ਇਮਰਾਨ ਖਾਨ ''ਤੇ ਅਦਾਲਤ ਦੀ ਉਲੰਘਣਾ ਦਾ ਦੋਸ਼ ਲਗਾਉਣ ਵਾਲੀ ਪਟੀਸ਼ਨ ਰੱਦ
Tuesday, Nov 26, 2019 - 11:51 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਇਕ ਅਦਾਲਤ ਨੇ ਜੱਜ ਦਾ ਮਜ਼ਾਕ ਉਡਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਅਦਾਲਤ ਦੀ ਉਲੰਘਣਾ ਦੀ ਕਾਰਵਾਈ ਦੀ ਮੰਗ ਕਰਨ ਵਾਲੀ ਇਕ ਪਟੀਸ਼ਨ ਮੰਗਲਵਾਰ ਨੂੰ ਰੱਦ ਕਰ ਦਿੱਤਾ। ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਸੀ ਕਿ ਖਾਨ ਨੇ ਆਪਣੇ ਇਕ ਭਾਸ਼ਨ ਵਿਚ ਜੱਜ ਦਾ ਮਜ਼ਾਕ ਉਡਾਇਆ ਅਤੇ ਅਦਾਲਤ ਦੀ ਗੰਭੀਰ ਉਲੰਘਣਾ ਕੀਤੀ। ਇਸਲਾਮਾਬਾਦ ਹਾਈ ਕੋਰਟ ਦੇ ਮੁੱਖ ਜੱਜ ਅਤਹਰ ਮਿਨਾਉੱਲਾ ਨੇ ਇਸ ਤੋਂ ਪਹਿਲਾਂ ਪਟੀਸ਼ਨ ਦੀ ਸੁਣਵਾਈ ਯੋਗ ਹੋਣ ਜਾਂ ਨਹੀਂ ਹੋਣ ਦੇ ਵਿਸ਼ੇ ਬਾਰੇ ਸ਼ੁਰੂਆਤੀ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਜੀਓ ਟੀ.ਵੀ. ਦੀ ਖਬਰ ਮੁਤਾਬਕ ਮੁੱਖ ਜੱਜ ਮਿਨਾਉੱਲਾ ਨੇ ਪ੍ਰਧਾਨ ਮੰਤਰੀ ਖਾਨ ਦੇ ਖਿਲਾਫ ਦਾਇਰ ਉਲੰਘਣਾ ਕਾਰਵਾਈ ਪਟੀਸ਼ਨ ਕਰ ਦਿੱਤੀ। ਇਹ ਪਟੀਸ਼ਨ ਬੁਲਾਰੇ ਸਲੀਮਉੱਲਾ ਖਾਨ ਵਲੋਂ ਸੋਮਵਾਰ ਨੂੰ ਦਾਇਰ ਕੀਤੀ ਗਈ ਸੀ। ਇਸ ਵਿਚ ਪ੍ਰਧਾਨ ਮੰਤਰੀ ਖਾਨ ਦੇ ਇਕ ਹਾਲੀਆ ਭਾਸ਼ਣ ਦੌਰਾਨ ਉਨ੍ਹਾਂ ਵਲੋਂ ਕੀਤੀ ਗਈ ਟਿੱਪਣੀ ਦਾ ਜ਼ਿਕਰ ਕੀਤਾ ਗਿਆ ਹੈ। ਖਾਨ ਨੇ ਇਹ ਟਿੱਪਣੀ ਰਾਵਲਪਿੰਡੀ ਤੋਂ 140 ਕਿਮੀ ਦੂਰ ਹਜ਼ਾਰਾ ਮੋਟਰਵੇ ਦੇ ਇਕ ਖੰਡ ਦੇ ਉਦਘਾਟਨ ਸਮਾਰੋਹ ਵਿਚ ਕੀਤੀ ਸੀ। ਡਾਨ ਅਖਬਾਰ ਦੀ ਖਬਰ ਮੁਤਾਬਕ ਪਟੀਸ਼ਨਕਰਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ (ਅਦਾਲਤ ਦੀ) ਗੰਭੀਰ ਉਲੰਘਣਾ ਕੀਤੀ ਹੈ।