ਬਿ੍ਰਟੇਨ ''ਚ ਖੁੱਲ੍ਹੇ ਬਾਰ ਤੇ ਪੱਬ, ਸ਼ਰਾਬ ਪੀ ਕੇ ਲੋਕਾਂ ਨੇ ਕੀਤਾ ਹੰਗਾਮਾ
Monday, Jul 06, 2020 - 01:14 AM (IST)
ਲੰਡਨ - ਇੰਗਲੈਂਡ ਦੀ ਰਾਜਧਾਨੀ ਲੰਡਨ ਵਿਚ 4 ਜੁਲਾਈ ਨੂੰ ਕਈ ਮਹੀਨਿਆਂ ਬਾਅਦ ਬਾਰ ਅਤੇ ਪੱਬ ਖੋਲ੍ਹੇ ਜਾਣ ਤੋਂ ਬਾਅਦ ਜਿਹੜੇ ਨਜ਼ਾਰੇ ਦੇਖਣ ਨੂੰ ਮਿਲੇ, ਉਹ ਬਹੁਤ ਮਜ਼ੇਦਾਰ ਅਤੇ ਹੈਰਾਨੀ ਪੈਦਾ ਕਰਨ ਵਾਲੇ ਹਨ। ਕੋਰੋਨਾਵਾਇਰਸ ਮਹਾਮਾਰੀ ਕਾਰਨ ਮਹੀਨਿਆਂ ਤੋਂ ਬਾਹਰ ਨਾ ਨਿਕਲੇ ਲੋਕਾਂ ਨੂੰ ਜਦ ਬਾਹਰ ਘੁੰਮਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੂੰ ਪੱਬ, ਬਾਰ ਅਤੇ ਰੈਸਤਰਾਂ ਆਦਿ ਖੁੱਲ੍ਹੇ ਮਿਲੇ ਤਾਂ ਉਹ ਖੁਦ 'ਤੇ ਕਾਬੂ ਨਾ ਰੱਖ ਪਾਏ। ਸ਼ਰਾਬ ਪੀ ਕੇ ਆਪੇ ਤੋਂ ਬਾਹਰ ਚੱਲੇ ਗਏ। ਸ਼ਨੀਵਾਰ ਨੂੰ ਪੱਬ ਖੁੱਲ੍ਹਣ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਰਾਬ ਪੀਣ ਲਈ ਟੁੱਟ ਪਏ। ਪੁਲਸ ਨੂੰ ਕਈ ਥਾਂਵਾਂ 'ਤੇ ਹਿੰਸਕ ਵਾਰਦਾਤ ਕਾਰਨ 4 ਲੋਕਾਂ ਨੂੰ ਗਿ੍ਰਫਤਾਰ ਕਰਨਾ ਪਿਆ।
ਸ਼ਰਾਬੀਆਂ ਦੀਆਂ ਗਲਤ ਹਰਕਤਾਂ ਕਾਰਨ ਬੰਦ ਕਰਨਾ ਪਿਆ ਬਾਰ
ਲੰਡਨ, ਬਲੈਕਪੂਲ ਅਤੇ ਨਿਊਕੈਸਲ ਵਿਚ ਵੀ ਰੁਝੇਵੇ ਪੱਬਾਂ ਤੋਂ ਸ਼ਰਾਬੀ ਨਸ਼ੇ ਵਿਚ ਧੁੱਤ ਹੋ ਕੇ ਨਿਕਲਦੇ ਹੋਏ ਦੇਖੇ ਗਏ ਪਰ ਇਨ੍ਹਾਂ ਦੇ ਖਰਾਬ ਵਿਵਹਾਰ ਕਾਰਨ ਨਾਟਿੰਘਮਸ਼ਾਇਰ ਦੇ 4 ਸ਼ਹਿਰਾਂ ਵਿਚ ਕੁਝ ਪੱਬਾਂ ਨੂੰ ਲੋਕਾਂ ਦੇ ਖਰਾਬ ਵਿਵਹਾਰ ਕਾਰਨ ਬੰਦ ਕਰਨਾ ਪਿਆ ਅਤੇ 4 ਲੋਕਾਂ ਨੂੰ ਗਿ੍ਰਫਤਾਰ ਵੀ ਕੀਤਾ ਗਿਆ। ਨਾਟਿੰਘਮਸ਼ਾਇਰ ਪੁਲਸ ਦੇ ਇੰਸਪੈਕਟਰ ਕ੍ਰੇਗ ਬੇਰੀ ਨੇ ਦੱਸਿਆ ਕਿ ਇਕ ਪੱਬ ਵਿਚ ਅਸਮਾਜਿਕ ਵਿਹਾਰ ਸਬੰਧੀ ਰਿਪੋਰਟ ਵੀ ਹਾਸਲ ਹੋਈ ਹੈ ਜਿਸ ਵਿਚ ਇਕ ਖਿੜਕੀ ਤੋੜਣ ਅਤੇ ਇਕ ਮਾਮੂਲੀ ਹਮਲੇ ਦੀ ਖਬਰ ਮਿਲੀ ਹੈ।
ਹਿੰਸਕ ਘਟਨਾਵਾਂ ਦੇ ਚੱਲਦੇ ਜਲਦ ਬੰਦ ਹੋਇਆ ਪੱਬ
ਲੀਸੇਸਟਸ਼ਾਇਰ ਵਿਚ ਨਾਰਬੋਰੋ ਦੇ ਇਕ ਪੱਬ ਵਿਚ ਇਕ ਹਮਲਾਵਰ ਵੱਲੋਂ ਹਮਲਾ ਕੀਤੇ ਜਾਣ ਅਤੇ ਧੌਂਣ 'ਤੇ ਸੱਟ ਲੱਗਣ ਦੀ ਘਟਨਾ ਤੋਂ ਬਾਅਦ ਉਸ ਨੂੰ ਵੀ ਜਲਦੀ ਬੰਦ ਕਰਨਾ ਪਿਆ। ਇਸ ਵਿਚਾਲੇ ਅਸੇਕਸ ਵਿਚ ਬ੍ਰੇਂਟਵੁਡ ਦੀ ਹਾਈ ਸਟ੍ਰੀਟ 'ਤੇ ਇਕ ਵਿਵਾਦ ਹੋਇਆ ਜਿਸ ਵਿਚ 4 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਸੁਪਰ ਸ਼ਨੀਵਾਰ ਨੂੰ ਪੂਰੇ ਬਿ੍ਰਟੇਨ ਨੇ 4 ਮਹੀਨੇ ਤੋਂ ਲਾਕਡਾਊਨ ਦੇ ਖੁੱਲ੍ਹਣ ਤੋਂ ਬਾਅਦ ਸਵੇਰੇ 6 ਵਜੇ ਤੋਂ ਹੀ ਪੱਬਾਂ ਵਿਚ ਵੜ੍ਹ ਗਏ ਸਨ।