ਇਟਲੀ ਦੇ ਸ਼ਹਿਰ ਲਵੀਨੀਉ ''ਚ ਮਹਾਨ ਭਗਵਤੀ ਜਾਗਰਣ ਦਾ ਆਯੋਜਨ

Thursday, Jul 31, 2025 - 01:26 PM (IST)

ਇਟਲੀ ਦੇ ਸ਼ਹਿਰ ਲਵੀਨੀਉ ''ਚ ਮਹਾਨ ਭਗਵਤੀ ਜਾਗਰਣ ਦਾ ਆਯੋਜਨ

ਮਿਲਾਨ/ਇਟਲੀ (ਸਾਬੀ ਚੀਨੀਆ, ਦਲਬੀਰ ਕੈਂਥ)- ਇਟਲੀ ਦੀ ਰਾਜਧਾਨੀ ਰੋਮ ਦੇ ਨਾਲ ਲੱਗਦੇ ਕਸਬਾ ਲਵੀਨੀਉ ਦੀ ਸਨਾਤਨ ਧਰਮ ਮੰਦਰ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਭਗਵਤੀ ਜਾਗਰਣ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਹਾਜ਼ਰੀ ਭਰਦਿਆਂ ਹੋਇਆਂ ਮਾਤਾ ਰਾਣੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਦੂਰ-ਦੁਰਾਡੇ ਤੋਂ ਪੁੱਜੇ ਸ਼ਰਧਾਲੂਆਂ ਦਾ ਉਤਸ਼ਾਹ ਵੇਖਿਆ ਹੀ ਬਣਦਾ ਸੀ, ਜਿਨ੍ਹਾਂ ਸਾਰੀ ਰਾਤ ਦਰਬਾਰ ਵਿੱਚ ਬੈਠ ਕਰਕੇ ਭਜਨ ਮੰਡਲੀ ਤੋਂ ਭੇਟਾ ਦਾ ਗੁਣ ਗਾਨ ਸਰਵਣ ਕੀਤਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- 127 ਸਾਲ ਬਾਅਦ ਭਾਰਤ ਲਿਆਂਦੇ ਗਏ ਭਗਵਾਨ ਬੁੱਧ ਦੇ ਅਵਸ਼ੇਸ਼

ਇਸ ਮੌਕੇ ਪੁੱਜੇ ਹੋਏ ਗਾਇਕਾਂ ਮੋਹਿਤ ਸ਼ਰਮਾ, ਹਰਸ਼ ਭਾਰਗਵ , ਰਾਜ ਗਾਇਕ ਕਾਲਾ ਪਨੇਸਰ, ਅਨਮੋਲ ਪਨੇਸਰ ਇੰਡੀਆ ਤੋਂ ਉਚੇਚੇ ਤੌਰ 'ਤੇ ਪੁੱਜੇ ਲੋਕ ਗਾਇਕ ਸੋਨੂ ਵਿਰਕ ਨੇ ਸਾਰੀ ਰਾਤ ਸ਼ਰਧਾਲੂਆਂ ਨੂੰ ਮਾਤਾ ਦੀਆਂ ਭੇਟਾਂ ਨਾਲ ਨੱਚਣ ਲਈ ਮਜ਼ਬੂਰ ਕਰ ਦਿੱਤਾ। ਮੰਦਿਰ ਕਮੇਟੀ ਵੱਲੋਂ ਮਾਤਾ ਰਾਣੀ ਦੇ ਜਾਗਰਣ ਨੂੰ ਸਫਲਤਾ ਪੂਰਵਕ ਤਰੀਕੇ ਕਰਵਾਉਣ ਲਈ ਸਹਿਯੋਗ ਦੇਣ ਵਾਲੇ ਸ਼ਰਧਾਲੂਆੰ ਨੂੰ ਯਾਦਗਾਰੀ ਚਿੰਨ੍ਹ ਦੇ ਨਾਲ ਸਨਮਾਨਿਤ ਕੀਤਾ ਗਿਆ। ਸੇਵਾਦਾਰਾਂ ਵੱਲੋਂ ਵੱਖ-ਵੱਖ ਖਾਣਿਆਂ ਦੇ ਸਟਾਲ ਲਾਏ ਗਏ ਭੰਡਾਰਾ ਵੀ ਅਤੁੱਟ ਵਰਤਾਇਆ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News