4 ਦਿਨਾਂ ਤੋਂ ਲਾਪਤਾ ਪੰਜਾਬ ਦੇ ਨੌਜਵਾਨ ਦੀ ਮਿਲੀ ਲਾਸ਼! ਬੁੱਢੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਸੰਦੀਪ
Tuesday, Aug 05, 2025 - 08:44 PM (IST)

ਮੋਦਨਾ (ਦਲਵੀਰ ਸਿੰਘ ਕੈਂਥ) : 30 ਜੁਲਾਈ 2025 ਨੂੰ ਸ਼ਾਮ 7 ਵਜੇ ਤੋਂ ਮੋਦਨਾ ਜ਼ਿਲ੍ਹੇ ਦੇ ਕੋਸਕੋਨੀਆਂ ਇਲਾਕੇ 'ਚ ਲਾਪਤਾ ਹੋਏ 30 ਸਾਲਾਂ ਨੌਜਵਾਨ ਸੰਦੀਪ ਸੈਣੀ ਉਰਫ਼ ਸਨੀ ਦੀ ਅੱਜ ਸਵੇਰੇ ਲਾਸ਼ ਮਿਲਣ ਨਾਲ ਇਲਾਕੇ ਭਰ 'ਚ ਜਿੱਥੇ ਪੰਜਾਬੀ ਭਾਈਚਾਰੇ 'ਚ ਮਾਤਮ ਛਾਅ ਗਿਆ ਉੱਥੇ ਹੀ ਇਟਲੀ ਦਾ ਸਮੁੱਚਾ ਭਾਰਤੀ ਭਾਈਚਾਰਾ ਡੂੰਘੀ ਚਿੰਤਾ 'ਚ ਹੈ ਕਿ ਆਖਿਰ ਇਹ ਕੀ ਹੋ ਰਿਹਾ ਹੈ ਕਿਉਂ ਕਿ ਇਟਲੀ ਦੇ ਵੱਖ-ਵੱਖ ਇਲਾਕਿਆਂ ਤੋਂ ਕੁਝ ਮਹੀਨਿਆਂ ਦੌਰਾਨ ਹੀ ਕਈ ਪੰਜਾਬੀ ਨੌਜਵਾਨਾਂ ਦੇ ਲਾਪਤਾ ਹੋ ਜਾਣ ਦੀਆਂ ਖ਼ਬਰਾਂ ਕਈ ਤਰ੍ਹਾਂ ਦੇ ਸਵਾਲਾਂ ਦੇ ਨਾਲ ਸਹਿਮ ਵੀ ਪੈਦਾ ਕਰ ਰਹੀਆਂ ਹਨ।
30 ਜੁਲਾਈ ਨੂੰ ਸ਼ਾਮ 7 ਵਜੇ ਇੱਕ 30 ਸਾਲਾ ਪੰਜਾਬ ਦੇ ਸੰਦੀਪ ਸੈਣੀ ਉੁਰਫ਼ ਸਨੀ ਦੇ ਮ੍ਰਿਤਕ ਪਾਏ ਜਾਣਾ ਪਰਿਵਾਰ ਦੇ ਨਾਲ ਭਾਈਚਾਰੇ ਲਈ ਇੱਕ ਵੱਡਾ ਸਦਮਾ ਹੈ। ਪ੍ਰੈੱਸ ਨੂੰ ਮਰਹੂਮ ਸਨੀ ਦੀ ਰਿਸ਼ਤੇਦਾਰ ਰਜਿੰਦਰ ਕੌਰ ਨੇ ਦੱਸਿਆ ਕਿ 3 ਸਾਲ ਪਹਿਲਾਂ 9 ਮਹੀਨੇ ਵਾਲੇ ਪੇਪਰ ਉੱਪਰ ਲੱਖਾਂ ਰੁਪਏ ਕਰਜ਼ਾ ਚੁੱਕ ਇਟਲੀ ਆਇਆ ਸੰਦੀਪ ਸੈਣੀ ਉਰਫ਼ ਸਨੀ ਇੱਕ ਡੇਅਰੀ ਫਾਰਮ ਵਿੱਚ ਕੰਮ ਕਰਦਾ ਸੀ ਤੇ ਉੱਥੇ ਹੀ ਰਹਿੰਦਾ ਸੀ। 30 ਜੁਲਾਈ ਨੂੰ ਉਹ ਕੰਮ ਤੋਂ ਵਿਹਲਾ ਹੋ ਬੈਟਰੀ ਵਾਲੇ ਸਾਇਕਲ ਉਪੱਰ ਨੇੜੇ ਦੀ ਇੱਕ ਮਾਰਕੀਟ 'ਚ ਕਰਿਆਨੇ ਦਾ ਸਮਾਨ ਲੈਣ ਗਿਆ ਪਰ ਵਾਪਸ ਘਰ ਨਹੀ ਆਇਆ ਜਦੋਂ ਕਿ ਉਹ ਮਾਰਕੀਟ ਜਾ ਰਿਹਾ ਸੀ। ਉਸ ਨੇ ਪਹਿਲਾਂ ਰਜਿੰਦਰ ਕੌਰ ਤੇ ਬਾਅਦ 'ਚ ਮਾਮੀ ਨਾਲ ਅਮਰੀਕਾ ਗੱਲ ਕੀਤੀ। ਦੂਜੇ ਦਿਨ ਤੜਕੇ 4 ਵਜੇ ਉਸ ਦੇ ਡੇਅਰੀ ਫਾਰਮ ਮਾਲਕ ਦਾ ਫੋਨ ਆਇਆ ਕਿ ਸਨੀ ਕੰਮ ਉੱਪਰ ਨਹੀਂ ਆਇਆ ਤਾਂ ਸਾਰੇ ਸਾਕ-ਸੰਬਧੀ ਤੇ ਡੇਅਰੀ ਫਾਰਮ ਵਾਲੇ ਮਾਲਕ ਸਨੀ ਨੂੰ ਲੱਭਣ ਲੱਗੇ ਪਰ ਉਸ ਦੀ ਕਿਸੇ ਨੂੰ ਕੋਈ ਉੱਗ-ਸੁੱਗ ਨਹੀਂ ਮਿਲੀ।
