼ਲ ਹੋਣ ਲਈ ਤਰਲੋ-ਮੱਛੀ ਹੋ ਰਹੇ ਹਨ, ਜਿਸ ਲਈ ਇਹ ਲੋਕ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਬੱਚਿਆਂ ਸਮੇਤ ਭੂਮੱਧ ਸਮੁੰਦਰ ਦੇ ਵਿੱਚੋਂ ਲੰਘਦੇ ਉਸ ਮੌਤ ਦੇ ਸਫ਼ਰ ਨੂੰ ਕਰਨ ਤੋਂ ਵੀ ਨਹੀਂ ਡਰਦੇ, ਜਿਸ ਨੂੰ ਪਾਰ ਕਰਨਾ ਸਿਰਫ਼ ਕਿਸਮਤ ਵਾਲੇ ਲੋਕਾਂ ਦੇ ਨਸੀਬ ਵਿੱਚ ਹੁੰਦਾ ਹੈ। ਭਾਰਤੀ ਪੰਜਾਬੀ ਲੋਕ ਅੱਜ ਵੀ ਮਾਲਟਾ ਕਾਂਡ ਨਹੀਂ ਭੁੱਲੇ, ਜੋ 25 ਦਸੰਬਰ 1996 ਨੂੰ ਭੂਮੱਧ ਸਾਗਰ ਵਿੱਚ ਹੀ ਵਾਪਰਿਆ ਸੀ ਅਤੇ 52 ਪੰਜਾਬੀ ਭਾਰਤੀ ਇਸ ਘਟਨਾ ਵਿੱਚ ਆਪਣੀ ਜਾਨ ਗੁਆ ਬੈਠੇ ਸਨ, ਜਦੋਂ ਵੱਖ-ਵੱਖ ਦੇਸ਼ਾਂ ਦੇ 300 ਤੋਂ ਵੱਧ ਲੋਕਾਂ ਦੀ ਇਸ ਘਟਨਾ ਵਿੱਚ ਜਾਨ ਗਈ ਸੀ।

ਇਹ ਵੀ ਪੜ੍ਹੋ: ਮਾਣ ਦੀ ਗੱਲ: ਭਾਰਤੀ ਮੂਲ ਦੀ ਸ਼ਮਾ ਹਕੀਮ ਕੈਲੀਫੋਰਨੀਆ ’ਚ ਸਹਾਇਕ ਜੱਜ ਨਿਯੁਕਤ

ਇਸੇ ਤਰ੍ਹਾਂ ਹੀ 3 ਅਕਤੂਬਰ 2013 ਨੂੰ ਲੰਪੇਡੂਸਾ ਤੋਂ 368 ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਨੱਕੋ-ਨੱਕ ਭਰੀ ਕਿਸ਼ਤੀ ਭੂਮੱਧ ਸਾਗਰ ਦੀਆਂ ਲਹਿਰਾਂ ਵਿੱਚ ਡੁੱਬਕੇ 368 ਲੋਕਾਂ ਦਾ ਕਾਲ ਬਣ ਗਈ। ਹਾਲਾਂਕਿ ਇਸ ਕਿਸ਼ਤੀ ਵਿੱਚੋਂ ਸਿਰਫ਼ ਇੱਕੋ-ਇੱਕ ਵਿਅਕਤੀ ਬਚਿਆ ਸੀ, ਜਿਸ ਦਾ ਨਾਮ ਤਾਦੇਸੇ ਹੈ ਜੋ ਕਿ ਇਟਲੀ ਵਿੱਚ ਜਿੰਦਗੀ ਬਤੀਤ ਕਰ ਰਿਹਾ ਹੈ। ਇਟਲੀ ਵਿੱਚ 3 ਅਕਤੂਬਰ ਨੂੰ ਇਹਨਾਂ ਮਰਨ ਵਾਲੇ ਪ੍ਰਵਾਸੀਆਂ ਦੀ ਯਾਦ ਨੂੰ ਕੌਮੀ ਪੱਧਰ 'ਤੇ ਮਨਾਇਆ ਜਾਂਦਾ। 2013 ਵਿੱਚ ਹੀ ਇੱਕ ਕਿਸ਼ਤੀ ਲੀਬੀਆ ਤੋਂ ਆਉਂਦਿਆਂ 80 ਲੋਕਾਂ ਲਈ ਮੌਤ ਦਾ ਸਫ਼ਰ ਬਣ ਗਈ। ਉਂਝ ਤਾਂ ਇਹ ਮੌਤ ਦਾ ਸਫ਼ਰ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਮੁਸਾਫਿਰਾਂ ਨੂੰ ਨਿਰੰਤਰ ਨਿਗਲਦਾ ਆ ਰਿਹਾ ਪਰ ਅਸੀਂ ਗੱਲ ਕਰਦੇ ਹਾਂ ਸਿਰਫ਼ ਪਿਛਲੇ 10 ਸਾਲਾਂ ਦੀ। ਸੰਨ 2012 ਤੋਂ 2022 ਤੱਕ ਭੂਮੱਧ ਸਾਗਰ 26,000 ਲੋਕਾਂ ਉਹਨਾਂ ਲੋਕਾਂ ਲਈ ਕਾਲ ਬਣ ਗਿਆ, ਜਿਹੜੇ ਆਪਣੇ ਭੱਵਿਖ ਨੂੰ ਬਿਹਤਰ ਬਣਾਉਣ ਦੇ ਸੁਫ਼ਨੇ ਸਜਾ ਘਰ ਦੀਆਂ ਮਜ਼ਬੂਰੀਆਂ ਅਤੇ ਮਾੜੀ ਆਰਥਿਕਤਾ ਦੇ ਸਤਾਏ ਇਸ ਰਾਹ ਦੇ ਪਾਂਧੀ ਬਣ ਗਏ ਪਰ ਅਫਸੋਸ ਉਹ ਮੁੜ ਕਦੇਂ ਘਰ ਨਾ ਪਰਤ ਸਕੇ।

