ਕੋਰੋਨਾ ਦੀ ਨਵੀਂ ਲਹਿਰ ਵਿਚਾਲੇ ਇਹ ਮੁਲਕ 'ਸੈਲਾਨੀਆਂ' ਦੀ ਆਓ-ਭਗਤ ਲਈ ਹੋਇਆ ਤਿਆਰ
Tuesday, Apr 13, 2021 - 03:51 AM (IST)
ਅਥੈਂਸ - ਕੋਵਿਡ-19 ਦੀ ਨਵੀਂ ਲਹਿਰ ਕਾਰਣ ਜਿਥੇ ਦੁਨੀਆ ਭਰ ਦੇ ਮੁਲਕ ਇਸ ਨਾਲ ਨਜਿੱਠਣ ਲਈ ਸਖਤ ਪਾਬੰਦੀਆਂ ਦਾ ਐਲਾਨ ਕਰ ਰਹੇ ਹਨ। ਉਥੇ ਇਸ ਨਵੀਂ ਲਹਿਰ ਵਿਚਾਲੇ ਗ੍ਰੀਸ ਵੱਲੋਂ ਸੈਲਾਨੀਆਂ ਇਕ ਅਨੋਖਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਗ੍ਰੀਸ ਆਪਣੇ ਇਥੇ ਘੁੰਮਣ ਆਉਣ ਵਾਲੇ ਸੈਲਾਨੀਆਂ ਲਈ 14 ਮਈ ਨੂੰ ਦਰਵਾਜ਼ੇ ਖੋਲ ਰਿਹਾ ਹੈ। ਇਸ ਦਾ ਐਲਾਨ ਗ੍ਰੀਸ ਦੇ ਸੈਰ-ਸਪਾਟਾ ਮੰਤਰੀ ਨੇ ਕਿਹਾ ਕਿ ਉਹ ਅਧਿਕਾਰਕ ਤੌਰ 'ਤੇ ਸੈਰ-ਸਪਾਟਾ ਵਾਲੇ ਮੌਸਮ ਵਿਚ ਇਕ ਤਰੀਕ ਦਾ ਐਲਾਨ ਕਰ ਰਹੇ ਹਨ। ਸੋਮਵਾਰ ਇਸ ਦਾ ਐਲਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਯੂਰਪੀਨ ਸੰਘ ਦੇ ਮੁਲਕਾਂ ਦੇ ਲੋਕ 14 ਮਈ ਤੋਂ ਗ੍ਰੀਸ ਦੀ ਯਾਤਰਾ ਕਰ ਸਕਦੇ ਹਨ।
ਇਹ ਵੀ ਪੜੋ - ਗੂਗਲ ਮੈਪ ਦੀ ਗਲਤੀ ਨਾਲ ਦੂਜੀ ਥਾਂ 'ਬਾਰਾਤ' ਲੈ ਕੇ ਪਹੁੰਚ ਗਿਆ 'ਲਾੜਾ'
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਛੁੱਟੀਆਂ ਮਨਾਉਣ ਆਉਣ ਵਾਲੇ ਸੈਲਾਨੀਆਂ ਨੂੰ ਮੁਲਕ ਵਿਚ ਐਂਟਰੀ ਲਈ ਵੈਕਸੀਨੇਸ਼ਨ ਵਾਲਾ ਕਾਰਡ ਜਾਂ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ। ਇਸ ਤੋਂ ਬਾਅਦ ਹੀ ਉਹ ਗ੍ਰੀਸ ਵਿਚ ਛੁੱਟੀਆਂ ਮਨਾਉਣ ਆ ਸਕਦੇ ਹਨ। ਇਹ ਐਲਾਨ ਕੁਝ ਗੈਰ-ਯੂਰਪੀਨ ਮੁਲਕਾਂ 'ਤੇ ਵੀ ਲਾਗੂ ਹੋਵੇਗਾ, ਜਿਨ੍ਹਾਂ ਵਿਚ ਸਰਬੀਆ ਅਤੇ ਯੂ. ਕੇ. ਸ਼ਾਮਲ ਹਨ। ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਣ ਸੈਰ-ਸਪਾਟਾ ਵਿਭਾਗ ਨੂੰ ਆਰਥਿਕ ਕਮੀ ਆਈ ਹੈ।
ਇਹ ਵੀ ਪੜੋ - ਯੂਰਪ 'ਚ ਅਚਾਨਕ ਹੋਇਆ 'ਕੋਲਡ ਬਲਾਸਟ', ਸੇਬ ਹੋਏ ਫ੍ਰੀਜ਼ ਤੇ ਕਿਸਾਨ ਪਰੇਸ਼ਾਨ
ਗ੍ਰੀਸ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਇਸ ਸਾਲ ਉਨ੍ਹਾਂ ਮਿਲੀਅਨ ਲੋਕਾਂ ਵਿਚੋਂ ਘਟੋ-ਘੱਟ 50 ਫੀਸਦੀ ਲੋਕਾਂ ਨੂੰ ਆਕਰਸ਼ਿਤ ਕਰਨ ਦਾ ਟੀਚਾ ਬਣਾ ਰਹੀ ਹੈ ਜੋ ਵਾਇਰਸ ਦੇ ਆਉਣ ਕਾਰਣ ਇਥੇ ਨਹੀਂ ਆ ਪਾਏ ਸਨ। ਸਾਲ ਦੀ ਸ਼ੁਰੂਆਤ ਤੋਂ ਬਾਅਦ ਗ੍ਰੀਸ ਸਰਕਾਰ ਯੂਰਪੀਨ ਸੰਘ ਦੇ ਵਿਆਪਕ ਟੀਕਾਕਰਨ ਪਾਸਪੋਰਟ ਦੇ ਵਿਕਾਸ 'ਤੇ ਜ਼ੋਰ ਦੇ ਰਹੀ ਹੈ। ਇਹ ਮੁਹਿੰਮ ਮੁਲਕ ਦੇ ਸੈਰ-ਸਪਾਟਾ ਖੇਤਰ ਨੂੰ ਬਚਾਉਣ ਲਈ ਹੈ, ਜਿਹੜਾ ਕਿ ਆਮ ਤੌਰ 'ਤੇ ਆਰਥਿਕ ਉਤਪਾਦਨ ਦਾ ਲਗਭਗ 5ਵਾਂ ਹਿੱਸਾ ਹੈ। ਉਥੇ ਹੀ ਗ੍ਰੀਸ ਵਿਚ ਹੁਣ ਤੱਕ ਕੋਰੋਨਾ ਦੇ 297,086 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 8,961 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 254,804 ਲੋਕ ਸਿਹਤਯਾਬ ਹੋ ਚੁੱਕੇ ਹਨ।
ਇਹ ਵੀ ਪੜੋ - ਦੁਨੀਆ ਮੁੜ ਕੋਰੋਨਾ ਨਾਲ ਨਜਿੱਠ ਰਹੀ ਤੇ ਚੀਨ ਮਨਾ ਰਿਹੈ 3-3 ਫੈਸਟੀਵਲ, ਹਜ਼ਾਰਾਂ ਲੋਕ ਹੋ ਰਹੇ ਸ਼ਾਮਲ
ਇਹ ਵੀ ਪੜੋ - ਤਬੂਤ ਵਿਚੋਂ ਨਿਕਲਿਆ 'ਭੂਤ' ਤੇ ਲੱਗ ਗਿਆ ਚੋਣ ਪ੍ਰਚਾਰ 'ਤੇ