ਬਟਾਲਾ ''ਚ ਪੁਲਸ ਤੇ ਗੈਂਗਸਟਰ ਵਿਚਾਲੇ ਐਨਕਾਊਂਟਰ, ਦੌੜਦਿਆਂ ਪੁਲਸ ਨੇ ਮਾਰ''ਤੀ ਗੋਲੀ
Monday, May 05, 2025 - 09:23 PM (IST)

ਬਟਾਲਾ (ਗੁਰਪ੍ਰੀਤ) : ਬਟਾਲਾ ਨੇੜਲੇ ਪਿੰਡ ਥਿੰਦ ਧਾਰੀਵਾਲ 'ਚ ਪੁਲਸ ਅਤੇ ਗੈਂਗਸਟਰ ਵਿਚਾਲੇ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਮੌਕੇ 'ਤੇ ਗੈਂਗਸਟਰ ਪੁਲਸ ਦੀ ਗੋਲੀ ਨਾਲ ਜ਼ਖਮੀ ਹੋ ਗਿਆ। ਗੈਂਗਸਟਰ ਦਾ ਨਾਂ ਮੋਹਿਤ ਸ਼ਾਹ ਦੱਸਿਆ ਜਾ ਰਿਹਾ ਹੈ, ਜਿਸ ਨੇ ਕੁਝ ਦਿਨ ਪਹਿਲਾਂ ਕਾਲਜ ਅਤੇ ਸਕੂਲ ਦੇ ਨੇੜੇ ਗੋਲੀ ਚਲਾਈ ਸੀ। ਇਸ 'ਤੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਹ ਪੁਲਸ ਨੂੰ ਲੋੜੀਂਦਾ ਸੀ।
ਸ਼ਰਾਬੀ ਪਿਓ ਦਾ ਕਾਰਾ! ਨਸ਼ੇ 'ਚ ਆਪਣੇ ਹੀ ਮੁੰਡੇ 'ਤੇ ਚਲਾ'ਤੀ ਗੋਲੀ ਤੇ ਫਿਰ...
ਦੋ ਦਿਨ ਪਹਿਲਾਂ ਬਟਾਲਾ ਸਿਟੀ ਦੇ ਡੀਐੱਸਪੀ ਸੰਜੀਵ ਕੁਮਾਰ ਦੀ ਅਗਵਾਈ ਦੇ ਵਿੱਚ ਇੱਕ ਘਰ ਤੋਂ ਪੰਜ ਗੈਂਗਸਟਰ ਫੜੇ ਗਏ ਸਨ। ਉਨ੍ਹਾਂ 'ਚੋਂ ਇੱਕ ਇਹ ਵੀ ਸੀ, ਜਿਸ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਸੀ ਕਿ ਇਸ ਨੇ ਹੈਰੋਇਨ ਪਿੰਡ ਧਾਰੀਵਾਲ ਦੇ ਨਹਿਰ ਦੇ ਕੰਡੇ ਲੁਕਾਈ ਹੋਈ ਹੈ ਤੇ ਇਸ ਦੀ ਬਰਾਮਦਗੀ ਕਰਨ ਲਈ ਪੁਲਸ ਇਸ ਨੂੰ ਮੌਕੇ ਉੱਤੇ ਲੈ ਕੇ ਆਈ। ਜਦੋਂ ਇਹ ਐੱਸਐੱਚਓ ਸਿਟੀ ਬਟਾਲਾ ਨਾਲ ਮੌਕੇ ਉੱਤੇ ਪਹੁੰਚਿਆਂ ਤਾਂ ਹੈਰੋਇਨ ਦੀ ਬਜਾਏ ਇਸਨੇ ਪਿਸਟਲ ਕੱਢ ਕੇ ਪੁਲਿਸ ਤੇ ਦੋ ਰਾਉਂਦ ਫਾਇਰ ਕਰ ਦਿੱਤੇ। ਜਵਾਬੀ ਫਾਇਰ ਐੱਸਐੱਚਓ ਸਿਟੀ ਵੱਲੋਂ ਵੀ ਕੀਤਾ ਗਿਆ ਜੋ ਗੈਂਗਸਟਰ ਦੀ ਲੱਤ ਦੇ ਵਿੱਚ ਲੱਗਾ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਨੂੰ ਮੌਕੇ 'ਤੇ ਪਿਸਟਲ ਅਤੇ ਕਾਰਤੂਸ ਵੀ ਬਰਾਮਦ ਹੋਏ।
ਨਸ਼ਾ ਤਸਕਰਾਂ ਤੇ ਪੁਲਸ ਵਿਚਾਲੇ ਐਨਕਾਊਂਟਰ, ਫਾਇਰਿੰਗ ਮਗਰੋਂ ਫੜਿਆ ਗਿਆ ਤਸਕਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8