ਇਟਲੀ ''ਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਹਿੱਤ ਸਮਾਗਮ ਦਾ ਆਯੋਜਨ

Wednesday, Aug 13, 2025 - 01:09 PM (IST)

ਇਟਲੀ ''ਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਹਿੱਤ ਸਮਾਗਮ ਦਾ ਆਯੋਜਨ

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੇ ਫੀਰੈਂਸੇ ਸ਼ਹਿਰ ਵਿਖੇ ਸਿੱਖ ਫੌਜੀਆਂ ਦਾ 81ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਜਿਸ ਵਿਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ (ਰਜਿ) ਇਟਲੀ ਦੁਆਰਾ ਫੀਰੈਂਸੇ ਦੇ ਕਮੂਨੇ ਅਤੇ ਇਟਲੀ ਵੱਸਦੀ ਸੰਗਤ ਦੇ ਨਾਲ ਕੇ ਮਿਲਕੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਟਲੀ ਦੇ ਰਾਜ ਫੀਰੈਂਸੇ ਤੋਸਕਾਨਾ ਸ਼ਹਿਰ ਨੂੰ  ਸਿਖ ਫੌਜੀਆਂ ਨੇ ਹਿਟਲਰ ਦੀ ਫੌਜ ਤੋਂ ਅਜ਼ਾਦ ਕਰਵਾ ਕੇ 1944 ਵਿਚ ਇਟਲੀ ਨੂੰ ਸੌਂਪਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-‘ਸਰਬੱਤ ਦਾ ਭਲਾ ਟਰਸਟ’ ਵੱਲੋਂ ਸ੍ਰੀ ਅਨੰਦਪੁਰ ਸਾਹਿਬ 'ਚ ਯੂਨੀਵਰਸਿਟੀ ਬਣਾਉਣ ਦਾ ਫੈ਼ਸਲਾ

ਸਮਾਗਮ ਵਿਚ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਸੰਗਤੀ ਰੂਪ 'ਚ ਜਾਪ ਕੀਤੇ ਗਏ ਤੇ ਭਾਈ ਗੁਰਜੰਟ ਸਿੰਘ ਨੇ ਅਰਦਾਸ ਕੀਤੀ ਤੇ ਬਾਅਦ ਵਿਚ ਫੀਰੈਂਸੇ ਦੇ ਪ੍ਰਸ਼ਾਸ਼ਨ ਅਤੇ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਇਟਲੀ ਨੇ ਫੀਰੈਂਸੇ ਅਤੇ ਆਰੇਸੋ ਦੀ ਸੰਗਤ ਨੇ ਰਲ ਮਿਲਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ,  ਸਿਤਨਾਮ ਸਿੰਘ, ਗੁਰਮੇਲ ਸਿੰਘ ਭੱਟੀ, ਇਕਬਾਲ ਸਿੰਘ, ਪਰਮਿੰਦਰ ਸਿੰਘ ਗੁਸਤਾਲਾ, ਚਰਨਜੀਤ ਸਿੰਘ ਫੀਰੈਂਸਾ, ਗੋਗਾ ਸਿੰਘ ਫੀਰੈਂਸਾ ਤੇ ਯੂਥ ਕਲਬ ਫੀਰੈਂਸੇ, ਬਲਵਿੰਦਰ ਸਿੰਘ ਆਰੇਸੋ, ਗੁਰਵਿੰਦਰ ਸਿੰਘ ਤੇ ਦੀਪ ਸਿੰਘ ਤੇ ਫੋਟੋ ਗਰਾਫਰ ਰਮਨ ਕੁਮਾਰ ਸੁਜਾਰਾ ਵੀ ਸ਼ਾਮਲ ਹੋਏ।  ਫੀਰੈਂਸੇ ਸੰਗਤ ਵਲੋਂ ਬਾਹਰੋਂ ਆਈ ਸੰਗਤ ਨੂੰ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ ਤੇ ਦੂਸਰੇ ਪਾਸੇ 11 ਅਗਸਤ ਨੂੰ ਕਾਮੂਨੇ ਦੀ ਫੀਰੈਂਸੇ ਨੇ ਵੀ ਆਪਣਾ 81ਵਾਂ ਆਜਾਦੀ ਦਿਵਸ ਮਨਾਇਆ। ਫੀਰੈਂਸੇ ਦੀ ਮੇਅਰ ਸਾਰਾ ਫੁਨਾਰੋ ਨੇ ਵੀ ਆਪਣੇ ਭਾਸ਼ਨ 'ਚ ਕਮੇਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੈ ਕੇ ਸਿੱਖ ਸਾਡੇ ਅਜ਼ਾਦੀ ਦਿਵਸ ਵਿਚ ਸ਼ਾਮਲ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News