ਇਟਲੀ ''ਚ ਪੰਜਾਬਣ ਮੁਟਿਆਰਾਂ ਨੇ ਮਨਾਇਆ ਤੀਆਂ ਦਾ ਤਿਉਹਾਰ

Sunday, Aug 03, 2025 - 05:10 PM (IST)

ਇਟਲੀ ''ਚ ਪੰਜਾਬਣ ਮੁਟਿਆਰਾਂ ਨੇ ਮਨਾਇਆ ਤੀਆਂ ਦਾ ਤਿਉਹਾਰ

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ  ਦੇ ਕਸਬਾ ਪੁਨਤੀਨੀਆ ਵਿਖੇ “ਏ ਇਟਲੀ, ਬਾਰ ਪਿਸੇਰੀਆਂ ਵਿਖੇ ਪੰਜਾਬਣ ਮੁਟਿਆਰਾਂ ਵੱਲੋਂ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਅਤੇ ਪੁਰਾਤਨ ਰੀਤਾਂ ਰਿਵਾਜਾਂ ਨੂੰ ਕਾਇਮ ਰੱਖਦਾ ਤਿਉਹਾਰ “ਤੀਆਂ ਦਾ ਮੇਲਾ,  2025 ਕਰਵਾਇਆ ਗਿਆ। ਇਸ ਮੇਲੇ ਦੀ ਸ਼ੁਰੂਆਤ ਛੋਟੇ-ਛੋਟੇ ਬੱਚਿਆਂ ਵੱਲੋਂ ਗਿੱਧੇ ਅਤੇ ਭੰਗੜੇ ਦੇ ਨਾਲ ਕੀਤੀ ਗਈ। ਉਪਰੰਤ ਪੰਜਾਬੀ ਗੀਤਾਂ 'ਤੇ ਕੋਰਿਓਗ੍ਰਾਫੀ ਕਰਦਿਆਂ ਮੇਲੇ ਨੂੰ ਸਿਖਰਾਂ ਤੇ ਪਹੁੰਚਾਇਆ।  

ਪੜ੍ਹੋ ਇਹ ਅਹਿਮ ਖ਼ਬਰ- ਸਪੇਸ ਦੀ ਯਾਤਰਾ 'ਤੇ ਜਾਣਗੇ 6 ਯਾਤਰੀ, NRI ਅਰਵਿੰਦਰ ਬਹਿਲ ਵੀ ਸ਼ਾਮਲ

ਦੱਸਣ ਯੋਗ ਹੈ ਕਿ ਸਾਉਣ ਮਹੀਨੇ ਵਿੱਚ ਇੱਥੇ ਵਸਦੇ ਪੰਜਾਬੀ ਪਰਿਵਾਰਾਂ ਖਾਸ ਕਰਕੇ ਮੁਟਿਆਰਾਂ ਵੱਲੋਂ ਇਟਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਤੀਆਂ ਦੇ ਮੇਲੇ ਕਰਵਾਏ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਪੁਰਾਤਨ ਰਵਾਇਤਾਂ ਮੁਤਾਬਿਕ ਪੰਜਾਬੀ ਪਹਿਰਾਵਿਆਂ ਵਿੱਚ ਸੱਜੀਆਂ ਮੁਟਿਆਰਾਂ ਪਹੁੰਚ ਕਰਕੇ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਕਰਦਿਆਂ ਤੀਆਂ ਦੇ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਉਂਦਿਆਂ ਸਫਲ ਬਣਿਆ। ਬਾਰ ਪਿਸੇਰੀਆ ਦੇ ਪ੍ਰਬੰਧਕ ਸੋਨੂੰ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਮੇਲੇ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਯੋਗ ਉਪਰਾਲੇ ਕੀਤੇ ਗਏ ਸਨ ਜਿਨ੍ਹਾਂ ਕਰਕੇ ਤੀਆਂ ਦਾ ਮੇਲਾ ਸਫਲਤਾ ਪੂਰਵਕ ਤਰੀਕੇ ਸੰਪੰਨ ਹੋਇਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News