ਇਟਲੀ ਵਿਖੇ ਜੁਬਲੀ ਆਫ਼ ਯੂਥ ਤਿਉਹਾਰ ਆਯੋਜਿਤ, 10 ਲੱਖ ਤੋਂ ਵਧੇਰੇ ਨੌਜਵਾਨਾਂ ਨੇ ਕੀਤੀ ਸ਼ਿਰਕਤ

Monday, Aug 04, 2025 - 08:08 PM (IST)

ਇਟਲੀ ਵਿਖੇ ਜੁਬਲੀ ਆਫ਼ ਯੂਥ ਤਿਉਹਾਰ ਆਯੋਜਿਤ, 10 ਲੱਖ ਤੋਂ ਵਧੇਰੇ ਨੌਜਵਾਨਾਂ ਨੇ ਕੀਤੀ ਸ਼ਿਰਕਤ

ਰੋਮ (ਦਲਵੀਰ ਸਿੰਘ ਕੈਂਥ)- ਦੁਨੀਆ ਵਿੱਚ ਬਹੁਤੇ ਧਰਮਾਂ ਦੇ ਪੈਰੋਕਾਰ ਜ਼ਿੰਦਗੀ ਵਿੱਚ ਇੱਕ ਵਾਰ ਜ਼ਰੂਰ ਆਪਣੇ-ਆਪਣੇ ਧਰਮ ਦੇ ਸਰਵ-ਉੱਚ ਅਸਥਾਨ ਦੇ ਦਰਸ਼ਨ ਕਰਨ ਵਿੱਚ ਦ੍ਰਿੜ ਵਿਸ਼ਵਾਸ ਰੱਖਦਿਆਂ ਇਸ ਯਾਤਰਾ ਨੂੰ ਹਰ ਹੀਲੇ ਕਰਨਾ ਹੀ ਪਰਮੋ ਧਰਮ ਸਮਝਦੇ ਹਨ। ਕੁਝ ਅਜਿਹੀ ਹੀ ਯਾਤਰਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਉਨ੍ਹਾਂ ਲੱਖਾਂ ਨੌਜਵਾਨਾਂ ਨੇ ਵੈਟੀਕਨ ਦੀ ਕਰਦਿਆਂ ਮਹਿਸੂਸ ਕੀਤਾ ਕਿ ਹੁਣ ਉਹ ਵੀ ਆਪਣੇ ਧਰਮ ਗੁਰੂ ਤੇ ਧਰਮ ਦੇ ਸਰਵ-ਉੱਚ ਅਸਥਾਨ ਦੀ ਯਾਤਰਾ ਕਰ ਪਰਮ ਗਤ ਦੇ ਅਧਿਕਾਰੀ ਬਣ ਗਏ ਹਨ। ਇਹ ਨਜ਼ਾਰਾ ਦੇਖਣ ਨੂੰ ਮਿਲਿਆ ਇਟਲੀ ਦੀ ਰਾਜਧਾਨੀ ਰੋਮ ਵਿਖੇ ਜਿੱਥੇ ਕਿ ਇਸਾਈ ਧਰਮ ਨੂੰ ਮੰਨਣ ਵਾਲੀ ਸੰਗਤ ਦੇ ਹੋਏ ਵਿਸ਼ੇਸ਼ ਤਿਉਹਾਰ ਜੁਬਲੀ ਆਫ ਯੂਥ ਭਾਵ ਉਹ ਵਿਸ਼ਾਲ ਧਾਰਮਿਕ ਮੇਲਾ ਜਿਹੜਾ ਕਿ ਸਿਰਫ਼ ਨੌਜਵਾਨਾਂ ਲਈ ਹੀ ਸੀ ਜਿਸ ਵਿੱਚ ਦੁਨੀਆਂ ਦੇ ਹਰ ਕੋਨੇ ਤੋਂ 10 ਲੱਖ ਤੋਂ ਉਪੱਰ ਗਭੱਰੂ ਤੇ ਮਟਿਆਰਾਂ ਨੇ ਬਹੁਤ ਹੀ ਗਰਮ ਜੋਸ਼ੀ ਨਾਲ ਆਪਣੇ-ਆਪਣੇ ਦੇਸ਼ ਦੇ ਝੰਡਿਆਂ ਸਮੇਤ ਸ਼ਿਰਕਤ ਕੀਤੀ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਦੀ ਭੂਮਿਕਾ ਦੀ ਸ਼ਲਾਘਾ

