ਇਟਲੀ ''ਚ ਬਚਿਆਂ ਦਾ ਗੁਰਬਾਣੀ ਸੰਥਿਆ ਸਿਖਲਾਈ ਕੈਂਪ ਸੰਪੰਨ

Monday, Aug 04, 2025 - 05:33 PM (IST)

ਇਟਲੀ ''ਚ ਬਚਿਆਂ ਦਾ ਗੁਰਬਾਣੀ ਸੰਥਿਆ ਸਿਖਲਾਈ ਕੈਂਪ ਸੰਪੰਨ

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੇ ਕੋਰੇਜੋ ਵਿਖੇ ਗੁਰਦੁਆਰਾ ਸਾਹਿਬ ਯਾਦ ਸ਼ਹੀਦਾਂ ਵਿਖੇ ਵਿਦੇਸ਼ੀ ਧਰਤੀ 'ਤੇ ਜੰਮੇ ਦੂਜੀ ਪੀੜ੍ਹੀ ਦੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਗੁਰਬਾਣੀ ਸੰਥਿਆ ਗੁਰਮੁਖੀ ਪੰਜਾਬੀ, ਕੀਰਤਨ ਸਿਖਲਾਈ, ਤਬਲਾ, ਹਰਮੂਨਿਅਮ, ਸਿਖਲਾਈ ਦੇ ਕੈਂਪ ਚੱਲ ਰਹੇ ਸਨ। ਉਨ੍ਹਾਂ ਦੀ ਸਮਾਪਤੀ ਸੁਖਮਨੀ ਸਾਹਿਬ ਨਾਲ ਹੋਈ। ਸੁਖਮਨੀ ਸਾਹਿਬ ਦੇ ਭੋਗ ਤੋਂ ਉਪਰੰਤ ਬਚਿਆਂ ਪਾਸੋਂ ਪਿਛਲੇ ਸਮੇਂ ਦੌਰਾਨ ਲੱਗੀਆਂ ਕਲਾਸਾਂ ਵਿਚ ਗ੍ਰਹਿਣ ਕੀਤੀ ਸਿੱਖਿਆ ਸਬੰਧੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰੀ ਗਈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕਹਿਰ ਓ ਰੱਬਾ! ਔਰਤ ਨੇ ਜ਼ਿੰਦਾ ਮਾਸੂਮ ਨੂੰ ਸੂਟਕੇਸ 'ਚ ਕਰ 'ਤਾ ਬੰਦ

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਇਸ ਕੈਂਪ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਬਚਿਆਂ ਅਤੇ ਹਰਪ੍ਰੀਤ ਸਿੰਘ ਪੰਜਾਬੀ ਟੀਚਰ, ਬਾਬੀ ਰਣਜੋਤ ਸਿੰਘ ਨਿਹੰਗ, ਬਾਬਾ ਜਗਜੀਤ ਸਿੰਘ  ਪਿੱਪਲੀ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਨ੍ਹਾਂ ਉਪਰੰਤ ਕਵੀਸ਼ਰੀ ਜਥਾ ਭਾਈ ਤਰਸ਼ੇਮ ਸਿੰਘ ਜੀ ਤੇ ਉਨ੍ਹਾਂ ਦੇ ਸਾਥੀਆਂ ਨੇ ਸੰਗਤਾ ਨੂੰ ਗੁਰ ਇਤਹਾਸ ਨਾਲ ਜੋੜਿਆ ਗਿਆ , ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News