ਬ੍ਰਿਟੇਨ ''ਚ ਲੜਕੀ ਨੇ ISIS ਸਮਰਥਕ ਆਪਣੇ ਮਾਪਿਆਂ ਦੇ ਨਾਂ ਦਾ ਕੀਤਾ ਖੁਲਾਸਾ

Sunday, Apr 01, 2018 - 05:51 PM (IST)

ਲੰਡਨ (ਭਾਸ਼ਾ)— ਬ੍ਰਿਟੇਨ ਵਿਚ ਇਕ 18 ਸਾਲਾ ਲੜਕੀ ਨੇ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਦਾ ਸਮਰਥਨ ਕਰਨ ਵਾਲੇ ਆਪਣੇ ਮਾਪਿਆਂ ਦੇ ਨਾਂ ਦਾ ਖੁਲਾਸਾ ਕੀਤਾ ਹੈ। ਇਸ ਮਗਰੋਂ ਪਰਿਵਾਰ ਦੇ ਚਾਰੇ ਬੱਚਿਆਂ ਨੂੰ ਸਰਕਾਰੀ ਨਿਗਰਾਨੀ ਵਾਲੇ ਇਕ ਦੇਖਭਾਲ ਕੇਂਦਰ ਵਿਚ ਰੱਖਿਆ ਗਿਆ ਹੈ। ਇਕ ਅੰਗਰੇਜੀ ਅਖਬਾਰ ਮੁਤਾਬਕ ਇੰਗਲੈਂਡ ਵਿਚ ਮਿਡਲੈਂਡਸ ਖੇਤਰ ਵਿਚ ਸੋਮਾਲੀ ਮੂਲ ਦੇ ਪਰਿਵਾਰ ਦੀ ਲੜਕੀ ਨੇ ਚਾਈਲਡ ਲਾਈਨ ਚੈਰਿਟੀ ਨਾਲ ਸੰਪਰਕ ਕਰ ਕੇ ਕਿਹਾ ਕਿ ਉਹ ਅਤੇ ਉਸ ਦੇ ਤਿੰਨ ਭਰਾ ਘਰ ਤੱਕ ਸੀਮਤ ਹਨ ਅਤੇ ਉਹ ਕਦੇ ਸਕੂਲ ਨਹੀਂ ਜਾਂਦੇ। ਉਨ੍ਹਾਂ ਨੂੰ ਤਿੰਨ ਹਫਤਿਆਂ ਵਿਚ ਇਕ ਵਾਰੀ ਬਾਹਰ ਜਾਣ ਦਿੱਤਾ ਜਾਂਦਾ ਹੈ। ਤਿੰਨੇ ਮੁੰਡਿਆਂ ਦੀ ਉਮਰ 10,14 ਅਤੇ 16 ਸਾਲ ਹੈ। ਮਾਮਲਾ ਸਾਹਮਣੇ ਆਉਣ 'ਤੇ ਪੁਲਸ ਹਰਕਤ ਵਿਚ ਆ ਗਈ ਹੈ। ਅਦਾਲਤੀ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ 10 ਸਾਲਾ ਲੜਕੇ ਨੂੰ ਪੜ੍ਹਾਈ ਵਿਚ ਮੁਸ਼ਕਲ ਆਉਂਦੀ ਹੈ ਅਤੇ ਉਹ ਇੰਨਾ ਡਰਿਆ ਹੋਇਆ ਹੈ ਕਿ ਉਹ ਬੋਲ ਵੀ ਨਹੀਂ ਪਾਉਂਦਾ। ਅਦਾਲਤੀ ਫੈਸਲੇ ਵਿਚ ਕਿਹਾ ਗਿਆ ਹੈ,''ਬੱਚਿਆਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਮਾਪਿਆਂ ਨੇ ਅੱਤਵਾਦੀ ਹਿੰਸਾ ਦਾ ਸਮਰਥਨ ਕੀਤਾ ਹੈ ਅਤੇ ਬ੍ਰਿਟਿਸ਼ ਵਿਰੋਧੀ, ਗੋਰੇ ਵਿਰੋਧੀ ਨਜ਼ਰੀਏ ਜ਼ਾਹਰ ਕੀਤਾ। ਹਾਲਾਂਕਿ ਬੱਚਿਆਂ ਨੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ।'' ਵਾਈਲਡ ਲਾਈਨ ਦੀ ਬਾਨੀ ਅਤੇ ਪ੍ਰਧਾਨ ਡੇਮ ਈਸਟਰ ਰੈਂਟਜੇਨ ਨੇ ਕਿਹਾ ਕਿ ਮਾਮਲਾ 'ਖਤਰਨਾਕ' ਹੈ ਅਤੇ ਲੜਕੀ ਦੇ ਸਾਹਸ ਦੀ ਪ੍ਰਸ਼ੰਸਾ ਕੀਤੀ। ਉੱਧਰ ਮਾਪਿਆਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕਾਨੂੰਨੀ ਕਾਰਨਾਂ ਕਾਰਨ ਉਨ੍ਹਾਂ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।


Related News