ਪੁਲਸ ਹੱਥ ਲੱਗੀ ਸਫਲਤਾ! ਨਾਜਾਇਜ਼ ਅਸਲੇ ਸਣੇ ਵਿਅਕਤੀ ਕਾਬੂ

Sunday, May 04, 2025 - 06:52 PM (IST)

ਪੁਲਸ ਹੱਥ ਲੱਗੀ ਸਫਲਤਾ! ਨਾਜਾਇਜ਼ ਅਸਲੇ ਸਣੇ ਵਿਅਕਤੀ ਕਾਬੂ

ਸ੍ਰੀ ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ) : ਆਈਪੀਐੱਸ ਹਰਚਰਨ ਸਿੰਘ ਭੁੱਲਰ ਡੀਆਈਜੀ ਰੂਪਨਗਰ ਦੀਆ ਹਦਾਇਤਾਂ ਅਨੁਸਾਰ ਲਗਾਏ ਗਏ ਨਾਕਿਆਂ ਦੌਰਾਨ ਵੱਡੀ ਸਫਲਤਾ ਹੱਥ ਲੱਗੀ ਹੈ। ਉਪ ਪੁਲਸ ਕਪਤਾਨ ਗੁਰਦੀਪ ਸਿੰਘ ਗੋਸਲ ਵੱਲੋਂ ਜਸ਼ਨਦੀਪ ਡੀਐੱਸਪੀ ਅਤੇ ਅਜੇ ਸਿੰਘ ਡੀਐੱਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਹੇਠ ਰੋਪੜ ਪੁਲਸ ਨੂੰ 4 ਮਈ 2025 ਨੂੰ ਸੀਆਈਏ ਸਟਾਫ ਦੇ ਇੰਸਪੈਕਟਰ ਮਨਫੂਲ ਸਿੰਘ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਮੁੱਖ ਥਾਣਾ ਅਫਸਰ ਨੂਰਪੁਰ ਬੇਦੀ ਦੀ ਟੀਮ ਨਾਲ  ਚੈਕਿੰਗ ਸਮੇਂ ਇੱਕ ਵਿਅਕਤੀ ਜਿਸ ਦਾ ਨਾਮ ਜਸਪਾਲ ਰਾਮ ਉਰਫ ਜੱਸਾ ਉਰਫ ਰਾਣਾ ਪੁੱਤਰ ਹਸਾ ਰਾਮ ਵਾਸੀ ਬਾਜੀਗਰ ਮਹੱਲਾ ਪਿੰਡ ਆਦਨੀਆ ਥਾਣਾ ਲੰਬੀ ਜ਼ਿਲ੍ਹਾ ਮੁਕਤਸਰ ਸਾਹਿਬ ਸੀ, ਨੂੰ ਭਾਰੀ ਅਸਲੇ ਤੇ ਐਮੋਨੇਸ਼ਨ ਜਿਸ ਵਿੱਚ ਦੋ ਦੇਸੀ ਪਿਸਤੋਲ ਚਾਰ ਜਿੰਦਾ ਕਾਰਤੂਸ 32 ਬੋਰ ਇਕ ਪਿਸਤੋਲ ਸਮੇਤ ਇੱਕ ਰੋਂਦ ਜਿੰਦਾ 315 ਬੋਰ ਸਮੇਤ ਗ੍ਰਿਫਤਾਰ ਕੀਤਾ ਹੈ। 

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਗੋਸਲ ਨੇ ਦੱਸਿਆ ਕਿ ਭੈੜੇ ਅਨਸਰਾਂ ਖਿਲਾਫ ਪੁਲਿਸ ਪਾਰਟੀ ਆਪਣੀ ਚੈਕਿੰਗ ਦੌਰਾਨ ਦੋਸ਼ੀਆਂ ਨੂੰ ਕਾਬੂ ਕਰਕੇ ਲਾ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਕਰਦੀ ਹੈ ਜ਼ਿਲ੍ਹਾ ਰੂਪਨਗਰ ਦੇ ਥਾਣਾ ਨੂਰਪੁਰ ਬੇਦੀ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਕਤ ਮੁਲਜ਼ਮ ਨੂੰ ਦੋ ਪਿਸਤੋਲ, ਚਾਰ ਕਾਰਤੂਸ ਬੱਤੀ ਬੋਰ ਅਤੇ ਇੱਕ ਪਿਸਤੋਲ ਦੇਸੀ ਸਮੇਤ ਇੱਕ ਰੋਂਦ ਜਿੰਦਾ .315 ਬੋਰ ਬਰਾਮਦਗੀ ਹੋਈ ਹੈ। ਇਹ ਬਰਾਮਦਗੀ ਪੱਤਣ ਰੋਡ ਟੀ ਪੁਆਇੰਟ ਆਜਮਪੁਰ ਬਾਈਪਾਸ ਕੋਲ ਪੁਲਸ ਪਾਰਟੀ ਸਮੇਤ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News