ਸਕਾਟਲੈਂਡ ਦੀਆਂ ਇਹਨਾਂ ਦੋ ਥਾਵਾਂ ਨੇ ਦੇਸ਼ ਭਰ ''ਚੋਂ ਹਾਸਲ ਕੀਤਾ ''ਸਨਮਾਨ'', ਜਾਣੋ ਵਜ੍ਹਾ
Wednesday, Jul 19, 2023 - 11:00 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਈਸਟ ਰੈਨਫਰੂਸ਼ਾਇਰ ਕੌਂਸਲ ਵਿੱਚ ਦੋ ਥਾਵਾਂ ਨੂੰ ਦੇਸ਼ ਵਿੱਚ ਸਭ ਤੋਂ ਉੱਤਮ ਸਥਾਨਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਗਲਾਸਗੋ ਦੇ ਥੌਰਨਲੀਬੈਂਕ ਸਥਿਤ ਰੁਕਨਗਲੇਨ ਪਾਰਕ ਅਤੇ ਵਿਟਲੀ ਵਿੰਡਫਾਰਮ ਨੂੰ ਕ੍ਰਮਵਾਰ 13ਵੇਂ ਅਤੇ ਲਗਾਤਾਰ ਤੀਜੇ ਸਾਲ ਲਈ ਅੰਤਰਰਾਸ਼ਟਰੀ ਗ੍ਰੀਨ ਫਲੈਗ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਾਫ਼, ਸੁਰੱਖਿਅਤ ਅਤੇ ਚੰਗੀ ਤਰ੍ਹਾਂ ਰੱਖ-ਰਖਾਅ ਵਾਲੇ ਪਾਰਕਾਂ ਅਤੇ ਹਰੀਆਂ ਥਾਵਾਂ ਲਈ ਇੱਕ ਮਾਪਦੰਡ ਵਜੋਂ ਕੰਮ ਕਰਦਾ ਹੈ। ਵਾਤਾਵਰਣ ਅਤੇ ਹਾਊਸਿੰਗ ਕਨਵੀਨਰ ਕੌਂਸਲਰ ਡੈਨੀ ਡੇਵਲਿਨ ਨੇ ਕਿਹਾ ਕਿ “ਮੈਨੂੰ ਖੁਸ਼ੀ ਹੈ ਕਿ ਰੁਕਨਗਲੇਨ ਪਾਰਕ ਨੂੰ ਇੱਕ ਵਾਰ ਫਿਰ ਇਸ ਪੁਰਸਕਾਰ ਨਾਲ ਮਾਨਤਾ ਮਿਲੀ ਹੈ। ਲੋਕ ਦੂਰ-ਦੂਰ ਤੋਂ ਇਸ ਪਾਰਕ ਦੀ ਖੂਬਸੂਰਤੀ ਮਾਨਣ ਲਈ ਪਰਿਵਾਰਾਂ ਸਮੇਤ ਆਉਂਦੇ ਹਨ। ਮੈਂ ਇਸ ਪਾਰਕ ਦੇ ਮਿਹਨਤੀ ਸਟਾਫ ਨੂੰ ਹਾਰਦਿਕ ਵਧਾਈ ਪੇਸ਼ ਕਰਦਾ ਹਾਂ।"
ਪੜ੍ਹੋ ਇਹ ਅਹਿਮ ਖ਼ਬਰ-ਅਹਿਮ ਖ਼ਬਰ : 1952 ਤੋਂ ਬਾਅਦ ਪਹਿਲੀ ਵਾਰ ਯੂਕੇ ਦੇ 'ਪਾਸਪੋਰਟ' 'ਚ ਹੋਈ ਵੱਡੀ ਤਬਦੀਲੀ
ਕੀਪ ਸਕਾਟਲੈਂਡ ਬਿਊਟੀਫੁਲ ਤੇ ਗ੍ਰੀਨ ਫਲੈਗ ਐਵਾਰਡਜ਼ ਵੱਲੋਂ ਇਹਨਾਂ ਸਨਮਾਨਾਂ ਦੀ ਸ਼ੁਰੂਆਤ ਹਰਿਆਲੀ ਭਰੀਆਂ ਥਾਵਾਂ ਨੂੰ ਕਸਰਤ ਕਰਨ ਯੋਗ ਬਣਾਉਣ, ਮਾਨਸਿਕ ਸਿਹਤ ਨੂੰ ਨਰੋਆ ਕਰਨ ਅਤੇ ਬੱਚਿਆਂ ਦੇ ਖੇਡਣ ਲਈ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਦੀ ਦੂਰਅੰਦੇਸ਼ੀ ਸੋਚ ਨਾਲ ਕੀਤੀ ਗਈ ਸੀ। ਗ੍ਰੀਨ ਫਲੈਗ ਐਵਾਰਡਜ਼ 2023 ਲਈ ਸਕਾਟਲੈਂਡ ਦੀਆਂ ਕੁੱਲ 87 ਹਰਿਆਲੀ ਭਰੀਆਂ ਥਾਵਾਂ ਨੇ ਸਨਮਾਨ ਹਾਸਲ ਕੀਤੇ ਹਨ। ਬ੍ਰਿਟੇਨ ਭਰ ਵਿੱਚ 2216 ਥਾਵਾਂ ਨੂੰ ਸਾਲ 2023 ਦੇ ਜੇਤੂ ਐਲਾਨਿਆ ਗਿਆ ਹੈ ਜਦਕਿ 2022 ਵਿੱਚ ਇਹ ਗਿਣਤੀ 2208 ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।