ਪੰਜਸ਼ੀਰ ’ਚ 10 ਫ਼ੀਸਦੀ ਆਬਾਦੀ ਬਚੀ, ਜ਼ਿਆਦਾਤਰ ਲੋਕ ਤਾਲਿਬਾਨ ਤੋਂ ਬਚਣ ਲਈ ਪਹਾੜਾਂ ’ਤੇ ਭੱਜੇ

Sunday, Sep 19, 2021 - 10:06 AM (IST)

ਪੰਜਸ਼ੀਰ ’ਚ 10 ਫ਼ੀਸਦੀ ਆਬਾਦੀ ਬਚੀ, ਜ਼ਿਆਦਾਤਰ ਲੋਕ ਤਾਲਿਬਾਨ ਤੋਂ ਬਚਣ ਲਈ ਪਹਾੜਾਂ ’ਤੇ ਭੱਜੇ

ਕਾਬੁਲ- ਅਫ਼ਗਾਨਿਸਤਾਨ ਦੇ ਪੰਜਸ਼ੀਰ ਸੂਬੇ ਵੱਲ ਜਾਣ ਵਾਲੀਆਂ ਸੜਕਾਂ ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ ਅਤੇ ਦੂਰਸੰਚਾਰ ਸੇਵਾਵਾਂ 15 ਦਿਨਾਂ ਬਾਅਦ ਬਹਾਲ ਕਰ ਦਿੱਤੀਆਂ ਗਈਆਂ ਹਨ। ਇਕ ਸਥਾਨਕ ਨਿਵਾਸੀ ਨੇ ਟੋਲੋ ਨਿਊਜ਼ ਨੂੰ ਦੱਸਿਆ ਕਿ ਪੰਜਸ਼ੀਰ ਦੇ ਜ਼ਿਆਦਾਤਰ ਲੋਕ ਤਾਲਿਬਾਨ ਤੋਂ ਬਚਣ ਲਈ ਪਹਾੜਾਂ ਵੱਲ ਭੱਜ ਗਏ ਹਨ ਅਤੇ ਘਾਟੀ ਵਿਚ 10 ਫ਼ੀਸਦੀ ਆਬਾਦੀ ਹੀ ਬਚੀ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਕਟੌਤੀ ਦੇ 20 ਦਿਨ ਬਾਅਦ ਵੀ ਸੂਬੇ ਵਿਚ ਬਿਜਲੀ ਬਹਾਲ ਨਹੀਂ ਹੋ ਸਕੀ ਹੈ। ਟੋਲੋ ਨਿਊਜ਼ ਨੇ ਸਥਾਨਕ ਪੱਤਰਕਾਰ ਮੁਹੰਮਦ ਵਸੀ ਅਲਮਾਸ ਦੇ ਹਵਾਲੇ ਤੋਂ ਕਿਹਾ ਕਿ ਦੂਰਸੰਚਾਰ ਨੈੱਟਵਰਕ ਕੱਲ ਤੋਂ ਕੰਮ ਕਰ ਰਿਹਾ ਹੈ ਪਰ ਅਜੇ ਤੱਕ ਬਿਜਲੀ ਦਾ ਹੱਲ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: IMF ਤੋਂ ਬਾਅਦ FATF ਨੇ ਕੱਸਿਆ ਸ਼ਿਕੰਜਾ, ਤਾਲਿਬਾਨ ’ਤੇ ਆਰਥਿਕ ਹਮਲਾ; ਸਾਰੇ ਖਾਤੇ ਫ੍ਰੀਜ਼

ਪੰਜਸ਼ੀਰ ਦੇ ਕੁਝ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਵਿਚ ਤਾਲਿਬਾਨ ਅਤੇ ਰੈਜ਼ੀਡੈਂਟ ਫਰੰਟ ਫੋਰਸ ਵਿਚਾਲੇ ਹੋਈਆਂ ਝੜਪਾਂ ਤੋਂ ਬਾਅਦ ਲਗਭਗ 90 ਫ਼ੀਸਦੀ ਸਥਾਨਕ ਲੋਕ ਆਪਣੇ ਘਰਾਂ ਤੋਂ ਪਹਾੜਾਂ ਵੱਲ ਭੱਜ ਗਏ ਹਨ ਅਤੇ ਭੋਜਨ ਦੀ ਕਮੀ ਕਾਰਨ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਧਰ, ਸਥਾਨਕ ਸੁਰੱਖਿਆ ਅਧਿਕਾਰੀ ਮੌਲੀ ਸਨਾ ਸੰਗਿਨ ਫਤਿਹ ਨੇ ਕਿਹਾ ਕਿ ਪੰਜਸ਼ੀਰ ਵਿਚ ਸਥਿਤੀ ਆਮ ਹੈ ਅਤੇ ਔਰਤਾਂ, ਬੱਚਿਆਂ ਅਤੇ ਲੋਕਾਂ ਦੀ ਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਹੈ। ਬਿਜਲੀ ਅਤੇ ਭੋਜਨ ਦੀ ਕਮੀ ਵਰਗੀਆਂ ਸਾਰੀਆਂ ਸਮੱਸਿਆਵਾਂ ਦੀਆਂ ਗੱਲਾਂ ਝੂਠ ਹਨ।

ਇਹ ਵੀ ਪੜ੍ਹੋ: ਭਾਰਤੀਆਂ ਲਈ ਰਾਹਤ, ਅਮਰੀਕੀ ਅਦਾਲਤ ਨੇ H-1ਬੀ ਵੀਜ਼ਾ ਚੋਣ ’ਤੇ ਟਰੰਪ ਦੇ ਪ੍ਰਸਤਾਵਿਤ ਨਿਯਮ ਨੂੰ ਕੀਤਾ ਰੱਦ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News