ਇਹ ਵੀ ਪੜ੍ਹੋ: ਗ੍ਰੀਸ ਤੋਂ ਵੱਡੀ ਖ਼ਬਰ: 2 ਰੇਲਾਂ ਦੀ ਭਿਆਨਕ ਟੱਕਰ 'ਚ 26 ਲੋਕਾਂ ਦੀ ਮੌਤ, 85 ਹੋਰ ਜ਼ਖ਼ਮੀ

ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਭੂਮੱਧ ਸਾਰਗ ਵਿੱਚ ਕੋਡੀਆਂ ਦੇ ਭਾਅ ਖ਼ਤਮ ਹੁੰਦੀਆਂ ਜਿੰਦਗੀਆਂ ਨੂੰ ਬਚਾਉਣ ਲਈ ਬੇਸ਼ੱਕ ਪਿਛਲੇ ਕਈ ਦਹਾਕਿਆਂ ਤੋਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (ਆਈ.ਓ.ਐੱਮ.)ਸੇਵਾ ਵਿੱਚ ਹੈ ਪਰ ਇਸ ਦੇ ਬਾਵਜੂਦ ਭੂਮੱਧ ਸਾਗਰ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਲਗਾਤਾਰ ਕਬਰਿਸਤਾਨ ਬਣਦਾ ਜਾ ਰਿਹਾ ਹੈ ਆਖ਼ਿਰ ਕਿਉਂ ? ਇਸ ਸਵਾਲ ਦਾ ਜਵਾਬ ਸ਼ਾਇਦ ਬਹੁਤੇ ਏਸ਼ੀਅਨ ਅਤੇ ਅਫਰੀਕਾ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਕੋਲ ਨਾ ਹੋਵੇ। ਹਾਲ ਹੀ ਵਿੱਚ ਤੁਰਕੀ ਤੋਂ ਇਟਲੀ ਨੂੰ ਆ ਰਹੀ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਦੇ ਸਮੁੰਦਰ ਵਿੱਚ ਖ਼ਰਾਬ ਮੌਸਮ ਕਾਰਨ ਹਾਦਸਾ ਗ੍ਰਸਤ ਹੋਣ ਨਾਲ ਹੋਈ 62 ਲੋਕਾਂ ਦੀ ਮੌਤ (ਜਿਸ ਵਿੱਚ ਮਾਸੂਮ ਬੱਚੇ ਵੀ ਸ਼ਾਮਲ ਸਨ) ਸਰਕਾਰੀ ਸਿਸਟਮ ਲਈ ਵੱਡਾ ਸਵਾਲ ਹੈ। ਇਹ ਵੀ ਖ਼ੁਲਾਸਾ ਹੋਇਆ ਹੈ ਕਿ ਮਰਨ ਵਾਲਿਆਂ ਵਿੱਚ ਪਾਕਿਸਤਾਨੀ ਵੀ ਸ਼ਾਮਲ ਸਨ, ਜਿਹੜੇ ਕਿ ਦੇਸ਼ ਵਿੱਚ ਚੱਲ ਰਹੇ ਆਰਥਿਕ ਸੰਕਟ ਤੋਂ ਜਾਨ ਛੁਡਾਉਣ ਲਈ ਜਾਨ ਹੀ ਗੁਆ ਬੈਠੇ।

ਇਹ ਵੀ ਪੜ੍ਹੋ: ਬ੍ਰਿਟੇਨ 'ਚ ਵਿਆਹ ਨੂੰ ਲੈ ਕੇ ਨਵਾਂ ਕਾਨੂੰਨ ਲਾਗੂ, ਤੋੜਨ 'ਤੇ ਹੋਵੇਗੀ 7 ਸਾਲ ਦੀ ਜੇਲ੍ਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News