ਮਿਲਾਨ ਕੌਂਸਲੇਟ ਜਨਰਲ ਦੇ ਅਧਿਕਾਰੀਆਂ ਨੇ ਪਾਦੋਵਾ ਵਿਖੇ ਵਿਸ਼ਵ ਸ਼ਾਂਤੀ ਯੱਗ ''ਚ ਕੀਤੀ ਸ਼ਮੂਲੀਅਤ
Sunday, Aug 03, 2025 - 09:46 PM (IST)

ਮਿਲਾਨ ਇਟਲੀ (ਸਾਬੀ ਚੀਨੀਆ) : ਮਿਲਾਨ ਸਥਿਤ ਇੰਡੀਅਨ ਕੌਂਸਲੇਟ ਜਨਰਲ ਦੇ ਅਧਿਕਾਰੀਆਂ ਦੁਆਰਾ ਬੀਤੇ ਦਿਨ ਪਾਦੋਵਾ ਵਿਖੇ ਪਹੁੰਚਣ 'ਤੇ ਭਾਰਤੀ ਭਾਈਚਾਰੇ ਦੁਆਰਾ ਭਰਪੂਰ ਸੁਆਗਤ ਕੀਤਾ ਗਿਆ। ਮਿਲਾਨ ਕੌਸਲਟ ਜਨਰਲ ਲਵੱਨਿਆ ਕੁਮਾਰ ਤੇ ਅਤੁੱਲ ਚੌਹਾਨ ਪਾਦੋਵਾ ਵਿਖੇ ਸਾਲਾਨਾ ਵਿਸ਼ਵ ਸਾਂਤੀ ਯੱਗ ਦੌਰਾਨ ਕਰਵਾਈ ਗਈ ਰਥ ਯਾਤਰਾ 'ਚ ਸ਼ਾਮਿਲ ਹੋਣ ਲਈ ਪਾਦੋਵਾ ਸ਼ਹਿਰ ਪਹੁੰਚੇ ਸਨ।
ਇੱਥੇ ਸ਼੍ਰੀ ਬਾਲਾ ਜੀ ਸਨਾਤਨ ਧਰਮ ਮੰਦਿਰ ਕਮੇਟੀ ਦੁਆਰਾ ਕੌਸਲੇਟ ਅਧਿਕਾਰੀਆਂ ਨੂੰ ਜੀ ਆਇਆ ਕਿਹਾ ਗਿਆ ਅਤੇ ਫੁੱਲਾਂ ਦੇ ਗੁਲਦਸਤੇ ਨਾਲ਼ ਭਰਪੂਰ ਸੁਆਗਤ ਕੀਤਾ ਗਿਆ। ਕੌਸਲੇਟ ਅਧਿਕਾਰੀਆਂ ਨੇ ਕਿਹਾ ਕਿ ਇਟਲੀ 'ਚ ਰਹਿ ਰਹੇ ਭਾਰਤੀ ਭਾਈਚਾਰੇ ਦੁਆਰਾ ਭਾਰਤੀ ਸੰਸਕ੍ਰਿਤੀ ਤੇ ਧਰਮਾਂ ਨੂੰ ਸਮੱਰਪਿਤ ਕਰਵਾਏ ਜਾ ਰਹੇ ਪ੍ਰੋਗਰਾਮ ਅਤਿ ਸ਼ਾਲਾਘਾਯੋਗ ਉਰਪਾਲੇ ਨਾਲ਼ ਜਿਸ ਨਾਲ਼ ਵਿਦੇਸ਼ਾਂ ਦੀ ਧਰਤੀ ਤੇ ਭਾਰਤੀ ਸੰਸਕ੍ਰਿਤੀ ਅਤੇ ਧਾਰਮਿਕ ਸਿਧਾਤਾਂ ਅਤੇ ਰੀਤੀ ਰਿਵਾਜਾਂ ਦਾ ਪ੍ਰਗਟਾਵਾ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e