ਸਾਊਦੀ ਅਰਬ 'ਚ ਭਾਰਤੀ ਵਿਅਕਤੀ ਨੂੰ 'ਸਵਾਸਤਿਕ ਚਿੰਨ੍ਹ' ਲਗਾਉਣਾ ਪਿਆ ਭਾਰੀ, ਪੁਲਸ ਨੇ ਕੀਤਾ ਗ੍ਰਿਫਤਾਰ

05/21/2023 5:01:24 PM

ਇੰਟਰਨੈਸ਼ਨਲ ਡੈਸਕ- ਹਿੰਦੂ ਧਰਮ ਵਿਚ ਨਵੇਂ ਵਾਹਨਾਂ ਅਤੇ ਘਰਾਂ 'ਤੇ ਸਵਾਸਤਿਕ ਚਿੰਨ੍ਹ ਲਗਾਉਣਾ ਆਮ ਗੱਲ ਹੈ। ਪਰ ਸਾਊਦੀ ਅਰਬ 'ਚ ਇਕ ਭਾਰਤੀ ਨੂੰ ਆਪਣੇ ਘਰ ਦੇ ਦਰਵਾਜ਼ੇ 'ਤੇ ਇਹ ਚਿੰਨ੍ਹ ਲਗਾਉਣਾ ਭਾਰੀ ਪੈ ਗਿਆ। ਇੱਥੇ ਇੱਕ ਤੇਲਗੂ ਪਰਿਵਾਰ ਆਪਣੇ ਫਲੈਟ ਦੇ ਦਰਵਾਜ਼ੇ 'ਤੇ ਸਵਾਸਤਿਕ ਚਿੰਨ੍ਹ ਲਗਾਉਣ ਕਾਰਨ ਮੁਸੀਬਤ ਵਿੱਚ ਫਸ ਗਿਆ। ਗੁੰਟੂਰ ਦੇ ਇੱਕ 45 ਸਾਲਾ ਵਿਅਕਤੀ ਨੂੰ ਸਾਊਦੀ ਵਿੱਚ ਆਪਣੇ ਫਲੈਟ ਦੇ ਦਰਵਾਜ਼ੇ 'ਤੇ ਸਵਾਸਤਿਕ ਚਿੰਨ੍ਹ ਲਗਾਉਣ ਲਈ ਜੇਲ੍ਹ ਭੇਜ ਦਿੱਤਾ ਗਿਆ।

ਟਾਈਮਜ਼ ਆਫ਼ ਇੰਡੀਆ ਅਨੁਸਾਰ ਕੈਮੀਕਲ ਇੰਜੀਨੀਅਰ ਖ਼ਿਲਾਫ਼ ਇੱਕ ਸਥਾਨਕ ਅਰਬ ਨਾਗਰਿਕ ਦੁਆਰਾ ਪੁਲਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਵਾਸਤਵ ਵਿੱਚ ਸਵਾਸਤਿਕ ਚਿੰਨ੍ਹ ਨੂੰ ਸਥਾਨਕ ਅਰਬ ਨਾਗਰਿਕ ਦੁਆਰਾ ਗਲਤੀ ਨਾਲ ਇੱਕ ਨਾਜ਼ੀ ਪ੍ਰਤੀਕ ਵਜੋਂ ਸਮਝਿਆ ਗਿਆ ਸੀ। ਸੂਤਰਾਂ ਮੁਤਾਬਕ ਸਾਊਦੀ ਵਿਅਕਤੀ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਉਸ ਨੂੰ ਗੁੰਟੂਰ ਦੇ ਵਿਅਕਤੀ ਤੋਂ ਆਪਣੀ ਜਾਨ ਦਾ ਖਤਰਾ ਹੈ। ਜਦੋਂ ਇਸ ਤੇਲਗੂ ਪਰਿਵਾਰ ਨੇ ਆਪਣੇ ਫਲੈਟ ਦੇ ਦਰਵਾਜ਼ੇ 'ਤੇ ਸਵਾਸਤਿਕ ਚਿੰਨ੍ਹ ਲਗਾਇਆ, ਤਾਂ ਗੁਆਂਢੀਆਂ ਦਾ ਧਿਆਨ ਇਸ 'ਤੇ ਪਿਆ। ਤੇਲਗੂ ਪਰਿਵਾਰ ਸਾਊਦੀ ਗੁਆਂਢੀਆਂ ਨੂੰ ਇਹ ਸਮਝਾਉਣ ਵਿੱਚ ਅਸਫਲ ਰਿਹਾ ਕਿ ਪ੍ਰਤੀਕ ਅਸਲ ਵਿੱਚ ਕੀ ਹੈ। ਇਸ ਤੋਂ ਬਾਅਦ ਗੁਆਂਢੀਆਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤ ਤੋਂ ਬਾਅਦ ਪੁਲਸ ਨੇ ਕੈਮੀਕਲ ਇੰਜੀਨੀਅਰ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ 'ਟਾਈਟਲ 42' ਦੇ ਖ਼ਤਮ ਹੋਣ ਤੋਂ ਬਾਅਦ ਇਕ ਹਫ਼ਤੇ 'ਚ 11,000 ਪ੍ਰਵਾਸੀ ਕੀਤੇ ਡਿਪੋਰਟ