PunjabKesari

ਇਟਲੀ ਦੇ ਬਾਹਰੋਂ ਆਏ ਲੱਖਾਂ ਨੌਜਵਾਨਾਂ ਨੂੰ ਇਟਲੀ ਦੇ ਨੌਜਵਾਨ ਵਰਗ ਨੇ ਯੂਨੀਵਰਸਿਟੀ, ਸਕੂਲ, ਕਾਲਜ ਆਦਿ ਵਿੱਚ ਵਿਸ਼ੇਸ਼ ਪ੍ਰਬੰਧਾਂ ਦੁਆਰਾ ਰੱਖਿਆ ਤੇ ਉਹਨਾਂ ਦੀ ਮਹਿਮਾਨ ਨਿਵਾਜੀ ਕੀਤੀ। ਇਸ ਮੌਕੇ ਲੱਖਾਂ ਨੌਜਵਾਨ ਇਸਾਈ ਧਰਮ ਦੀ ਪਾਕ ਤੇ ਪਵਿੱਤਰ ਦਰਗਾਹ ਵੈਟੀਕਨ ਵਿੱਚ ਪੈਦਲ ਚਲਦਿਆਂ ਪਹੁੰਚੇ ਜਿਹਨਾਂ ਨੇ ਪੋਪ ਲੀਓ ਨਾਲ ਮਿਲਕੇ ਵਿਸ਼ਵ ਸ਼ਾਂਤੀ ਲਈ ਵਿਸੇਸ਼ ਪ੍ਰਾਥਨਾ ਕੀਤੀ। ਇਸ ਸਮਾਗਮ ਵਿੱਚ ਧਾਰਮਿਕ ਗਾਇਨ, ਧਰਮ ਗ੍ਰੰਥ ਦਾ ਪਾਠ ਤੇ ਯੂਕੇਰਿਸਟਿਕ ਪੂਜਾ ਸ਼ਾਮਲ ਸੀ। ਇਸ ਮੌਕੇ ਪੋਪ ਲੀਓ ਨੇ ਦੋਸਤੀ, ਜੀਵਨ ਵਿਕਲਪਾਂ ਅਤੇ ਯਿਸੂ ਨਾਲ ਮੁਲਾਕਾਤ ਨਾਲ ਸੰਬਧਤ ਵਿਸ਼ਿਆਂ 'ਤੇ ਸਵਾਲ-ਜਵਾਬ ਦੀ ਮੇਜ਼ਬਾਨੀ ਕੀਤੀ। ਪੋਪ ਲੀਓ ਜੋ ਕਿ ਵੈਟੀਕਨ ਤੋਂ ਹੈਲੀਕਾਪਟਰ ਰਾਹੀਂ ਸਮਾਗਮ ਵਿੱਚ ਪਹੁੰਚੇ। ਜੁਬਲੀ ਦੌਰਾਨ ਮਰੇ 2 ਲੋਕਾਂ ਵਿਚ ਇਕ ਸਪੇਨੀ ਔਰਤ ਤੇ ਮਿਸਰੀ ਬੰਦੇ ਦੀ ਆਤਮਾ ਦੀ ਸ਼ਾਂਤੀ ਲਈ ਵੀ ਪ੍ਰਾਥਨਾ ਕੀਤੀ। ਇੱਕ ਹੋਰ ਵਿਅਕਤੀ ਜਿਹੜਾ ਕਿ ਹਸਪਤਾਲ ਜ਼ੇਰੇ ਇਲਾਜ ਹੈ ਉਸ ਦੀ ਸਿਹਤਯਾਬੀ ਲਈ ਵੀ ਪ੍ਰਾਥਨਾ ਕੀਤੀ ਗਈ। ਇਹ ਜੁਬਲੀ ਆਫ਼ ਯੂਥ ਮੇਲਾ ਇਟਲੀ ਦੇ ਨੌਜਵਾਨ ਲਈ ਵਿਸ਼ੇਸ਼ ਸੀ ਜਿਸ ਨੂੰ ਨੇਪੜੇ ਚਾੜਨ ਲਈ ਨੌਜਵਾਨਾਂ ਨੇ ਦਿਨ-ਰਾਤ ਕੰਮ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News