ਬ੍ਰੋਕਲੀ ਵਾਲੇ ਸੈਂਡਵਿੱਚ ਖਾਣ ਨਾਲ ਅਦਾਕਾਰ ਦੀ ਮੌਤ, 9 ਲੋਕ ਜ਼ੇਰੇ ਇਲਾਜ
Sunday, Aug 10, 2025 - 04:25 PM (IST)

ਰੋਮ (ਦਲਵੀਰ ਸਿੰਘ ਕੈਂਥ)- ਇਟਲੀ ਦੇ ਸੂਬਾ ਕਲਾਬਰੀਆ ਅਧੀਨ ਪੈਂਦੇ ਸ਼ਹਿਰ ਕੋਸੇਂਜਾ ਵਿਖੇ ਬ੍ਰੋਕਲੀ ਵਾਲਾ ਸੈਂਡਵਿਚ ਖਾਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 9 ਹੋਰ ਲੋਕਾਂ ਦੇ ਗੰਭੀਰ ਬਿਮਾਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ ਜਿਹੜੇ ਕਿ ਜ਼ੇਰੇ ਇਲਾਜ ਹਨ। ਮਿਲੀ ਜਾਣਕਾਰੀ ਅਨੁਸਾਰ 52 ਸਾਲਾ ਇਟਲੀ ਦਾ ਕਲਾਕਾਰ ਤੇ ਸੰਗੀਤਕਾਰ ਲੁਈਜੀ ਡੀ ਸਾਰਨੋ ਦੀ ਇਟਲੀ ਦੇ ਕੋਸੇਂਜਾ ਜ਼ਿਲ੍ਹੇ ਦੇ ਡਾਇਮਾਂਤੇ ਸਮੁੰਦਰੀ ਕਿਨਾਰੇ ਇੱਕ ਫੂਡ ਟਰੱਕ ਤੋਂ ਬ੍ਰੋਕਲੀ ਅਤੇ ਸੌਸੇਜ ਸੈਂਡਵਿਚ ਖਾਣ ਤੋਂ ਬਾਅਦ ਦੁੱਖਦਾਈ ਮੌਤ ਹੋ ਗਈ ਜਦੋਂ ਕਿ ਇਹ ਸੈਂਡਵਿਚ ਖਾਣ ਵਾਲੇ 9 ਲੋਕ ਗੰਭੀਰ ਹਾਲਤ ਵਿੱਚ ਜ਼ੇਰੇ ਹਨ ਜਿਹਨਾਂ ਵਿੱਚ 2 ਬੱਚੇ ਵੀ ਹਨ।
ਜੇਰੇ ਇਲਾਜ਼ ਮਰੀਜ਼ਾਂ ਵਿੱਚ 2 ਦੀ ਹਾਲਤ ਬਹੁਤ ਗੰਭੀਰ ਹੈ ਜਿਹੜੇ ਕਿ ਬ੍ਰੋਕਲੀ ਖਾਣ ਨਾਲ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ। ਡਾਕਟਰਾਂ ਅਨੁਸਾਰ ਇਹ ਘਟਨਾ ਕਲੋਸਟ੍ਰਿਡੀਅਮ ਬੋਟੂਲਿਨਮ ਬੈਕਟਰੀਆ ਦੇ ਜ਼ਹਿਰੀਲੇ ਪਦਾਰਥਾਂ ਨਾਲ ਜੁੜੇ ਇੱਕ ਵਿਸ਼ਾਲ ਬੋਟੂਲਿਜ਼ਮ ਹਿੱਸਾ ਹੋ ਸਕਦੀ ਹੈ। ਸਰਦੇਨੀਆਂ ਸੂਬੇ ਦੇ ਸ਼ਹਿਰ ਕੈਲੇਅਰੀ ਤੋਂ ਵੀ ਇਹ ਖ਼ਬਰ ਮਿਲ ਰਹੀ ਹੈ ਕਿ ਇੱਥੇ ਇੱਕ ਮੇਲੇ ਦੌਰਾਨ 38 ਸਾਲਾ ਔਰਤ ਨੇ ਗੁਆਕਾਮੋਲ ਦੀ ਚਟਨੀ ਵਾਲਾ ਖਾਣਾ ਖਾ ਲਿਆ, ਜਿਸ ਕਾਰਨ ਉਸ ਦੀ ਤਬੀਅਤ ਵਿਗੜ ਗਈ। ਹੁਣ ਇਹ ਔਰਤ ਵੀ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਜੇਰੇ ਇਲਾਜ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜੰਗਲ ਦੀ ਅੱਗ ਨੇ ਮਚਾਈ ਤਬਾਹੀ, ਸੁਰੱਖਿਅਤ ਕੱਢੇ ਗਏ ਹਜ਼ਾਰਾਂ ਲੋਕ (ਤਸਵੀਰਾਂ)
ਪਾਓਲੇ ਪਬਲਿਕ ਪ੍ਰੌਸੀਕਿਊਟਰ ਦੇ ਦਫ਼ਤਰ ਵੱਲੋਂ ਬੇਸ਼ੱਕ ਸੰਬਧਿਤ ਇਲਾਕਿਆਂ ਵਿੱਚ ਅਜਿਹੇ ਉਤਪਾਦ ਨੂੰ ਤੁਰੰਤ ਜ਼ਬਤ ਕਰਨ ਦੀ ਗੱਲ ਕੀਤੀ ਹੈ ਪਰ ਆਮ ਲੋਕਾਂ ਸਿਰ ਖਤਰਾਂ ਹਾਲੇ ਵੀ ਮੰਡਰਾ ਰਿਹਾ ਹੈ ਤੇ ਉਹਨਾਂ ਅੰਦਰ ਦਹਿਸ਼ਤ ਦੇਖੀ ਜਾ ਰਹੀ ਹੈ। ਕੈਲਾਬ੍ਰੀਆ ਖੇਤਰ ਦੇ ਸਿਹਤ ਅਤੇ ਭਲਾਈ ਵਿਭਾਗ ਨੇ ਐਲਾਨ ਕਰਦਿਆਂ ਅਜਿਹੇ ਮਾਮਲਿਆਂ ਵਿੱਚ ਐਮਰਜੈਂਸੀ ਪ੍ਰਕਿਰਿਆ ਨੂੰ ਸਰਗਰਮ ਕਰ ਦਿੱਤਾ ਹੈ। ਪ੍ਰਭਾਵਿਤ ਇਲਾਕੇ ਦੇ ਲੋਕਾਂ ਵੱਲੋਂ ਇਹ ਗੱਲ ਵੀ ਜ਼ੋਰ ਫੜ੍ਹ ਰਹੀ ਹੈ ਬੋਟੂਲਿਜ਼ਮ ਬੈਕਟਰੀਆ ਨੂੰ ਕੰਟਰੋਲ ਕਰਦਾ ਕੇਂਦਰੀ ਸੈਂਟਰ ਪਾਵੀਆ ਸੂਬਾ ਲੰਬਾਰਦੀਆ ਨੂੰ ਅਜਿਹੇ ਘਟਨਾਵਾਂ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਪ੍ਰਬੰਧ ਜਲਦ ਕਰਨੇ ਚਾਹੀਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।