52 ਗ੍ਰਾਮ ਹੈਰੋਇਨ ਤੇ 6000 ਰੁਪਏ ਡਰੱਗ ਮਨੀ ਸਮੇਤ 2 ਜਣੇ ਗ੍ਰਿਫਤਾਰ
Monday, Apr 28, 2025 - 10:19 PM (IST)

ਫਗਵਾੜਾ (ਜਲੋਟਾ) : ਥਾਣਾ ਸਿਟੀ ਫਗਵਾੜਾ ਦੀ ਪੁਲਸ ਨੇ 2 ਵਿਅਕਤੀਆਂ ਨੂੰ ਹੈਰੋਇਨ ਅਤੇ ਕਰੀਬ 6000 ਕੈਸ਼ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਥਾਣਾ ਸਿਟੀ ਦੀ ਪੁਲਸ ਨੇ ਅਜੇ ਕੁਮਾਰ ਉਰਫ ਸੌਰਵ ਅਤੇ ਰਾਕੇਸ਼ ਵਾਸੀ ਫਗਵਾੜਾ ਨੂੰ ਗ੍ਰਿਫਤਾਰ ਕਰ ਇਨ੍ਹਾਂ ਪਾਸੋਂ ਇਹ ਬਰਾਮਦਗੀ ਕੀਤੀ ਦੱਸੀ ਜਾਂਦੀ ਹੈ। ਖਬਰ ਲਿਖੇ ਜਾਣੇ ਤੱਕ ਪੁਲਸ ਨੇ ਮਾਮਲੇ ਨੂੰ ਲੈ ਕੇ ਐੱਨਡੀਪੀਐੱਸ ਐਕਟ ਦੇ ਤਹਿਤ ਪੁਲਸ ਕੇਸ ਦਰਜ ਕੀਤਾ ਹੈ। ਪੁਲਸ ਜਾਂਚ ਜਾਰੀ ਹੈ।