ਈਰਾਨ ਦੀ ਯਾਤਰਾ ''ਤੇ ਜਾਣਗੇ ਇਮਰਾਨ ਖਾਨ
Sunday, Apr 21, 2019 - 01:46 PM (IST)

ਇਸਲਾਮਾਬਾਦ, (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦੇ ਸੱਦੇ 'ਤੇ 21 ਅਪ੍ਰੈਲ ਤੋਂ ਦੋ ਦਿਨਾਂ ਦੀ ਸਰਕਾਰੀ ਯਾਤਰਾ 'ਤੇ ਤਹਿਰਾਨ ਜਾਣਗੇ। ਖਾਨ ਪਹਿਲੀ ਵਾਰ ਸਰਕਾਰੀ ਯਾਤਰਾ ਤਹਿਤ ਈਰਾਨ ਜਾ ਰਹੇ ਹਨ। ਖਾਨ ਦਾ ਈਰਾਨ ਦੌਰਾ ਉੱਤਰੀ ਪੂਰਬੀ ਸ਼ਹਿਰ ਮਸ਼ਾਦ ਤੋਂ ਹੋਵੇਗਾ।
ਇਸ ਦੇ ਬਾਅਦ ਉਹ ਰੂਹਾਨੀ ਨਾਲ ਦੋ-ਪੱਖੀ ਵਾਰਤਾ ਲਈ ਤਹਿਰਾਨ ਪੁੱਜਣਗੇ। ਖਾਨ ਈਰਾਨ ਅਤੇ ਪਾਕਿਸਤਾਨ ਦੇ ਵਪਾਰੀਆਂ ਨਾਲ ਵੀ ਗੱਲਬਾਤ ਕਰਨਗੇ ਅਤੇ ਉਨ੍ਹਾਂ ਨੂੰ ਪਾਕਿਸਤਾਨ 'ਚ ਨਿਵੇਸ਼ ਕਰਨ ਦਾ ਸੱਦਾ ਵੀ ਦੇ ਸਕਦੇ ਹਨ। ਪਾਕਿਸਤਾਨੀ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੇ ਕੈਬਨਿਟ ਸਹਿਯੋਗੀਆਂ ਦੇ ਇਲਾਵਾ ਇਕ ਉੱਚ ਪੱਧਰੀ ਵਫਦ ਵੀ ਹੋਵੇਗਾ।