ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਇਕ ਨਾਮਜ਼ਦ
Sunday, May 11, 2025 - 04:58 PM (IST)

ਗੁਰੂਹਰਸਹਾਏ (ਸਿਕਰੀ, ਕਾਲੜਾ) : ਗੁਰੂਹਰਸਹਾਏ ਵਿਖੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਥਾਣਾ ਗੁਰੂਹਰਸਹਾਏ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸੌਰਵ ਬਿੰਦਰਾ ਪੁੱਤਰ ਅੰਮ੍ਰਿਤਪਾਲ ਵਾਸੀ ਨੇੜੇ ਬਾਬਾ ਖੇਤਰਫਲ ਮੰਦਰ ਗੁਰੂਹਰਸਹਾਏ ਨੇ ਦੱÎਸਿਆ ਕਿ ਮੁਲਜ਼ਮ ਨਿਸਚਲ ਬਜਾਜ ਉਰਫ ਨਿਸ਼ੂ ਪੁੱਤਰ ਸੁਭਾਸ਼ ਚੰਦਰ ਵਾਸੀ ਮੁਸਲਮਾਨਾਂ ਵਾਲੀ ਗਲੀ ਨੇੜੇ ਰੱਤਾ ਹਲਵਾਈ ਗੁਰੂਹਰਸਹਾਏ ਨੇ ਉਸ ਦੀ ਕੁੱਟਮਾਰ ਕੀਤੀ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਉਕਤ ਮੁਲਜ਼ਮ ਖ਼ਿਲਾਫ਼ ਐਕਸਰੇ ਰਿਪੋਰਟ ਮੌਸੂਲ ਹੋਣ ਤੋਂ ਬਾਅਦ ਮਾਮਲਾ ਦਰਜ ਕੀਤਾ ਹੈ।