ਐਨਆਰਆਈ ਕਾਰਕੁਨ ਅਤੇ APNRTS ਕੋਆਰਡੀਨੇਟਰ ਮੁਜ਼ੱਮਿਲ ਸ਼ੇਖ ਨੇ ਕਿਹਾ ਕਿ ਉਸਨੇ ਗੁੰਟੂਰ ਤੋਂ ਵਿਅਕਤੀ ਤੱਕ ਪਹੁੰਚਣ ਲਈ ਸ਼ੁੱਕਰਵਾਰ ਨੂੰ ਰਿਆਦ ਤੋਂ ਖੋਬਰ ਤੱਕ ਲਗਭਗ 400 ਕਿਲੋਮੀਟਰ ਦਾ ਸਫ਼ਰ ਕੀਤਾ। ਉਨ੍ਹਾਂ ਕਿਹਾ ਕਿ ‘ਸੱਭਿਆਚਾਰਕ ਗ਼ਲਤਫਹਿਮੀ ਹੀ ਗ੍ਰਿਫ਼ਤਾਰੀ ਦਾ ਕਾਰਨ ਬਣ ਗਈ। ਅਸੀਂ ਅਧਿਕਾਰੀਆਂ ਨੂੰ ਦੱਸਿਆ ਕਿ ਭਾਰਤ ਵਿੱਚ ਇਸ ਪ੍ਰਤੀਕ ਦੀ ਪੂਜਾ ਕਿਵੇਂ ਕੀਤੀ ਜਾਂਦੀ ਹੈ ਅਤੇ ਇਸ ਨੂੰ ਘਰਾਂ, ਦਫਤਰਾਂ ਆਦਿ 'ਤੇ ਕਿਵੇਂ ਲਗਾਇਆ ਜਾਂਦਾ ਹੈ। ਉਹ ਸੋਮਵਾਰ ਨੂੰ ਜੇਲ ਤੋਂ ਰਿਹਾਅ ਹੋ ਜਾਵੇਗਾ, ਕਿਉਂਕਿ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੈ।’ ਮੁਜ਼ੱਮਿਲ ਸ਼ੇਖ ਨੇ ਅੱਗੇ ਦੱਸਿਆ ਕਿ ‘ਸਾਊਦੀ ਅਰਬ ‘ਚ ਭਾਰਤੀ ਭਾਈਚਾਰੇ ਲਈ ਕੰਮ ਕਰ ਰਹੇ ਕੇਰਲ ਦੇ ਪ੍ਰਸਿੱਧ ਸਮਾਜ ਸੇਵਕ ਨਸ ਸ਼ੌਕਤ ਅਲੀ (ਨਾਸ ਵਾਕਕੋਮ) ਗੁੰਟੂਰ ਦੇ ਵਿਅਕਤੀ ਦੀ ਰਿਹਾਈ 'ਚ ਵੀ ਮਦਦ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਬਰੈਂਪਟਨ 'ਚ ਪੰਜਾਬਣ ਔਰਤ ਦੇ ਕਤਲ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਗ੍ਰਿਫ਼ਤਾਰ

ਦੱਸ ਦੇਈਏ ਕਿ ਹਿੰਦੂ ਧਰਮ ਵਿੱਚ ਸਵਾਸਤਿਕ ਇੱਕ ਪਵਿੱਤਰ ਪ੍ਰਤੀਕ ਹੈ। ਦੁਨੀਆ ਭਰ ਦੇ ਵੱਖ-ਵੱਖ ਧਰਮਾਂ ਦੁਆਰਾ ਸਦੀਆਂ ਤੋਂ ਸਵਾਸਤਿਕ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਹਿੰਦੂ ਧਰਮ ਵਿੱਚ ਇਸਦੀ ਵਰਤੋਂ ਸਦਭਾਵਨਾ, ਸ਼ੁਭ ਅਤੇ ਚੰਗੀ ਕਿਸਮਤ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ, ਪਰ ਨਾਜ਼ੀ ਪ੍ਰਤੀਕ ਨਫ਼ਰਤ, ਨਸਲਕੁਸ਼ੀ ਆਦਿ ਨਾਲ ਜੁੜਿਆ ਹੋਇਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News