ਸੱਭਿਆਚਾਰਕ ਮੇਲੇ ''ਚ ਕਲਾਕਾਰਾਂ ਨੇ ਭੰਗੜੇ ਤੇ ਗਿੱਧੇ ਦੀ ਪੇਸ਼ਕਾਰੀ ਨਾਲ ਬੰਨ੍ਹਿਆ ਰੰਗ

Saturday, Aug 17, 2024 - 01:23 PM (IST)

ਸੱਭਿਆਚਾਰਕ ਮੇਲੇ ''ਚ ਕਲਾਕਾਰਾਂ ਨੇ ਭੰਗੜੇ ਤੇ ਗਿੱਧੇ ਦੀ ਪੇਸ਼ਕਾਰੀ ਨਾਲ ਬੰਨ੍ਹਿਆ ਰੰਗ

ਮਿਲਾਨ (ਇਟਲੀ) (ਸਾਬੀ ਚੀਨੀਆ) - ਇਟਲੀ  ਵਿਚ ਜਿਲ੍ਹਾ ਆਸਕੋਲੀ ਦੇ ਪਿੰਡ ਕੁਮਨਾਨਸਾ ਵਿਖੇ ਪੰਜਾਬੀ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਮੇਲੇ ਦੇ ਮੁੱਖ ਪ੍ਰਬੰਧਕ ਸਰਦਾਰ ਹਰਜਿੰਦਰ ਸਿੰਘ ਤੇ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿਚ ਪਹਿਲੀ ਵਾਰ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੋਇਆ, ਜਿਸ  ਨੂੰ ਸਫਲ ਬਣਾਉਣ ਲਈ ਸਥਾਨਿਕ ਲੋਕਾਂ ਨੇ ਭਰਪੂਰ ਸਹਿਯੋਗ ਦਿੱਤਾ ।

ਇਸ ਪ੍ਰੋਗਰਾਮ ਦੀ ਖਾਸੀਅਤ ਇਹ ਰਹੀ ਕਿ ਇਸ ਪ੍ਰੋਗਰਾਮ ਵਿਚ ਇਟਾਲੀਅਨ ਲੋਕਾਂ ਨੇ ਵੀ ਜੋਸ਼ੋ-ਖਰੋਸ਼ ਨਾਲ ਭਾਗ ਲਿਆ। ਜਿਸ ਵਿੱਚ ਪੰਜਾਬੀ ਵੀਰ 'ਰਵੀ ਦੀਪ ਕੁੰਦਨ' ਨੇ ਆਪਣੀ ਮਾਂ ਬੋਲੀ ਪੰਜਾਬੀ ਅਤੇ ਇਟਾਲੀਅਨ ਭਾਸ਼ਾ ਵਿਚ, ਸਿੱਖੀ, ਦਸਤਾਰ, ਕ੍ਰਿਪਾਨ ਅਤੇ ਦਮਾਲੇ ਬਾਰੇ ਵਿਸਤਾਰ ਪੂਰਵਕ ਦੱਸਿਆ।  ਇਸ ਮੌਕੇ 'ਤੇ ਗਿੱਧਾ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਗਟਾਉਂਦੀਆਂ ਲੋਕ-ਬੋਲੀਆਂ ਨਾਲ ਸਾਰਾ ਮਹੌਲ ਖ਼ੁਸ਼ੀ ਦੇ ਆਲਮ ਵਿਚ ਰੰਗਿਆ ਗਿਆ।

ਭੰਗੜਾ ਬੁਆਏ ਅਤੇ ਗਰ੍ਲ੍ਜ਼ ਫ਼ੋਕ ਭੰਗੜਾ ਅਕੈਡਮੀ, ਇਟਲੀ ਵੱਲੋਂ ਆਪਣੀ ਬਹੁਤ ਸ਼ਾਨਦਾਰ ਪਰਫਾਰਮੈਂਸ ਦੇ ਕੇ ਸਭ ਦਾ ਦਿਲ ਖੁਸ਼ ਕੀਤਾ, ਜਿਸ ਵਿੱਚ ਮੈਡਮ ਰਾਣੀ ਰੀਚਾ ਵੱਲੋਂ ਇਟਾਲੀਅਨ ਭਾਸ਼ਾ ਵਿਚ ਪੰਜਾਬੀ ਵਿਰਸੇ ਬਾਰੇ ਬਹੁਤ ਹੀ ਵਿਸਤਾਰ ਨਾਲ ਦੱਸਿਆ ਗਿਆ। ਰੰਗ ਬਰੰਗੇ ਸੂਟ, ਫੁਲਕਾਰੀਆਂ ਅਤੇ ਪੰਜਾਬੀ ਪਹਿਰਾਵੇ ਵਿੱਚ ਸੱਜੀਆਂ ਪੰਜਾਬਣਾਂ ਨੇ ਇਕ ਵਾਰ ਵਿਦੇਸ਼ਾਂ ਦੀ ਧਰਤੀ 'ਤੇ ਵਿਰਸੇ ਦੀ ਵਿਲੱਖਣ ਝਲਕ ਪੇਸ਼ ਕਰ ਦਿੱਤੀ। ਫਿਰ ਪੰਜਾਬੀ ਗੀਤਾਂ 'ਤੇ ਪੰਜਾਬਣਾ ਨੇ ਖ਼ੂਬ ਧਮਾਲਾਂ ਪਾਈਆਂ। ਇਸ ਪ੍ਰੋਗਰਾਮ ਵਿਚ ਪ੍ਰਬੰਧਕਾਂ ਵੱਲੋਂ ਖਾਣ-ਪੀਣ ਦਾ ਖ਼ਾਸ  ਪ੍ਰਬੰਧ ਕੀਤਾ ਗਿਆ।


author

Harinder Kaur

Content Editor

Related News