...ਜਦੋਂ ਵਿਚੈਂਸੇ ਦੀਆਂ ਪੰਜਾਬਣਾਂ ਨੇ ਤੀਆਂ ਤੀਜ ਦੇ ਮੇਲੇ ''ਚ ਨੱਚ-ਨੱਚ ਹਿਲਾ''ਤੀ ਧਰਤੀ

Wednesday, Aug 13, 2025 - 05:43 AM (IST)

...ਜਦੋਂ ਵਿਚੈਂਸੇ ਦੀਆਂ ਪੰਜਾਬਣਾਂ ਨੇ ਤੀਆਂ ਤੀਜ ਦੇ ਮੇਲੇ ''ਚ ਨੱਚ-ਨੱਚ ਹਿਲਾ''ਤੀ ਧਰਤੀ

ਵਿਚੈਂਸਾ (ਕੈਂਥ) : ਸਾਉਣ ਦੇ ਮਹੀਨੇ ਦਾ ਜਿੰਨਾ ਇੰਤਜ਼ਾਰ ਪੰਜਾਬਣਾਂ ਨੂੰ ਹੁੰਦਾ ਹੈ, ਉਨ੍ਹਾਂ ਸ਼ਾਇਦ ਹੀ ਕੋਈ ਹੋਰ ਕਰਦਾ ਹੋਵੇ, ਕਿਉਂਕਿ ਇਸ ਮਹੀਨੇ ਪੰਜਾਬ ਦੀ ਮੁਟਿਆਰ ਨੂੰ ਤੀਆਂ ਤੀਜ ਦੀਆਂ ਦਾ ਮੇਲਾ ਮਨਾਉਣ ਦਾ ਮੌਕਾ ਮਿਲਦਾ ਹੈ। ਫਿਰ ਇਹ ਪੰਜਾਬਣ ਚਾਹੇ 7 ਸਮੁੰਦਰੋਂ ਪਾਰ ਹੋਵੇ ਜਾਂ ਪੰਜਾਬ ਇਸ ਤਿਉਹਾਰ ਨੂੰ ਧੁੰਮਾਂ ਪਾ ਕੇ ਮਨਾਉਂਦੀ ਹੈ। ਕੁਝ ਅਜਿਹਾ ਹੀ ਮਾਹੌਲ ਬਣਿਆ ਇਟਲੀ ਦੇ ਸੂਬੇ ਵੈਨੇਤੋ ਦੇ ਮੌਨਤੇਕਿਓ ਮਾਜੋਰੇ (ਵਿਚੈਂਸਾ) ਵਿਖੇ ਜਿੱਥੇ ਪੰਜਾਬ ਦੀਆਂ 300 ਤੋਂ ਵੱਧ ਪੰਜਾਬਣਾਂ ਨੇ “ਤੀਆਂ ਤੀਜ ਦਾ ਮੇਲਾ” ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਿਸ ਵਿਚ ਪੰਜਾਬੀ ਪਹਿਰਾਵੇ ਵਿਚ ਸੱਜੀਆਂ ਮੁਟਿਆਆਂ ਨੇ ਗਿੱਧਾ, ਭੰਗੜਾ ਅਤੇ ਬੋਲੀਆਂ ਨਾਲ ਖੂਬ ਰੰਗ ਬੰਨ੍ਹਿਆ ਅਤੇ ਜਿਸ ਵਿਚ ਪੰਜਾਬੀ ਮੁਟਿਆਆਂ ਵੱਲੋਂ ਪੰਜਾਬੀ ਸੰਗੀਤ ਦੇ ਦਿਲ ਨੂੰ ਛੂਹ ਲੈਣ ਵਾਲੇ ਗਾਣਿਆਂ ਅਤੇ ਸੋਲੋ ਪਰਫਾਰਮੈਂਸ ਪੇਸ਼ ਕਰਕੇ ਸਭ ਦੀ ਖੂਬ ਵਾਹ-ਵਾਹ ਖੱਟੀ।

ਇਹ ਵੀ ਪੜ੍ਹੋ : ਟਰੰਪ ਦੇ ਟੈਰਿਫ ਐਲਾਨ ਤੋਂ ਬਾਅਦ ਭਾਰਤ ਦਾ ਵੱਡਾ ਫੈਸਲਾ, ਸ਼ੁਰੂ ਹੋਣਗੀਆਂ ਚੀਨ ਲਈ ਸਿੱਧੀਆਂ ਉਡਾਣਾਂ!

