ਲੁਧਿਆਣਾ ''ਚ ਮੰਦਰ ਦੇ ਗੇਟ ''ਤੇ ਲਾਏ ਗਏ ਪਾਕਿਸਤਾਨੀ ਝੰਡੇ! ਪੁਲਸ ਨੇ ਦਰਜ ਕੀਤਾ ਮਾਮਲਾ

Wednesday, Apr 30, 2025 - 02:05 PM (IST)

ਲੁਧਿਆਣਾ ''ਚ ਮੰਦਰ ਦੇ ਗੇਟ ''ਤੇ ਲਾਏ ਗਏ ਪਾਕਿਸਤਾਨੀ ਝੰਡੇ! ਪੁਲਸ ਨੇ ਦਰਜ ਕੀਤਾ ਮਾਮਲਾ

ਲੁਧਿਆਣਾ (ਰਿਸ਼ੀ): ਥਾਣਾ ਹੈਬੋਵਾਲ ਦੇ ਇਲਾਕੇ 'ਚ ਪੈਂਦੇ ਸਿੱਧਪੀਠ ਮਹਾਬਲੀ ਸੰਕਟਮੋਚਨ ਸ਼੍ਰੀ ਹਨੂੰਮਾਨ ਮੰਦਰ ਦੇ ਮੁੱਖ ਗੇਟ 'ਤੇ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੇ ਮਕਸਦ ਨਾਲ ਪਾਕਿਸਤਾਨ ਦੇ ਝੰਡੇ ਲਗਾਉਣ 'ਤੇ ਪੁਲਸ ਨੇ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਵਿਕਰਮ ਆਨੰਦ ਵਾਸੀ ਚੰਦਰ ਨਗਰ ਵਜੋਂ ਹੋਈ ਹੈ, ਜਿਸ ਨਾਲ ਇਕ ਅਣਪਛਾਤਾ ਸਾਥੀ ਵੀ ਸੀ। ਇਹ ਦੋਵੇਂ ਫ਼ਿਲਹਾਲ ਫ਼ਰਾਰ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ ਦੀ ਵੱਡੀ ਕਾਰਵਾਈ! ਸੀਨੀਅਰ ਲੀਡਰ ਨੂੰ 5 ਸਾਲ ਲਈ ਪਾਰਟੀ 'ਚੋਂ ਕੱਢਿਆ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਘੁਮਾਰਮੰਡੀ ਦੇ ਰਹਿਣ ਵਾਲੇ ਰਿਸ਼ੀ ਜੈਨ ਨੇ ਦੱਸਿਆ ਕਿ ਉਹ ਮੰਦਰ ਦਾ ਚੇਅਰਮੈਨ ਹਾ। ਹਰ ਹਫ਼ਤੇ ਦੇ ਮੰਗਲਵਾਰ ਨੂੰ 10 ਤੋਂ 15 ਹਜ਼ਾਰ ਸ਼ਰਧਾਲੂ ਮੰਦਰ ਵਿਚ ਮੱਥਾ ਟੇਕਣ ਲਈ ਆਉਂਦੇ ਹਨ। ਇਸੇ ਦੀਆਂ ਤਿਆਰੀਆਂ ਦੇ ਚਲਦਿਆਂ ਮੰਦਰ ਉਹ ਮੰਦਰ ਵਿਚ ਮੌਜੂਦ ਸਨ। ਤਕਰੀਬਨ 5 ਵਜੇ ਅਚਾਨਕ ਜਦੋਂ ਉਸ ਦਾ ਧਿਆਨ ਮੇਨਗੇਟ 'ਤੇ ਪਿਆ ਤਾਂ ਉੱਥੇ ਪਾਕਿਸਤਾਨ ਦੇ ਝੰਡੇ ਚਿਪਕੇ ਹੋਏ ਸਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕੁਝ ਹੀ ਦੇਰ 'ਚ ਹੋ ਸਕਦੈ ਵੱਡਾ ਐਲਾਨ

ਉਨ੍ਹਾਂ ਨੇ ਜਦੋਂ ਮੰਦਰ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਕਤ ਮੁਲਜ਼ਮ ਉਸ ਵਿਚ ਕੈਦ ਸਨ। ਫੁਟੇਜ ਵਿਚ ਨਜ਼ਰ ਆ ਰਿਹਾ ਸੀ ਕਿ 2 ਲੋਕ ਐਕਟਿਵਾ 'ਤੇ ਸਵਾਰ ਹੋ ਕੇ ਆਏ ਤੇ ਕੁਝ ਮਿਨਟਾਂ ਵਿਚ ਹੀ ਇਹ ਕਾਰਾ ਕਰ ਕੇ ਚਲੇ ਗਏ। ਪੁਲਸ ਮੁਤਾਬਕ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News