ਥੱਕ ਹਾਰ ਕਿ ਉਨ੍ਹਾਂ ਸਨੀ ਦੇ ਲਾਪਤਾ ਹੋ ਜਾਣ ਦੀ ਪੁਲਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਜਿਸ ਤੋਂ ਬਾਅਦ ਪੁਲਸ ਨੇ ਵੀ ਦਿਨ-ਰਾਤ ਇੱਕ ਕਰ ਦਿੱਤਾ ਪਰ ਸਨੀ ਦਾ ਕੋਈ ਸੁਰਾਗ ਨਾ ਮਿਲਿਆ। ਬੀਤੇ ਦਿਨ ਸਵੇਰੇ 7-8 ਵਜੇ ਸਨੀ ਦਾ ਮਾਲਕ ਤੇ ਉਸ ਦੀ ਕੁੜੀ ਫਾਰਮ ਦੇ ਨਾਲ ਲੱਗਦੇ ਇਲਾਕੇ ਵਿੱਚ ਸਨੀ ਦੀ ਭਾਲ ਕਰਨ ਲੱਗੇ ਤਾਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀਆਂ ਥਾਹਾਂ ਨਿਕਲ ਗਈਆਂ ਜਦੋਂ ਉਨ੍ਹਾਂ ਸੁੰਨਸਾਨ ਖੱਤੇ ਵਿੱਚ ਸਨੀ ਦੀ ਲਾਸ਼ ਦੇਖੀ। ਤੁਰੰਤ ਪੁਲਸ ਨੂੰ ਬੁਲਾਇਆ ਗਿਆ ਜਿਸ ਨੇ ਲਾਸ਼ ਦਾ ਮੁਆਇਨਾ ਕੀਤਾ ਤੇ ਹਸਪਤਾਲ ਭੇਜ ਦਿੱਤਾ।
ਪੁਲਸ ਅਨੁਸਾਰ 30 ਜੁਲਾਈ ਨੂੰ ਜਦੋਂ ਸਨੀ ਮਾਰਕੀਟ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਦਾ ਸਾਇਕਲ ਇੱਕ ਦਰਖੱਤ ਨਾਲ ਜ਼ੋਰਦਾਰ ਟਕਰਾਅ ਹੋ ਗਿਆ ਜਿਸ ਕਾਰਨ ਸਨੀ ਦੇ ਸਿਰ ਉਪਰ ਗਹਿਰੀ ਸੱਟ ਵੱਜੀ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ। ਮ੍ਰਿਤਕ ਸੰਦੀਪ ਸੈਣੀ ਉਰਫ਼ ਸਨੀ ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਦਾ ਰਹਿਣ ਵਾਲਾ ਸੀ ਜਿਹੜਾ ਕਿ ਬੁੱਢੇ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ ਉਸ ਦੀ ਵੱਡੀ ਭੈਣ ਦਾ ਵਿਆਹ ਹੋ ਚੁੱਕਾ ਹੈ। ਮਰਹੂਮ ਦੀ ਲਾਸ਼ ਭਾਰਤ ਭੇਜਣ ਲਈ ਕਾਰਵਾਈ ਚੱਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e