ਮੌਨਤੇਕਿਓ ਮਾਜੌਰੇ ਤੇ ਅਲਤੇ ਚਿਕਾਤੋ ਦੀਆਂ ਪੰਜਾਬਣਾਂ ਵੱਲੋਂ ਕਰਵਾਏ ਤੀਆਂ ਤੀਜ ਦੇ ਮੇਲੇ ਨੂੰ ਸੱਭਿਆਚਾਰਕ ਮੇਲੇ ਵਾਂਗ ਮਨਾਇਆ ਜਿਸ ਵਿੱਚ ਪੰਜਾਬੀ ਗੀਤਾਂ ਤੇ ਪੰਜਾਬਣਾਂ ਵਲੋਂ ਨੱਚ-ਨੱਚ ਕੇ ਖੂਬ ਮਨੋਰੰਜਨ ਕੀਤਾ ਗਿਆ ਜਿਸ ਨਾਲ ਇੱਦਾਂ ਲੱਗ ਰਿਹਾ ਸੀ ਜਿਵੇਂ ਇਹਨਾਂ ਮੁਟਿਆਰਾਂ ਦੇ ਗਿੱਧੇ ਦੀ ਧਮਕ ਨਾਲ ਇਟਲੀ ਹਿੱਲ ਰਹੀ ਹੋਵੇ। ਇਸ ਤੀਆਂ ਤੀਜ ਦੇ ਤਿਉਹਾਰ ਨੂੰ ਕਾਮਯਾਬ ਕਰਨ ਵਿੱਚ ਜਸਵੀਰ ਕਟਾਰੀਆ, ਮਨਪ੍ਰੀਤ ਕੌਰ, ਪਰਮਿੰਦਰ ਕੌਰ, ਰਾਜਵਿੰਦਰ ਕੌਰ, ਅਮਨਦੀਪ ਕੌਰ, ਮਨੀਰਾਏ, ਰੇਣੂ, ਦੀਪੀ, ਮਹਿਕ, ਸੁਨੈਣਾ, ਮਨਰੂਪ, ਸੌਫੀਆ ਅਤੇ ਰੂਪਜੋਤ ਕੌਰ ਨੇ ਅਹਿਮ ਭੂਮਿਕਾ ਨਿਭਾਉਂਦਿਆਂ ਕਿਹਾ ਕਿ ਉਹ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਵੱਸਦੀਆਂ ਹਨ ਪਰ ਹਰ ਪਰਵਾਸੀ ਪੰਜਾਬੀ ਦੇ ਦਿਲ ਵਿੱਚ ਪੰਜਾਬ ਵੱਸਦਾ ਹੈ ਅਤੇ ਉਹਨਾਂ ਸਭ ਨੂੰ ਵਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਪੰਜਾਬੀ ਸੱਚਿਆਚਾਰ ਦੀ ਗੱਲ ਕਰਦੇ ਪ੍ਰੋਗਰਾਮ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਪੰਜਾਬੀ ਸੱਭਿਆਚਾਰ ਨੂੰ ਚੰਗੀ ਤਰ੍ਹਾਂ ਸਮਝ ਸਕੇ। ਇਸ ਮੇਲੇ ਵਿੱਚ ਮਾਵਾਂ ਧੀਆਂ ਦੇ ਪਿਆਰ ਦੀ ਬਾਤ ਪਾਉਂਦੇ ਲੋਕ ਗੀਤ ਵੀ ਗਾਏ ਗਏ। ਮੇਲੇ ਦੀ ਅਹਿਮੀਅਤ ਨੂੰ ਦੇਖਦੇ ਸ਼ਹਿਰ ਦੇ ਨਗਰ ਕੌਂਸਲਰ ਮੈਂਬਰ ਤੇ ਇਟਾਲੀਅਨ ਬੀਬੀਆਂ ਵੀ ਤੀਆਂ ਤੀਜ ਮੌਕੇ ਪੰਜਾਬਣਾਂ ਦੇ ਜੋਸ਼ ਅਤੇ ਇਕੱਠ ਨੂੰ ਦੇਖ ਗੱਦ-ਗੱਦ ਕਰ ਉੱਠੀਆਂ। ਇਸ ਮੌਕੇ ਹਾਜ਼ਰੀਨ ਮਹਿਮਾਨਾਂ ਨੇ ਭਾਰਤੀ ਖਾਣਿਆਂ ਦਾ ਵੀ ਭਰਪੂਰ ਲੁਤਫ਼ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News